ਭਾਰਤ 'ਚ ਕੋਰੋਨਾ ਟੀਕਾਕਰਨ 'ਚ ਬੈਂਕ ਮੁਲਾਜ਼ਮਾਂ ਨੂੰ ਤਰਜੀਹ ਦੇਣ ਦੀ ਮੰਗ

Tuesday, Dec 08, 2020 - 07:38 PM (IST)

ਭਾਰਤ 'ਚ ਕੋਰੋਨਾ ਟੀਕਾਕਰਨ 'ਚ ਬੈਂਕ ਮੁਲਾਜ਼ਮਾਂ ਨੂੰ ਤਰਜੀਹ ਦੇਣ ਦੀ ਮੰਗ

ਨਵੀਂ ਦਿੱਲੀ— ਬੈਂਕ ਅਧਿਕਾਰੀਆਂ ਦੇ ਚਾਰੋਂ ਸੰਗਠਨਾਂ ਨੇ ਸਰਕਾਰ ਨੂੰ ਕੋਵਿਡ-19 ਟੀਕਾਕਰਨ ਪ੍ਰੋਗਰਾਮ 'ਚ ਬੈਂਕ ਮੁਲਾਜ਼ਮਾਂ ਨੂੰ ਵੀ ਕੋਰੋਨਾ ਯੋਧਿਆਂ ਦੇ ਤੌਰ 'ਤੇ ਸ਼ਾਮਲ ਕਰਨ ਦੀ ਮੰਗ ਕੀਤੀ ਹੈ, ਤਾਂ ਕਿ ਉਨ੍ਹਾਂ ਨੂੰ ਕੋਰੋਨਾ ਦੇ ਟੀਕਾਕਰਨ 'ਚ ਤਰਜੀਹ ਮਿਲ ਸਕੇ।

ਇਸ ਸਬੰਧ 'ਚ ਸਰਬ ਭਾਰਤੀ ਬੈਂਕ ਅਧਿਕਾਰੀ ਸੰਘ (ਏ. ਆਈ. ਬੀ. ਓ. ਸੀ.), ਸਰਬ ਭਾਰਤੀ ਬੈਂਕ ਅਧਿਕਾਰੀ ਸੰਗਠਨ (ਏ. ਆਈ. ਬੀ. ਓ. ਏ.), ਭਾਰਤੀ ਰਾਸ਼ਟਰੀ ਬੈਂਕ ਅਧਿਕਾਰੀ ਕਾਂਗਰਸ (ਆਈ. ਐੱਨ. ਬੀ. ਓ. ਸੀ.) ਅਤੇ ਬੈਂਕ ਅਧਿਕਾਰੀਆਂ ਦੇ ਰਾਸ਼ਟਰੀ ਸੰਗਠਨ (ਐੱਨ. ਓ. ਬੀ. ਓ.) ਨੇ ਸਾਂਝੇ ਤੌਰ 'ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਚਿੱਠੀ ਲਿਖੀ ਹੈ, ਜਿਸ 'ਚ ਇਹ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ- 250 ਰੁਪਏ 'ਚ ਕੋਰੋਨਾ ਟੀਕਾ ਉਪਲਬਧ ਕਰਾਏਗੀ ਇਹ ਸਵਦੇਸ਼ੀ ਕੰਪਨੀ

ਇਸ ਚਿੱਠੀ 'ਚ ਸੰਗਠਨਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਭਾਰਤ ਬਾਇਓਟੈਕ ਦੇ ਕੋਵੈਕਸਿਨ ਅਤੇ ਆਕਸਫੋਰਡ ਯੂਨੀਵਰਸਿਟੀ ਦੇ ਕੋਵਿਸ਼ੀਲਡ ਦੋ ਟੀਕੇ ਜਨਵਰੀ 2021 ਤੱਕ ਉਪਲਬਧ ਹੋ ਜਾਣ ਦੀ ਉਮੀਦ ਹੈ। ਸਰਕਾਰ ਦੀ ਯੋਜਨਾ 'ਚ ਸਭ ਤੋਂ ਪਹਿਲਾਂ ਕੋਰੋਨਾ ਯੋਧਿਆਂ ਦੇ ਤੌਰ 'ਤੇ ਕੰਮ ਕਰ ਰਹੇ ਸਿਹਤ ਕਰਮਚਾਰੀ, ਪੁਲਸ ਮੁਲਾਜ਼ਮ, ਸਫ਼ਾਈ ਕਰਮਚਾਰੀਆਂ ਨੂੰ ਟੀਕਾ ਲਾਉਣ ਦੀ ਹੈ।

ਇਹ ਵੀ ਪੜ੍ਹੋ- ਦਿੱਲੀ ਤੋਂ ਫਲਾਈਟ ਲੈਣਾ ਹੁਣ ਪੈ ਸਕਦਾ ਹੈ ਮਹਿੰਗਾ, ਲੱਗੇਗਾ ਨਵਾਂ ਚਾਰਜ

ਸੰਗਠਨਾਂ ਨੇ ਕਿਹਾ ਕਿ ਬੈਂਕ ਮੁਲਾਜ਼ਮ ਵੀ ਤਾਲਾਬੰਦੀ ਦੀ ਘੋਸ਼ਣਾ ਤੋਂ ਬਾਅਦ ਤੋਂ ਹੁਣ ਤੱਕ ਲਗਾਤਾਰ ਸੇਵਾਵਾਂ ਦੇ ਰਹੇ ਹਨ, ਜੋਖਮ ਦੇ ਸਮੇਂ ਵੀ ਦੇਸ਼ ਦੀ ਅਰਥਵਿਵਸਥਾ ਦੇ ਪਹੀਏ ਨੂੰ ਚਲਾਉਂਦੇ ਰਹਿਣ 'ਚ ਉਨ੍ਹਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਲਈ ਬੈਂਕ ਮੁਲਾਜ਼ਮਾਂ ਨੂੰ ਕੋਰੋਨਾ ਖਿਲਾਫ਼ ਲੜਾਈ 'ਚ ਅੱਗੇ ਰਹਿ ਕੇ ਕੰਮ ਕਰਨ ਵਾਲਿਆਂ ਦੇ ਨਾਲ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਵੀ ਮੋਹਰੀ ਕਤਾਰ 'ਚ ਕੋਰੋਨਾ ਯੋਧਿਆਂ ਨਾਲ ਟੀਕਾਕਰਨ ਕੀਤਾ ਜਾਣਾ ਚਾਹੀਦਾ ਹੈ।


author

Sanjeev

Content Editor

Related News