ਸਹਿਕਾਰੀ ਬੈਂਕਾਂ ''ਚ ਸੁਧਾਰਾਂ ਨੂੰ ਲੈ ਕੇ ਵਚਨਬੱਧ : ਸੀਤਾਰਮਣ

11/06/2019 11:22:19 AM

ਮੁੰਬਈ—ਪੰਜਾਬ ਐਂਡ ਮਹਾਰਾਸ਼ਟਰ ਸਹਿਕਾਰੀ ਬੈਂਕ (ਪੀ.ਐੱਮ.ਸੀ.) ਬੈਂਕ ਸੰਕਟ ਦੇ ਵਿਚਕਾਰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਮੰਗਲਵਾਰ ਨੂੰ ਦੋਹਰਾਇਆ ਕਿ ਸਹਿਕਾਰੀ ਬੈਂਕਾਂ ਨੂੰ ਕੰਟਰੋਲ 'ਚ ਰੱਖਣ ਲਈ ਸਰਕਾਰ ਜ਼ਰੂਰੀ ਵਿਧਾਨਕ ਬਦਲਾਵਾਂ ਨੂੰ ਲੈ ਕੇ ਵਚਨਬੱਧ ਹੈ। ਵਿੱਤ ਮੰਤਰੀ ਨੇ ਕਿਹਾ ਕਿ ਪੀ.ਐੱਮ.ਸੀ. ਬੈਂਕ ਸੰਕਟ ਦੇ ਬਾਅਦ ਵਿੱਤ ਮੰਤਰਾਲੇ ਅਤੇ ਰਿਜ਼ਰਵ ਬੈਂਕ ਅਧਿਕਾਰੀਆਂ ਦੇ ਵਿਚਕਾਰ ਤਿੰਨ ਬੈਠਕਾਂ ਹੋ ਚੁੱਕੀਆਂ ਹਨ। ਦੇਸ਼ ਦੀ ਬੈਂਕਿੰਗ ਪ੍ਰਣਾਲੀ 'ਚ ਜਮ੍ਹਾਕਰਤਾਵਾਂ ਦਾ ਭਰੋਸਾ ਬਣਾਏ ਰੱਖਣ ਲਈ ਇਹ ਕੋਸ਼ਿਸ਼ ਕੀਤੀ ਜਾ ਰਹੇ ਹੈ।
ਸਮਾਚਾਰ ਪੱਤਰ 'ਦਿ ਇੰਡੀਅਨ ਐਕਸਪ੍ਰੈੱਸ' ਦੇ ਅੱਡਾ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਜਿਥੇ ਕਿਤੇ ਵੀ ਲੋੜ ਹੋਵੇਗੀ, ਅਸੀਂ ਕਾਨੂੰਨ 'ਚ ਬਦਲਾਅ ਕਰਾਂਗੇ। ਇਹ ਬਦਲਾਅ ਇਸ ਤਰ੍ਹਾਂ ਦਾ ਹੋਵੇਗਾ ਕਿ ਤੁਸੀਂ ਜਦੋਂ ਵੀ ਆਪਣੇ ਨੂੰ ਬੈਂਕ ਦੱਸੋਗੇ ਤਾਂ ਤੁਹਾਨੂੰ ਬੈਂਕਿੰਗ ਨਿਯਮਨ ਕਾਨੂੰਨ ਦੇ ਸਿਧਾਂਤਾਂ ਦੇ ਤਹਿਤ ਘੱਟ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਤੁਰੰਤ ਪੂਰੇ ਹੱਲ ਦੇ ਨਾਲ ਅੱਗੇ ਨਹੀਂ ਆ ਰਹੀ ਹੈ ਪਰ ਸਰਕਾਰ ਇਸ ਮਾਮਲੇ 'ਚ ਸਹਿਕਾਰੀ ਬੈਂਕਾਂ ਅਤੇ ਵਧੀਆ ਨਿਗਰਾਨੀ ਅਤੇ ਨਿਯਮਨ ਦੀ ਦਿਸ਼ਾ 'ਚ ਅੱਗੇ ਵਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਤੇ ਰਿਜ਼ਰਵ ਬੈਂਕ ਤੌਰ ਤਰੀਕਿਆਂ 'ਤੇ ਪੂਰੀ ਤਰ੍ਹਾਂ ਨਾਲ ਗੱਲ ਕਰ ਰਹੇ ਹਨ ਕਿ ਵਿੱਤੀ ਸੰਸਥਾਨਾਂ ਨੂੰ ਅਧਿਕਤਮ ਸੰਭਵ ਤਰੀਕੇ ਨਾਲ ਚਲਾਇਆ ਜਾ ਸਕੇ ਤਾਂ ਜੋ ਲੋਕਾਂ ਦਾ ਬੈਂਕਾਂ 'ਚ ਆਪਣਾ ਪੈਸਾ ਰੱਖਣ 'ਚ ਵਿਸ਼ਵਾਸ ਵਧੇ।


Aarti dhillon

Content Editor

Related News