ਚਾਲੂ ਵਿੱਤੀ ਸਾਲ ’ਚ ਤਾਂਬੇ ਦੇ ਰੇਟ ਘਟ ਕੇ 720 ਰੁਪਏ ਕਿਲੋਗ੍ਰਾਮ ’ਤੇ ਆਉਣ ਦੇ ਆਸਾਰ : ਕ੍ਰਿਸਿਲ

05/12/2022 6:32:22 PM

ਨਵੀਂ ਦਿੱਲੀ (ਭਾਸ਼ਾ) – ਦੇਸ਼ ’ਚ ਤਾਂਬੇ ਦਾ ਰੇਟ ਚਾਲੂ ਵਿੱਤੀ ਸਾਲ 2022-23 ’ਚ ਘਟ ਕੇ 720 ਤੋਂ 725 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਆ ਸਕਦਾ ਹੈ। ਕ੍ਰਿਸਿਲ ਰਿਸਰਚ ਨੇ ਇਹ ਅਨੁਮਾਨ ਲਗਾਇਆ ਹੈ। ਪਿਛਲੇ ਸਾਲ ਦੌਰਾਨ ਤਾਂਬੇ ਦੀ ਕੀਮਤ ’ਚ ਜ਼ੋਰਦਾਰ ਉਛਾਲ ਆਇਆ ਹੈ। ਵਿੱਤੀ ਸਾਲ 2021-22 ’ਚ ਤਾਂਬਾ ਛੜ ਦਾ ਕਾਰਖਾਨੇ ’ਤੇ ਔਸਤ ਰੇਟ 738 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਇਹ ਸਾਲਾਨਾ ਆਧਾਰ ’ਤੇ 42 ਫੀਸਦੀ ਦੀ ਵਾਧਾ ਹੈ। ਮਾਰਚ ’ਚ ਇਸ ਦੇ ਰੇਟ ਵਧ ਕੇ 800 ਰੁਪਏ ਕਿਲੋਗ੍ਰਾਮ ਤੋਂ ਪਾਰ ਚਲੇ ਗਏ ਸਨ। ਬਾਅਦ ’ਚ ਇਹ ਘਟ ਕੇ 790 ਰੁਪਏ ’ਤੇ ਆ ਗਏ।

ਕ੍ਰਿਸਿਲ ਰਿਸਰਚ ਨੇ ਬਿਆਨ ’ਚ ਕਿਹਾ ਕਿ ਘਰੇਲੂ ਪੱਧਰ ’ਤੇ ਤਾਂਬਾ ਕੀਮਤਾਂ ’ਚ ਵੱਡਾ ਉਛਾਲ ਆਇਆ ਹੈ। ਹਾਲਾਂਕਿ ਬਾਕੀ ਵਿੱਤੀ ਸਾਲ ’ਚ ਸਾਨੂੰ ਤਾਂਬੇ ਦੇ ਰੇਟ ਘਟ ਕੇ 720 ਤੋਂ 725 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਆਉਣ ਦੀ ਉਮੀਦ ਹੈ। ਕ੍ਰਿਸਿਲ ਨੇ ਕਿਹਾ ਕਿ ਰੂਸ-ਯੂਕ੍ਰੇਨ ਜੰਗ ਕਾਰਨ ਸਪਲਾਈ ਚਿੰਤਾ ਵਧਣ ਕਾਰਨ ਸੱਤ ਮਾਰਚ ਨੂੰ ਤਾਂਬਾ 10,720 ਡਾਲਰ ਪ੍ਰਤੀ ਟਨ ਦੇ ਰਿਕਾਰਡ ’ਤੇ ਪਹੁੰਚ ਗਿਆ। ਹਾਲਾਂਕਿ 20 ਫਰਵਰੀ ਨੂੰ ਵਿੰਟਰ ਓਲੰਪਿਕ ਦੀ ਸਮਾਪਤੀ ਤੋਂ ਬਾਅਦ ਚੀਨ ਨੇ ਰਿਫਾਇੰਡ ਤਾਂਬੇ ਦਾ ਉਤਪਾਦਨ ਵਧਾਇਆ ਹੈ ਪਰ ਇਸ ਦੇ ਬਾਵਜੂਦ ਤਾਂਬੇ ਦੇ ਰੇਟ ਚੜ੍ਹੇ ਹਨ। ਹਾਲਾਂਕਿ ਮਈ ’ਚ ਤਾਂਬੇ ਦੇ ਰੇਟ ਘਟ ਕੇ 9200 ਡਾਲਰ ਪ੍ਰਤੀ ਟਨ ’ਤੇ ਆ ਗਏ ਹਨ ਜੋ ਮਾਰਚ ਦੀ ਤੁਲਨਾ ’ਚ 14 ਫੀਸਦੀ ਦੀ ਗਿਰਾਵਟ ਹੈ।


Harinder Kaur

Content Editor

Related News