ਚੀਨ ਦੀ ਕਪਾਹ ਬਰਾਮਦ ’ਤੇ ਕੋਰੋਨਾ ਦੀ ਮਾਰ, ਪਿਛਲੇ 2 ਸਾਲਾਂ ’ਚ ਅੱਧਾ ਰਹਿ ਗਿਆ ਅੰਕੜਾ

Thursday, Apr 21, 2022 - 02:17 PM (IST)

ਚੀਨ ਦੀ ਕਪਾਹ ਬਰਾਮਦ ’ਤੇ ਕੋਰੋਨਾ ਦੀ ਮਾਰ, ਪਿਛਲੇ 2 ਸਾਲਾਂ ’ਚ ਅੱਧਾ ਰਹਿ ਗਿਆ ਅੰਕੜਾ

ਜੈਤੋ (ਪਰਾਸ਼ਰ) – ਚੀਨ ਦੀ ਕਪਾਹ ਬਰਾਮਦ ’ਤੇ ਕੋਰੋਨਾ ਦੀ ਵੱਡੀ ਮਾਰ ਪਈ ਹੈ। ਸੂਤਰਾਂ ਮੁਤਾਬਕ ਪਿਛਲੇ 2 ਸਾਲਾਂ ’ਚ ਅੰਕੜਾ ਅੱਧਾ ਰਹਿ ਗਿਆ। ਚੀਨ ਵਿਸ਼ਵ ਦਾ ਸਭ ਤੋਂ ਵੱਡਾ ਕਪਾਹ ਉਤਪਾਦਕ ਦੇਸ਼ ਹੋਣ ਦੇ ਨਾਲ ਸਭ ਤੋਂ ਵੱਡਾ ਖਪਤਕਾਰ ਦੇਸ਼ ਹੈ।

ਕਾਟਨ ਟੈਕਸਟਾਈਲ ਕਿੰਗ ਕਿਹਾ ਜਾਣ ਵਾਲਾ ਚੀਨ ਕਪਾਹ ਬਰਾਮਦ ਦੇ ਮਾਮਲੇ ’ਚ ਲਗਾਤਾਰ ਪੱਛੜਦਾ ਜਾ ਰਿਹਾ ਹੈ। ਯੂ. ਐੱਸ. ਡੀ. ਏ. ਦੀ ਰਿਪੋਰਟ ਮੁਤਾਬਕ ਪਿਛਲੇ ਤਿੰਨ ਸਾਲਾਂ ’ਚ ਚੀਨ ਦੀ ਕਪਾਹ ਬਰਾਮਦ ਲਗਾਤਾਰ ਘੱਟ ਹੋਈ ਹੈ। ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਕਪਾਹ ਸੀਜ਼ਨ ਸਾਲ 2019-20 ’ਚ ਜਿੱਥੇ 0.16 ਮਿਲੀਅਨ ਕਪਾਹ ਗੰਢਾਂ ਚੀਨ ਨੇ ਬਰਾਮਦ ਕੀਤੀਆਂ ਸਨ। ਉੱਥੇ ਹੀ ਕਪਾਹ ਸੀਜ਼ਨ ਸਾਲ 2019-20 ’ਚ ਇਹ ਘਟ ਕੇ ਸਿਰਫ 0.01 ਮਿਲੀਅਨ ਰਹਿ ਗਈ। ਹਾਲਾਂਿ ਮੌਜੂਦਾ ਸਾਲ 2021-22 ’ਚ ਇਸ ਅੰਕੜੇ ’ਚ ਥੋੜਾ ਸੁਧਾਰ ਹੋਇਆ ਹੈ ਅਤੇ ਹੁਣ ਇਹ 0.08 ਮਿਲੀਅਨ ਗੰਢਾਂ ’ਤੇ ਪਹੁੰਚ ਗਈ ਹੈ ਪਰ ਫਿਰ ਵੀ 2019 ਦੀ ਤੁਲਨਾ ’ਚ ਕਪਾਹ ਬਰਾਮਦ ਘਟ ਕੇ ਅੱਧੀ ਹੋ ਗਈ ਹੈ। ਬਰਾਮਦ ਦੇ ਘਟਣ ਦੇ ਕਈ ਕਾਰਨਾਂ ’ਚੋਂ ਇਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਕਾਲ ਤੋਂ ਬਾਅਦ ਕਈ ਦੇਸ਼ਾਂ ਨੇ ਤੁਰੰਤ ਚੀਨ ਨਾਲ ਕਾਰੋਾਰ ਵਿਸ਼ੇਸ਼ ਕਰ ਕੇ ਦਰਾਮਦ ਕਰਨੀ ਬੰਦ ਕੀਤੀ ਸੀ, ਇਸ ਲਈ ਵੀ ਬਰਾਮਦ ਅੰਕੜਿਆਂ ’ਚ ਕਮੀ ਆਈ ਹੈ।

