ਕੋਰੋਨਾ ਦਾ ਕਹਿਰ, 4 ਦਹਾਕਿਆਂ 'ਚ ਚੀਨ ਦੀ ਅਰਥਵਿਵਸਥਾ ਵਿਚ ਸਭ ਤੋਂ ਵੱਡੀ ਗਿਰਾਵਟ

Friday, Apr 17, 2020 - 07:55 PM (IST)

ਕੋਰੋਨਾ ਦਾ ਕਹਿਰ, 4 ਦਹਾਕਿਆਂ 'ਚ ਚੀਨ ਦੀ ਅਰਥਵਿਵਸਥਾ ਵਿਚ ਸਭ ਤੋਂ ਵੱਡੀ ਗਿਰਾਵਟ

ਬੀਜਿੰਗ - ਕੋਰੋਨਾ ਦਾ ਕਹਿਰ ਪੂਰੀ ਦੁਨੀਆ ਵਿਚ ਫੈਲ ਚੁੱਕਾ ਹੈ ਅਤੇ ਇਸ ਭਿਆਨਕ ਬਿਮਾਰੀ ਦੀ ਸ਼ੁਰੂਆਤ ਚੀਨ ਵਿਚੋਂ ਹੋਈ ਅਤੇ ਇੱਥੋਂ ਇਹ ਦੁਨੀਆ ਭਰ ਵਿਚ ਫੈਲ ਗਈ। ਸ਼ੁਰੂਆਤ ਵਿਚ ਕੋਰੋਨਾ ਤੋਂ ਪ੍ਰੇਸ਼ਾਨ ਰਹੇ ਚੀਨ ਨੂੰ ਵੀ ਇਸ ਕਾਰਨ ਆਰਥਿਕ ਪੱਧਰ 'ਤੇ ਭਾਰੀ ਨੁਕਸਾਨ ਹੋਇਆ ਸੀ।

ਚੀਨ ਨੂੰ ਪਹਿਲੀ ਤਿਮਾਹੀ ਵਿਚ ਘੱਟੋ ਘੱਟ ਸਾਲ 1970 ਦੇ ਦਹਾਕੇ ਦੇ ਬਾਅਦ ਤੋਂ ਸਭ ਤੋਂ ਖਰਾਬ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪਿਆ। ਕੋਰੋਨਾ ਵਾਇਰਸ ਦੇ ਕਾਰਨ ਚੀਨ ਨੂੰ ਖਪਤ ਅਤੇ ਨਿਰਮਾਣ ਦੋਵਾਂ ਵਿਚ ਭਾਰੀ ਘਾਟ ਦਾ ਸਾਹਮਣਾ ਕਰਨਾ ਪਿਆ ਜਿਸ ਨੇ ਅਰਥਚਾਰੇ ਨੂੰ ਪ੍ਰਭਾਵਤ ਕੀਤਾ। ਇਹ ਮੰਨਿਆ ਜਾ ਰਿਹਾ ਹੈ ਕਿ ਉਸ ਨੂੰ ਆਪਣੀ ਪੁਰਾਣੀ ਸਥਿਤੀ ਨੂੰ ਬਹਾਲ ਕਰਨ ਵਿਚ ਬਹੁਤ ਸਮਾਂ ਲੱਗੇਗਾ।

ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਆਰਥਿਕਤਾ ਵਾਲੇ ਦੇਸ਼ ਵਿਚ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਅਨੁਸਾਰ ਕੋਰੋਨਾ ਦੇ ਕਾਰਨ ਫੈਕਟਰੀਆਂ, ਦੁਕਾਨਾਂ ਅਤੇ ਯਾਤਰਾਵਾਂ ਬੰਦ ਹੋਣ ਕਾਰਣ ਮਾਰਚ ਤੱਕ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿਚ 6.8% ਦੀ ਗਿਰਾਵਟ ਆਈ ਹੈ।


ਅਰਥਵਿਵਸਥਾ ਦਾ ਬੁਰਾ ਹਾਲ

ਕੋਰੋਨਾ ਕਾਰਨ ਆਰਥਿਕਤਾ ਦਾ ਬੁਰਾ ਹਾਲ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਭਵਿੱਖ ਵਿਚ ਇਹ ਸਥਿਤੀ ਕੁਝ ਸਮੇਂ ਲਈ ਜਾਰੀ ਰਹੇਗੀ। ਪੂਰਵ ਅਨੁਮਾਨ ਦੇ ਅਨੁਸਾਰ ਨਿਰਯਾਤਕਾਂ ਨੂੰ ਹੋਰ ਗਿਰਾਵਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਅਮਰੀਕਾ ਅਤੇ ਯੂਰਪ ਵਿਚ ਸਥਿਤੀ ਵਾਇਰਸ ਕਾਰਨ ਅਜੇ ਵੀ ਭਿਆਨਕ ਹੈ।
ਕੁਝ ਪੂਰਵ-ਅਨੁਮਾਨਾਂ ਵਿਚ 16% ਤੱਕ ਦੀ ਗਿਰਾਵਟ ਦੀ ਭਵਿੱਖਬਾਣੀ ਕੀਤੀ ਗਈ ਸੀ, ਪਰ 1979 ਵਿਚ ਆਰਥਿਕ ਸੁਧਾਰ ਤੋਂ ਬਾਅਦ ਇਹ ਚੀਨ ਦੀ ਸਭ ਤੋਂ ਭੈੜੀ ਕਾਰਗੁਜ਼ਾਰੀ ਹੈ।

ਪਿਛਲੇ ਸਾਲ ਕਮਜ਼ੋਰ ਉਪਭੋਗਤਾ ਮੰਗ ਦੇ ਕਾਰਣ ਨਿਰਯਾਤ ਵਿਚ ਕਮੀ ਆਉਣ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਟੈਰਿਫ ਯੁੱਧ ਦੇ ਕਾਰਨ ਨਿਰਯਾਤ ਘਟਣ ਕਾਰਨ ਆਰਥਿਕ ਵਾਧਾ ਦਰ 6.1% ਤੋਂ ਕਈ ਗੁਣਾ ਘੱਟ ਹੋ ਗਈ ਸੀ।

ਇਹ ਵੀ ਪੜ੍ਹੋ - ਬੁਖਾਰ ਦੀ ਦਵਾਈ ਪੈਰਾਸੀਟਾਮੋਲ ਨੂੰ ਲੈ ਕੇ ਸਰਕਾਰ ਨੇ ਲਿਆ ਇਕ ਵੱਡਾ ਫੈਸਲਾ

ਬੀਜਿੰਗ ਦੇ ਰੂਸ਼ੀ ਫਾਇਨਾਂਸ ਇੰਸਟੀਚਿਊਟ ਦੇ ਅਰਥ ਸ਼ਾਸਤਰੀ ਜ਼ੂ ਜੇਨਕਸਿਨ ਦਾ ਕਹਿਣਾ ਹੈ ਕਿ ਮੈਨੂੰ ਨਹੀਂ ਲਗਦਾ ਕਿ ਅਸੀਂ ਚੌਥੀ ਤਿਮਾਹੀ ਜਾਂ ਸਾਲ ਦੇ ਅੰਤ ਤੱਕ ਅਰਥ ਵਿਵਸਥਾ ਨੂੰ ਬਹਾਲ ਕਰ ਸਕਾਂਗੇ।


author

Harinder Kaur

Content Editor

Related News