ਕੋਰੋਨਾ ਦੀ ਮਾਰ : Honda Motorcycle ਨੇ ਸਵੈਇੱਛੁਕ ਰਿਟਾਇਰਮੈਂਟ ਸਕੀਮ ਦੀ ਕੀਤੀ ਪੇਸ਼ਕਸ਼

01/07/2021 5:33:29 PM

ਨਵੀਂ ਦਿੱਲੀ — ਹੌਂਡਾ ਮੋਟਰਸਾਈਕਲ ਅਤੇ ਸਕੂਟਰਜ਼ ਇੰਡੀਆ (ਐਚ.ਐਮ.ਐੱਸ.ਆਈ.) ਨੇ ਆਪਣੇ ਕਾਮਿਆਂ ਲਈ ਸਵੈਇੱਛੁਕ ਰਿਟਾਇਰਮੈਂਟ ਸਕੀਮ (ਵੀ.ਆਰ.ਐੱਸ.) ਪੇਸ਼ ਕੀਤੀ ਹੈ। ਕੰਪਨੀ ਨੇ ਮੰਗਲਵਾਰ ਨੂੰ ਆਪਣੇ ਕਾਮਿਆਂ ਨੂੰ ਦੱਸਿਆ ਕਿ ਇਨ੍ਹਾਂ ਅਨਿਸ਼ਚਿਤ ਸਥਿਤੀਆਂ ’ਚ ਕਾਰਜਸ਼ੀਲਤਾ ਵਿਚ ਸੁਧਾਰ ਲਿਆਉਣਾ ਅਤੇ ਉਤਪਾਦਨ ਰਣਨੀਤੀ ਨੂੰ ਸਥਿਤੀ ਅਨੁਸਾਰ ਢਾਲਣਾ ਜ਼ਰੂਰੀ ਹੋ ਗਿਆ ਹੈ। 40 ਸਾਲ ਤੋਂ ਵੱਧ ਉਮਰ ਦੇ ਕਰਮਚਾਰੀ ਜਾਂ ਜਿਨ੍ਹਾਂ ਨੇ 10 ਸਾਲ ਤੱਕ ਕੰਪਨੀ ਨਾਲ ਕੰਮ ਕੀਤਾ ਹੈ ਉਹ ਇਸ ਯੋਜਨਾ ਦੇ ਅਧੀਨ ਆਉਣਗੇ।

20 ਸਾਲਾਂ ਤੋਂ ਭਾਰਤ ਵਿਚ ਕਾਰੋਬਾਰ ਕਰ ਰਹੀ ਐਚ.ਐਮ.ਐਸ.ਆਈ. ਨੇ ਪਹਿਲੀ ਵਾਰ ਵੀਆਰਐਸ ਦੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਪਤਾ ਲਗਦਾ ਹੈ ਕਿ  ਭਾਰਤ ਦੇ ਸਭ ਤੋਂ ਵੱਡੇ ਸਕੂਟਰ ਅਤੇ ਮੋਟਰਸਾਈਕਲ ਮਾਰਕੀਟ ਵਿਚ ਕੋਰੋਨਾ ਲਾਗ ਦਾ ਕਿੰਨਾ ਪ੍ਰਭਾਵ ਪਿਆ ਹੈ। ਚਾਲੂ ਵਿੱਤੀ ਸਾਲ ਦੇ ਪਹਿਲੇ ਅੱਠ ਮਹੀਨਿਆਂ ਵਿਚ ਭਾਰਤ ਵਿਚ ਦੋਪਹੀਆ ਵਾਹਨਾਂ ਦੀ ਵਿਕਰੀ ਵਿਚ ਇੱਕ ਚੌਥਾਈ ਤੋਂ ਵੱਧ ਦੀ ਗਿਰਾਵਟ ਆਈ ਹੈ। ਇਸ ਸਮੇਂ ਦੌਰਾਨ ਸਿਰਫ 96 ਲੱਖ ਦੋਪਹੀਆ ਵਾਹਨ ਹੀ ਵੇਚੇ ਗਏ ਸਨ, ਜਦਕਿ ਪਿਛਲੇ ਵਿੱਤੀ ਸਾਲ ਦੇ ਪਹਿਲੇ ਅੱਠ ਮਹੀਨਿਆਂ ਵਿੱਚ 1.28 ਕਰੋੜ ਦੋਪਹੀਆ ਵਾਹਨ ਵੇਚੇ ਗਏ ਸਨ।

ਇਹ ਵੀ ਪੜ੍ਹੋ : ਪੋਲਟਰੀ ਫਾਰਮ ਉਦਯੋਗ ’ਤੇ ਇਕ ਹੋਰ ਸੰਕਟ, ਕੋਰੋਨਾ ਆਫ਼ਤ ਤੋਂ ਬਾਅਦ ਬਰਡ ਫਲੂ ਦੀ ਪਈ ਮਾਰ

