ਕੋਰੋਨਾ ਸੰਕਟ : ਅਮੀਰਾਤ ਏਅਰਲਾਈਨ ਕਰੇਗੀ ਹਾਜ਼ਾਰਾਂ ਪਾਇਲਟਾਂ ਅਤੇ ਚਾਲਕ ਦਲ ਦੀ ਛਾਂਟੀ

Wednesday, Jun 10, 2020 - 09:55 AM (IST)

ਕੋਰੋਨਾ ਸੰਕਟ : ਅਮੀਰਾਤ ਏਅਰਲਾਈਨ ਕਰੇਗੀ ਹਾਜ਼ਾਰਾਂ ਪਾਇਲਟਾਂ ਅਤੇ ਚਾਲਕ ਦਲ ਦੀ ਛਾਂਟੀ

ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਕਾਰਨ ਹਵਾਬਾਜ਼ੀ ਖੇਤਰ 'ਤੇ ਸਭ ਤੋਂ ਬੁਰਾ ਅਸਰ ਪਿਆ ਹੈ। ਇਸ ਸੈਕਟਰ ਵਿਚ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਨੌਕਰੀ ਜਾ ਚੁੱਕੀ ਹੈ ਅਤੇ ਲੱਖਾਂ ਲੋਕਾਂ 'ਤੇ ਖ਼ਤਰਾ ਮੰਡਰਾ ਰਿਹਾ ਹੈ। ਅਮੀਰਾਤ ਨੇ ਆਪਣੇ ਕੁੱਝ ਪਾਇਲਟਾਂ ਅਤੇ ਚਾਲਕ ਦਲ ਦੀ ਛਾਂਟੀ ਕੀਤੀ ਹੈ। ਸੂਤਰਾਂ ਮੁਤਾਬਕ ਆਉਣ ਵਾਲੇ ਸਮੇਂ ਵਿਚ ਹੋਰ ਹਜ਼ਾਰਾਂ ਦੀ ਛਾਂਟੀ ਕੀਤੀ ਜਾ ਸਕਦੀ ਹੈ।

ਇਕ ਤਿਹਾਈ ਕਾਮਿਆਂ ਦੀ ਛਾਂਟੀ ਸੰਭਵ
ਮਾਮਲੇ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਅਮੀਰਾਤ ਆਉਣ ਵਾਲੇ ਸਮੇਂ ਵਿਚ ਏਅਰਬਸ A380 ਅਤੇ ਬੋਇੰਗ 777 ਦੋਵਾਂ ਪਾਇਲਟ ਦੀ ਛਾਂਟੀ ਕਰੇਗੀ। ਇਸ ਏਅਰਲਾਈਨ ਵਿਚ ਕਰੀਬ 4,300 ਪਾਇਲਟ ਅਤੇ 22,000 ਚਾਲਕ ਦਲ ਕੰਮ ਕਰਦੇ ਹਨ।  ਤਿੰਨ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਇਕ ਤਿਹਾਈ ਦੀ ਛਾਂਟੀ ਸੰਭਵ ਹੈ।

ਬੋਇੰਗ ਨੇ 12 ਹਜ਼ਾਰ ਨੂੰ ਕੱਢਿਆ ਸੀ
ਇਸ ਤੋਂ ਪਹਿਲਾਂ ਮਈ ਦੇ ਆਖਰੀ ਹਫ਼ਤੇ ਵਿਚ ਖਬਰ ਆਈ ਸੀ ਕਿ ਜਹਾਜ਼ ਬਣਾਉਣ ਵਾਲੀ ਗ‍ਲੋਬਲ ਕੰਪਨੀ ਬੋਇੰਗ 12,000 ਤੋਂ ਵਧੇਰੇ ਲੋਕਾਂ ਦੀ ਛਾਂਟੀ ਕਰ ਰਹੀ ਹੈ। ਕੋਵਿਡ-19 ਸੰਕਟ ਨਾਲ ਯਾਤਰਾ ਪਾਬੰਦੀਆਂ ਦੇ ਚਲਦੇ ਹਵਾਬਾਜ਼ੀ ਉਦਯੋਗ ਨੂੰ ਵੱਡਾ ਝੱਟਕਾ ਲੱਗਾ ਹੈ। ਕੰਪਨੀ ਅੱਗੇ ਹੋਰ ਲੋਕਾਂ ਨੂੰ ਵੀ ਨੌਕਰੀ ਤੋਂ ਕੱਢ ਸਕਦੀ ਹੈ।

ਭਾਰਤ ਵਿਚ ਵੀ ਕਈ ਏਅਰਲਾਈਨਜ਼ ਕਾਮਿਆਂ ਨੂੰ ਛੁੱਟੀ 'ਤੇ ਭੇਜ ਚੁੱਕੀਆਂ ਹਨ
ਇਸ ਤੋਂ ਭਾਰਤ ਵਿਚ ਵੀ ਕਈ ਏਅਰਲਾਈਨਜ਼ ਆਪਣੇ ਕਾਮਿਆਂ ਨੂੰ ਜ਼ਬਰਨ ਛੁੱਟੀ 'ਤੇ ਭੇਜਿਆ ਹੈ।  ਕਈ ਏਅਰਲਾਈਨ ਵਿਚ ਤਨਖਾਹ ਵਿਚ ਵੀ ਕਟੌਤੀ ਕੀਤੀ ਗਈ ਹੈ। ਦੱਸ ਦੇਈਏ ਕਿ ਕਰੀਬ 2 ਮਹੀਨੇ ਬਾਅਦ ਦੇਸ਼ ਵਿਚ 25 ਮਈ ਤੋਂ ਘਰੇਲੂ ਉਡਾਣ ਸੇਵਾ ਜਾਰੀ ਹੈ।


author

cherry

Content Editor

Related News