ਘਰੇਲੂ ਖਪਤ ਦਾ ਵਧਣਾ ਵੀ ਹੈ ਇਕ ਕਾਰਨ

ਚੀਨ ’ਚ ਕਪਾਹ ਬਰਾਮਦ ਘਟਣ ਦਾ ਇਕ ਕਾਰਨ ਇਹ ਵੀ ਹੈ ਕਿ ਇੱਥੇ ਕਪਾਹ ਦੀ ਘਰੇਲੂ ਖਪਤ (ਡੋਮੈਸਟਿਕ ਯੂਜ਼) ਵਧੀ ਹੈ। ਕਪਾਹ ਸੀਜ਼ਨ ਸਾਲ 2019-20 ’ਚ ਚੀਨ ’ਚ ਕਪਾਹ ਦੀ ਘਰੇਲੂ ਖਪਤ 33 ਮਿਲੀਅਨ ਕਪਾਹ ਗੰਢਾਂ ਸੀ ਜੋ ਸੀਜ਼ਨ 2020-21 ’ਚ ਵਧ ਕੇ 40 ਮਿਲੀਅਨ ਗੰਢਾਂ ਹੋ ਗਈ ਅਤੇ ਸੀਜ਼ਨ 2021-22 ’ਚ ਇਹ 39 ਮਿਲੀਅਨ ਗੰਢਾਂ ਹੈ। ਦੂਜੇ ਪਾਸੇ ਕਪਾਹ ਉਤਪਾਦਨ ਦੀ ਗੱਲ ਕਰੀਏ ਤਾਂ ਸੀਜ਼ਨ ਸਾਲ 2019-20 ’ਚ ਚੀਨ ’ਚ ਕਾਟਨ ਪ੍ਰੋਡਕਸ਼ਨ 27.25 ਮਿਲੀਅਨ ਗੰਢਾਂ ਸੀ ਜੋ 2020-21 ’ਚ ਵਧ ਕੇ 29.5 ਮਿਲੀਅਨ ਗੰਢਾਂ ਹੋਈ ਅਤੇ ਸੀਜ਼ਨ 2021-22 ’ਚ ਮੁੜ ਤੋਂ 27 ਮਿਲੀਅਨ ਗੰਢਾਂ ਕਪਾਹ ਰਹਿ ਗਈ।

ਇਹ ਵੀ ਪੜ੍ਹੋ : ਆਰਥਿਕ ਸੰਕਟ 'ਚ ਸ਼੍ਰੀਲੰਕਾ ਦੀ ਮਦਦ ਲਈ IMF ਨੇ ਕੀਤੀ ਭਾਰਤ ਦੀ ਤਾਰੀਫ, ਕਿਹਾ- ਦੇਸ਼ ਦੀ ਆਰਥਿਕ ਨੀਤੀ ਸਭ ਤੋਂ ਵਧੀਆ

ਨੋਟ - ਇਸ ਖ਼ਬਰ ਬਾਰੇ ਆਪਣੇ  ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News