2025-26 ਦੌਰਾਨ ਕੋਰ ਮਹਿੰਗਾਈ 3.2 ਫੀਸਦੀ ਰਹਿਣ ਦੀ ਉਮੀਦ : ਕ੍ਰਿਸਿਲ
Saturday, Sep 13, 2025 - 06:23 PM (IST)

ਕੋੋਲਕਾਤਾ (ਭਾਸ਼ਾ) - ਖੋਜ ਅਤੇ ਰੇਟਿੰਗ ਫਰਮ ਕ੍ਰਿਸਿਲ ਨੇ ਕਿਹਾ ਕਿ ਵਿੱਤੀ ਸਾਲ 2025-26 ਦੌਰਾਨ ਕੋਰ ਮਹਿੰਗਾਈ 3.2 ਫੀਸਦੀ ਰਹਿਣ ਦੀ ਉਮੀਦ ਹੈ, ਜੋ ਕਿ ਇਸ ਦੇ ਪਹਿਲਾਂ ਦੀ ਉਮੀਦ 3.5 ਫੀਸਦੀ ਨਾਲੋਂ ਘੱਟ ਹੈ। ਆਪਣੀ ਤਾਜ਼ਾ ਰਿਪੋਰਟ ਵਿਚ ਕ੍ਰਿਸਿਲ ਨੇ ਕਿਹਾ ਕਿ ਇਹ ਨਰਮੀ ਮੌਜੂਦਾ ਵਿੱਤੀ ਸਾਲ ਦੌਰਾਨ ਖਪਤਕਾਰ ਮੁੱਲ ਸੂਚਕਾਂਕ (ਸੀ.ਪੀ.ਆਈ.) ’ਚ 1.4 ਫੀਸਦੀ ਦੀ ਗਿਰਾਵਟ ਨੂੰ ਦਰਸਾਉਂਦੀ ਹੈ, ਜਿਸ ਨਾਲ ਮੁਦਰਾ ’ਚ ਢਿੱਲ ਦੇਣ ਦੀ ਗੁੰਜਾਇਸ਼ ਪੈਦਾ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਦੋਸਤਾਂ ਨੂੰ ਆਪਣੇ Credit card 'ਤੇ Shopping ਕਰਵਾਉਣਾ ਪੈ ਸਕਦੈ ਭਾਰੀ
ਇਹ ਵੀ ਪੜ੍ਹੋ : ਚਾਂਦੀ ਨੇ ਬਣਾਇਆ ਨਵਾਂ ਰਿਕਾਰਡ, ਸੋਨੇ ਦੇ ਫਿਰ ਚੜ੍ਹੇ ਭਾਅ, ਜਾਣੋ ਕੀਮਤਾਂ
ਰਿਪੋਰਟ ’ਚ ਕਿਹਾ ਗਿਆ ਹੈ ਕਿ ਆਰ.ਬੀ.ਆਈ. ਇਸ ਸਾਲ ਵਿਆਜ ਦਰਾਂ ’ਚ 2.5 ਫੀਸਦੀ ਦੀ ਕਟੌਤੀ ਕਰ ਸਕਦਾ ਹੈ। ਕ੍ਰਿਸਿਲ ਦੇ ਅਨੁਸਾਰ ਵਿਸ਼ਵ ਪੱਧਰ ’ਤੇ ਪ੍ਰਤੀਕੂਲ ਹਾਲਾਤ ਵਧਣ ਦੇ ਨਾਲ ਹੀ ਘੱਟ ਮਹਿੰਗਾਈ ਅਤੇ ਘਟੀਆਂ ਵਿਆਜ ਦਰਾਂ ਨਾਲ ਅਰਥਵਿਵਸਥਾ ’ਚ ਘਰੇਲੂ ਮੰਗ ’ਚ ਵਾਧਾ ਹੋਵੇਗਾ।ਰਿਪੋਰਟ ’ਚ ਇਹ ਵੀ ਕਿਹਾ ਗਿਆ ਕਿ ਸਾਉਣੀ ਦੇ ਮੌਸਮ ਦੌਰਾਨ ਬਹੁਤ ਜ਼ਿਆਦਾ ਬਾਰਿਸ਼ ਇਕ ਜੋਖਮ ਹੈ ਕਿਉਂਕਿ ਇਹ ਪੰਜਾਬ ਵਰਗੇ ਵੱਡੇ ਬਾਗਬਾਨੀ ਅਤੇ ਅਨਾਜ ਉਤਪਾਦਕ ਖੇਤਰਾਂ ’ਚ ਵਿਘਨ ਪਾ ਸਕਦੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਖੁਰਾਕ ਮਹਿੰਗਾਈ ਹੇਠਲੇ ਪੱਧਰ ਤੋਂ ਵਧਣੀ ਸ਼ੁਰੂ ਹੋ ਗਈ ਹੈ ਪਰ ਅਜੇ ਵੀ ਮੁੱਖ ਮਹਿੰਗਾਈ ਤੋਂ ਪਿੱਛੇ ਹੈ।
ਇਹ ਵੀ ਪੜ੍ਹੋ : ਸਸਤਾ ਹੋਣ ਜਾ ਰਿਹਾ ਦੁੱਧ? 22 ਸਤੰਬਰ ਤੋਂ ਘੱਟਣਗੇ ਭਾਅ ਜਾਂ ਨਹੀਂ, ਅਮੂਲ ਨੇ ਦੱਸਿਆ ਸੱਚ
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ ਨੇ ਰਚਿਆ ਇਤਿਹਾਸ, ਅੰਕੜਾ ਪਹਿਲੀ ਵਾਰ ਹੋਇਆ ਹੱਦੋਂ ਪਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8