ਇਸ ਮਾਮਲੇ ਤੋਂ ਜਾਣੂ ਇਕ ਸਰੋਤ ਨੇ ਕਿਹਾ ਕਿ ਕੰਪਨੀ ਮਨੇਸਰ ਪਲਾਂਟ ਵਿਚ ਐਕਟਿਵਾ ਦਾ ਉਤਪਾਦਨ ਘਟਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਐਕਟਿਵਾ ਇਕ ਹੋਰ ਪਲਾਂਟ ਵਿਚ ਤਿਆਰ ਕੀਤੀ ਜਾਵੇਗੀ। ਸਿਰਫ ਬਾਈਕ ਹੀ ਮਨੇਸਰ ਵਿਚ ਬਣਾਈਆਂ ਜਾਣਗੀਆਂ। ਕੰਪਨੀ ਨੇ ਕਾਮਿਆਂ ਨੂੰ ਭੇਜੇ ਸੰਦੇਸ਼ ਵਿਚ ਉਤਪਾਦਨ ਰਣਨੀਤੀ ਵਿਚ ਤਬਦੀਲੀ ਬਾਰੇ ਵਿਸਥਾਰ ਵਿਚ ਨਹੀਂ ਦੱਸਿਆ। ਇਸ ਕੰਪਨੀ ਦੀਆਂ ਮਨੇਸਰ (ਹਰਿਆਣਾ), ਅਲਵਰ (ਰਾਜਸਥਾਨ), ਨਰਸਪੁਰਾ (ਕਰਨਾਟਕ) ਅਤੇ ਵਿਲਾਪੁਰ (ਗੁਜਰਾਤ) ਵਿਚ ਫੈਕਟਰੀਆਂ ਹਨ, ਜਿਨ੍ਹਾਂ ਦੀ ਕੁਲ ਸਾਲਾਨਾ ਨਿਰਮਾਣ ਸਮਰੱਥਾ 64 ਲੱਖ ਹੈ।

ਇਹ ਵੀ ਪੜ੍ਹੋ : ਇਨ੍ਹਾਂ ਦੋ ਬੈਂਕਾਂ ’ਚ ਨਿਵੇਸ਼ ਕਰਨ ਦਾ ਮਿਲੇਗਾ ਲਾਭ, FD ਦੇ ਨਾਲ ਸਿਹਤ ਬੀਮੇ ਦੀ ਸਹੂਲਤ ਮਿਲੇਗੀ ਮੁਫ਼ਤ

ਐਚਐਮਐਸਆਈ ਦੇ ਡਿਵੀਜ਼ਨ ਦੇ ਮੁਖੀ ਨਵੀਨ ਸ਼ਰਮਾ ਨੇ ਕਿਹਾ, ‘ਮੁਕਾਬਲੇ ਵਾਲੇ ਦੋਪਹੀਆ ਵਾਹਨ ਬਾਜ਼ਾਰ ਵਿਚ ਬਣਾਏ ਰੱਖਣ ਲਈ ਵਧੇਰੇ ਕੁਸ਼ਲਤਾ ਨਾਲ ਕੰਮ ਕਰਨਾ ਪਏਗਾ ਅਤੇ ਮੁਕਾਬਲੇਬਾਜ਼ੀ ਵੀ ਬਣਾਈ ਰੱਖਣੀ ਪਵੇਗੀ। ਇਨ੍ਹਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਵੀਆਰਐਸ ਉਨ੍ਹਾਂ ਸਾਰੇ ਸਹਿਯੋਗੀਆਂ ਲਈ ਪੇਸ਼ ਕੀਤੀ ਗਈ ਹੈ ਜੋ ਸਮੇਂ ਤੋਂ ਪਹਿਲਾਂ ਕੰਪਨੀ ਤੋਂ ਰਿਟਾਇਰ ਹੋਣਾ ਚਾਹੁੰਦੇ ਹਨ। ਕੰਪਨੀ ਦੇ ਨਿਰਦੇਸ਼ਕ ਇਸ ਯੋਜਨਾ ਲਈ ਯੋਗ ਨਹੀਂ ਹਨ। 5 ਜਨਵਰੀ ਤੋਂ ਸ਼ੁਰੂ ਹੋਈ ਇਹ ਯੋਜਨਾ 23 ਜਨਵਰੀ ਤੱਕ ਲਾਗੂ ਰਹੇਗੀ। ਪੱਤਰ ਵਿਚ ਕਿਹਾ ਗਿਆ ਹੈ ਕਿ ਕੰਪਨੀ ਯੋਜਨਾ ਨੂੰ ਬਦਲ ਸਕਦੀ ਹੈ ਜਾਂ ਪਹਿਲਾਂ ਇਸ ਨੂੰ ਦੱਸੇ ਬਿਨਾਂ ਇਸ ਦੀ ਮਿਆਦ ਵਧਾ ਸਕਦੀ ਹੈ।

ਇਹ ਵੀ ਪੜ੍ਹੋ : 29 ਜਨਵਰੀ ਤੋਂ ਸ਼ੁਰੂ ਹੋ ਸਕਦੈ ਬਜਟ ਸੈਸ਼ਨ, ਕੈਬਨਿਟ ਕਮੇਟੀ ਦੀ ਸਿਫ਼ਾਰਸ਼- ਦੋ ਹਿੱਸਿਆਂ 'ਚ ਹੋਵੇ ਸੈਸ਼ਨ

ਵੀ.ਆਰ.ਐੱਸ. ਦੇ ਅਧੀਨ ਕਾਮਿਆਂ ਨੂੰ ਸੇਵਾ ਕਾਰਜਕਾਲ ਦੇ ਪੂਰੇ ਹੋਏ ਹਰੇਕ ਸਾਲ ਦੇ ਬਦਲੇ ਤਿੰਨ-ਤਿੰਨ ਮਹੀਨੇ ਦੀ ਪੂਰੀ ਤਨਖਾਹ, ਸੇਵਾ ਦੇ ਬਚੇ ਹੋਏ ਹਰੇਕ ਸਾਲ ਲਈ ਇੱਕ ਮਹੀਨੇ ਦੀ ਮੁਢਲੀ ਤਨਖਾਹ ਅਤੇ ਮਹਿੰਗਾਈ ਭੱਤਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਨੌਕਰੀ ਵਿਚ ਪੂਰੇ ਕੀਤੇ ਹਰ ਸਾਲ ਲਈ 22,000 ਰੁਪਏ ਮੁਆਵਜ਼ਾ ਵੀ ਦਿੱਤਾ ਜਾਵੇਗਾ। ਵੀਆਰਐਸ ਅਧੀਨ ਆਉਣ ਵਾਲੇ ਪਹਿਲੇ 400 ਕਰਮਚਾਰੀ ਵੀ ਵੱਖਰੇ ਤੌਰ ਤੇ 5-5 ਲੱਖ ਰੁਪਏ ਪ੍ਰਾਪਤ ਕਰਨਗੇ। ਪੱਤਰ ਵਿਚ ਕਿਹਾ ਗਿਆ ਹੈ ਕਿ ਜੇ 400 ਤੋਂ ਵੱਧ ਕਰਮਚਾਰੀ ਵੀਆਰਐਸ ਲੈਂਦੇ ਹਨ, ਤਾਂ ਹਰੇਕ ਨੂੰ ਵੱਖਰੇ ਤੌਰ ’ਤੇ 4-4 ਲੱਖ ਰੁਪਏ ਮਿਲਣਗੇ। ਕੰਪਨੀ ਨੇ ਸਥਾਈ ਵਰਕਰਾਂ ਅਤੇ ਜੂਨੀਅਰ ਇੰਜੀਨੀਅਰਾਂ ਅਤੇ ਉਪਰੋਕਤ ਪੋਸਟਾਂ ਵਿਚ ਕੰਮ ਕਰਨ ਵਾਲਿਆਂ ਲਈ ਵੱਧ ਤੋਂ ਵੱਧ ਰਕਮ ਵੀ ਨਿਰਧਾਰਤ ਕੀਤੀ ਹੈ। ਉਦਾਹਰਣ ਵਜੋਂ ਸੀਨੀਅਰ ਮੈਨੇਜਰ ਜਾਂ ਉਪ ਪ੍ਰਧਾਨ ਲਈ 72 ਲੱਖ ਰੁਪਏ, ਮੈਨੇਜਰ ਲਈ 67 ਲੱਖ ਰੁਪਏ, ਸਬ-ਮੈਨੇਜਰ ਲਈ 48 ਲੱਖ ਰੁਪਏ ਅਤੇ ਸਹਾਇਕ ਅਧਿਕਾਰੀ ਲਈ 15 ਲੱਖ ਰੁਪਏ ਨਿਰਧਾਰਤ ਕੀਤੇ ਗਏ ਹਨ।

ਇਹ ਵੀ ਪੜ੍ਹੋ : ਰੇਲਵੇ ਨੇ ਸ਼ੁਰੂ ਕੀਤਾ ਨਵਾਂ ਪੋਰਟਲ, ਹੁਣ ਮਾਲ ਦੀ ਢੋਆ-ਢੁਆਈ ਲਈ ਘਰ ਬੈਠੇ ਹੋਵੇਗੀ ਬੁਕਿੰਗ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News