ਮੰਦੀ ਤੋਂ ਬਾਅਦ ਕੋਰੋਨਾ ਦੀ ਮਾਰ : ਆਟੋ ਡੀਲਰਸ ਕੋਲ BS-IV ਵਾਹਨਾਂ ਦਾ ਭਾਰੀ ਸਟਾਕ

Wednesday, Mar 18, 2020 - 05:42 PM (IST)

ਮੰਦੀ ਤੋਂ ਬਾਅਦ ਕੋਰੋਨਾ ਦੀ ਮਾਰ : ਆਟੋ ਡੀਲਰਸ ਕੋਲ BS-IV ਵਾਹਨਾਂ ਦਾ ਭਾਰੀ ਸਟਾਕ

ਨਵੀਂ ਦਿੱਲੀ — ਆਰਥਿਕ ਮੰਦੀ ਦੇ ਅਸਰ ਤੋਂ ਬਾਅਦ ਹੁਣ ਆਟੋ ਇੰਡਸਟਰੀ 'ਤੇ ਕੋਰੋਨਾ ਦਾ ਗ੍ਰਹਿਣ ਲੱਗ ਗਿਆ ਹੈ। ਆਟੋ ਡੀਲਰਾਂ ਅਨੁਸਾਰ ਉਨ੍ਹਾਂ ਦੇ ਸ਼ੋਅ ਰੂਮ 'ਚ ਲੋਕ ਨਹੀਂ ਆ ਰਹੇ ਜਿਸ ਕਾਰਨ BS-4 ਵਾਹਨਾਂ ਦੀ  Inventory ਬਚੀ ਹੈ ਉਹ ਖਤਮ ਹੀ ਨਹੀਂ ਹੋ ਰਹੀ। FADA ਮੁਤਾਬਕ ਦੇਸ਼ ਭਰ ਵਿਚ 8.35 ਲੱਖ ਦੋ ਪਹੀਆ ਵਾਹਨ ਦਾ ਸਟਾਕ ਮੌਜੂਦ ਹੈ। 4,600 ਕਰੋੜ BS-4 ਦੋ-ਪਹੀਆ ਵਾਹਨ ਵਿਕਣਾ ਬਾਕੀ ਹੈ।

FADA ਮੁਤਾਬਕ ਦੇਸ਼ ਭਰ ਚ ਵਾਹਨਾਂ ਦੀ ਵਿਕਰੀ 60-70 ਫੀਸਦੀ ਡਿੱਗੀ ਹੈ। ਕਈ ਸੂਬਿਆਂ ਨੇ ਡੀਲਰਸ਼ਿਪ ਬੰਦ ਕਰਨ ਦਾ ਆਦੇਸ਼ ਵੀ ਦਿੱਤਾ ਹੈ। ਇਸ ਦੇ ਖਿਲਾਫ FADA ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਅਤੇ ਬੀ.ਐਸ.-4 ਵਾਹਨਾਂ ਦੀ ਵਿਕਰੀ ਮਈ ਦੇ ਅੰਤ ਤੱਕ ਮਿਆਦ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਇਸ ਨਾਲ ਬੀ.ਐਸ.-6 ਵਾਹਨਾਂ ਦਾ ਉਤਪਾਦਨ ਪ੍ਰਭਾਵਿਤ ਹੋਣ ਦੀ ਵੀ ਸੰਭਾਵਨਾ ਹੈ। 

