ਕੋਰੋਨਾ ਕਾਲ : ਬੋਇੰਗ ਜਹਾਜ਼ਾਂ ਦੇ ਇੰਜਣ ਫ਼ੇਲ ਹੋਣ ਦਾ ਖ਼ਤਰਾ, ਕੰਪਨੀ ਨੇ ਦਿੱਤੇ ਜਾਂਚ ਦੇ ਆਦੇਸ਼
Saturday, Jul 25, 2020 - 01:16 PM (IST)
ਨਵੀਂ ਦਿੱਲੀ — ਤਾਲਾਬੰਦੀ ਦੌਰਾਨ ਬੋਇੰਗ ਏਅਰਕਰਾਫਟ ਦੇ ਉਡਾਣ ਨਾ ਭਰਨ ਕਾਰਨ ਇੰਜਨ ਦੇ ਫ਼ੇਲ ਹੋਣ ਦਾ ਖ਼ਤਰਾ ਵਧਿਆ ਹੈ। ਅਮਰੀਕੀ ਏਅਰ ਲਾਈਨ ਦੇ ਰੈਗੂਲੇਟਰ ਨੇ ਸਾਰੇ ਬੋਇੰਗ 737 ਦੇ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ ਹਨ। ਬੋਇੰਗ 737 ਕਲਾਸਿਕ ਹਵਾਈ ਜਹਾਜ਼ (ਸੀਰੀਜ਼ -300 ਤੋਂ -500) ਅਤੇ ਨੈਕਸਟ ਜਨਰੇਸ਼ਨ 737 (ਸੀਰੀਜ਼ -600 ਤੋਂ -900) ਦੇ ਸੰਚਾਲਕਾਂ ਨੇ ਸਲਾਹ ਦਿੱਤੀ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਹਵਾਈ ਜਹਾਜ਼ਾਂ ਦੀ ਵਰਤੋਂ ਘੱਟ ਕੀਤੀ ਗਈ ਹੈ, ਜਿਸ ਕਾਰਨ ਹਵਾਈ ਜਹਾਜ਼ਾਂ ਦੇ ਵਾਲਵ 'ਚ ਜੰਗਾਲ ਲੱਗਿਆ ਹੋ ਸਕਦਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਕਾਰ 'ਚ ਵਾਧੂ ਟਾਇਰ ਰੱਖਣ ਨਾਲ ਜੁੜਿਆ ਨਿਯਮ ਬਦਲਿਆ
ਬੋਇੰਗ ਨੇ ਕਿਹਾ ਕਿ ਇਸ ਨਾਲ ਇੰਜਣ ਦੇ ਫ਼ੇਲ ਹੋਣ ਦਾ ਵੀ ਖ਼ਤਰਾ ਹੋ ਸਕਦਾ ਹੈ। ਇਸ ਲਈ ਕਲਾਸਿਕ ਜਹਾਜ਼ਾਂ ਦਾ ਮੁਆਇਨਾ ਕਰਨਾ ਲਾਜ਼ਮੀ ਹੈ। ਇਸ ਤੋਂ ਇਲਾਵਾ ਅਮਰੀਕੀ ਏਅਰ ਲਾਈਨ ਦੇ ਰੈਗੂਲੇਟਰ ਨੇ ਸਾਰੇ ਬੋਇੰਗ 737 ਦੇ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੰਪਨੀ ਨੇ ਖੁਦ ਕਿਹਾ ਹੈ ਕਿ ਏਅਰਲਾਇੰਸ ਇੰਜਣ ਦੇ ਵਾਲਵ ਦੀ ਜਾਂਚ ਕੀਤੀ ਜਾਵੇ ਤਾਂ ਜੋ ਇਹ ਵੇਖਿਆ ਜਾ ਸਕੇ ਕਿ ਇਸ ਨੂੰ ਜੰਗਾਲ ਤਾਂ ਨਹੀਂ ਲੱਗ ਗਿਆ ਹੈ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਜੇਕਰ ਕੋਈ ਨੁਕਸ ਮਿਲਦਾ ਹੈ ਤਾਂ ਬੋਇੰਗ ਜਾਂਚ ਅਤੇ ਰਿਪਲੇਸਮੈਂਟ ਦੀ ਜਾਣਕਾਰੀ ਦੇਵੇਗਾ।
ਇਹ ਵੀ ਪੜ੍ਹੋ- ਹੁਣ ਭਾਰਤੀ ਰੇਲਾਂ ਦੀ ਨਿਗਰਾਨੀ ਕਰੇਗਾ 'ISRO',ਯਾਤਰੀਆਂ ਨੂੰ ਹੋਵੇਗਾ ਵੱਡਾ ਲਾਭ
ਐਫਏਏ ਨੇ ਨਿਰਦੇਸ਼ ਜਾਰੀ ਕੀਤੇ ਹਨ ਅਤੇ ਉਸ 'ਚ ਕਿਹਾ ਗਿਆ ਹੈ ਕਿ ਜਹਾਜ਼ ਨੂੰ ਲੰਬੇ ਸਮੇਂ ਤਕ ਖੜ੍ਹਾ ਰੱਖਣ ਕਾਰਨ ਦੋਵੇਂ ਇੰਜਣਾਂ ਦੀ ਪਾਵਰ ਖਤਮ ਹੋ ਜਾਣ ਦਾ ਖ਼ਤਰਾ ਹੁੰਦਾ ਹੈ। ਐੱਫਏਏ ਨੇ ਕਿਹਾ ਹੈ ਕਿ ਜੇ ਜੰਗਾਲ ਲੱਗਾ ਹੋਇਆ ਮਿਲਦਾ ਹੈ ਤਾਂ ਹਵਾਈ ਜਹਾਜ਼ ਨੂੰ ਸੇਵਾ ਵਿਚ ਲਿਆਉਣ ਤੋਂ ਪਹਿਲਾਂ ਇਸ ਦੇ ਵਾਲਵ ਨੂੰ ਤਬਦੀਲ ਕਰਨਾ ਪਵੇਗਾ।
ਇਹ ਵੀ ਪੜ੍ਹੋ- ਅਗਸਤ ਤੋਂ ਬਦਲੇਗੀ ਰੇਲ ਮਹਿਕਮੇ ਦੀ ਵੈੱਬਸਾਈਟ, ਮਿਲਣਗੀਆਂ ਹਵਾਈ ਅੱਡੇ ਵਰਗੀਆਂ ਸਹੂਲਤਾਂ
ਸਿਵਲ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਸਪਾਈਸ ਜੈੱਟ, ਵਿਸਤਾਰਾ ਅਤੇ ਏਅਰ ਇੰਡੀਆ ਐਕਸਪ੍ਰੈਸ ਨੂੰ ਆਪਣੇ ਬੇੜੇ ਵਿਚ ਇਨ੍ਹਾਂ ਜਹਾਜ਼ਾਂ ਦੀ ਜਾਂਚ ਕਰਨ ਲਈ ਕਿਹਾ ਹੈ। ਵਿਸਤਾਰਾ ਨੇ ਦੱਸਿਆ ਕਿ ਉਸ ਕੋਲ ਛੇ ਬੋਇੰਗ 737 ਸੀ ਜਿਨ੍ਹਾਂ ਦੇ ਨਿਰੀਖਣ ਪੂਰੇ ਕੀਤੇ ਜਾ ਚੁੱਕੇ ਹਨ। ਜ਼ਿਆਦਾਤਰ ਜਹਾਜ਼ ਭਾਰਤ ਵਿਚ 25 ਮਈ ਤੋਂ ਤਾਲਾਬੰਦੀ ਕਾਰਨ ਜ਼ਮੀਨ 'ਤੇ ਸਨ। ਇਸ ਸਮੇਂ ਦੌਰਾਨ ਕਾਰਗੋ ਉਡਾਣਾਂ ਜਾਰੀ ਰਹੀਆਂ। ਘਰੇਲੂ ਉਡਾਣਾਂ ਸ਼ੁਰੂ ਹੋ ਗਈਆਂ ਹਨ ਪਰ ਅਜੇ ਸੰਖਿਆ ਘੱਟ ਰੱਖੀ ਗਈ ਹੈ।