ਇਹ ਵੀ ਪੜ੍ਹੋ : ਕੋਰੋਨਾ ਦਾ ਡਰ : ਦੁੱਧ ਨਾਲੋਂ 10 ਗੁਣਾ ਮਹਿੰਗਾ ਹੋਇਆ ਗਊ-ਮੂਤਰ

ਲਗਾਤਾਰ ਗੰਭੀਰ ਹੋ ਰਹੀ ਕੋਰੋਨਾ ਕਾਰਨ ਸਥਿਤੀ

ਦੂਜੇ ਪਾਸੇ ਭਾਰਤ ਵਿਚ ਵੀ ਕੋਰੋਨਾ ਦਾ ਡਰ ਵਧਦਾ ਜਾ ਰਿਹਾ ਹੈ। ਕੋਰੋਨਾ ਨਾਲ ਨਜਿੱਠਣ ਲਈ ਸਰਕਾਰ ਵੀ ਤੇਜ਼ੀ ਨਾਲ ਕਾਰਵਾਈ ਕਰ ਰਹੀ ਹੈ। ਰੇਲਵੇ ਨੇ 76 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ। ਯਾਤਰੀਆਂ ਦੀ ਘੱਟ ਹੋ ਰਹੀ ਸੰਖਿਆ ਕਾਰਨ ਇਹ ਟ੍ਰੇਨਾਂ ਰੱਦ ਹੋ ਰਹੀਆਂ ਹਨ। ਸਰਕਾਰ ਵਲੋਂ ਕੋਰੋਨਾ ਲਈ ਨਵਾਂ ਟੋਲ ਫਰੀ ਹੈਲਪ ਲਾਈਨ ਨੰਬਰ  1075 ਜਾਰੀ ਕੀਤਾ ਗਿਆ ਹੈ। ਭਾਰਤ 'ਚ ਹੁਣ ਤੱਕ ਕੋਰੋਨਾ ਵਾਇਰਸ ਕਾਰਨ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿਚ 152 ਲੋਕਾਂ ਨੂੰ ਕੋਰੋਨਾ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਦੇ ਨਾਲ ਹੀ 25 ਵਿਦੇਸ਼ੀ ਨਾਗਰਿਕਾਂ ਵਿਚ ਵੀ ਕੋਰੋਨਾ ਦੀ ਪੁਸ਼ਟੀ ਹੋਈ ਹੈ। ਹੁਣ ਤੱਕ 15 ਲੋਕ ਤੰਦਰੁਸਤ ਹੋ ਕੇ ਘਰ ਵਾਪਸ ਜਾ ਚੁੱਕ ਹਨ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ 'ਚ ਸਰਕਾਰ ਨੇ 1-8 ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਜਨਰਲ ਪ੍ਰਮੋਸ਼ਨ ਦਿੱਤਾ ਹੈ।

ਮਹਾਰਾਸ਼ਟਰ 'ਚ ਕੋਰੋਨਾ ਦਾ ਨਵਾਂ ਮਰੀਜ਼ ਮਿਲਿਆ ਹੈ ਜਿਸਦੀ ਟ੍ਰੈਵਲ ਹਿਸਟਰੀ ਸਪੇਨ ਅਤੇ ਫਰਾਂਸ ਦੀ ਸੀ। ਹੁਣ ਮਹਾਰਾਸ਼ਟਰ ਵਿਚ 42 ਕੋਰੋਨਾ ਦੇ ਮਾਮਲੇ ਹੋ ਗਏ ਹਨ। ਇਸ ਤੋਂ ਬਾਅਦ ਕੇਰਲ ਦਾ ਨੰਬਰ ਆਉਂਦਾ ਹੈ ਜਿਥੇ ਹੁਣ ਤੱਕ 26 ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਭਾਰਤ ਵਿਚ ਕੋਰੋਨਾ ਦਾ ਫੈਲਾਅ ਸਟੇਜ 2 'ਤੇ ਹੈ ਜਿਸਦਾ ਮਤਲਬ ਹੈ ਪਾਜ਼ਟਿਵ ਲੋਕਾਂ ਨਾਲ ਲੋਕਲ ਟਰਾਂਸਮਿਸ਼ਨ ਹੋ ਰਿਹਾ ਹੈ। 

ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ : Multiplex Companies ਨੂੰ ਹੋ ਸਕਦੈ ਭਾਰੀ ਘਾਟਾ

 


author

Harinder Kaur

Content Editor

Related News