ਸਰ੍ਹੋਂ ਦੇ ਤੇਲ ਨੂੰ ਛੱਡ ਕੇ ਬਾਕੀ ਖਾਣਾ ਪਕਾਉਣ ਵਾਲੇ ਤੇਲਾਂ ਦੀਆਂ ਕੀਮਤਾਂ ’ਚ ਗਿਰਾਵਟ : ਸਰਕਾਰ

Saturday, Oct 09, 2021 - 11:55 AM (IST)

ਸਰ੍ਹੋਂ ਦੇ ਤੇਲ ਨੂੰ ਛੱਡ ਕੇ ਬਾਕੀ ਖਾਣਾ ਪਕਾਉਣ ਵਾਲੇ ਤੇਲਾਂ ਦੀਆਂ ਕੀਮਤਾਂ ’ਚ ਗਿਰਾਵਟ : ਸਰਕਾਰ

ਨਵੀਂ ਦਿੱਲੀ (ਭਾਸ਼ਾ) – ਸਰਕਾਰ ਨੇ ਕਿਹਾ ਕਿ ਉਸ ਦੇ ਕੱਚੇ ਅਤੇ ਰਿਫਾਇੰਡ ਤੇਲਾਂ ’ਤੇ ਦਰਾਮਦ ਡਿਊਟੀ ਘੱਟ ਕਰਨ ਦੇ ਫੈਸਲੇ ਨਾਲ ਕੌਮਾਂਤਰੀ ਬਾਜ਼ਾਰਾਂ ’ਚ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ’ਚ ਆਏ ਉਛਾਲ ਦੇ ਬਾਵਜੂਦ ਘਰੇਲੂ ਬਾਜ਼ਾਰ ’ਚ ਸਰ੍ਹੋਂ ਦੇ ਤੇਲ ਨੂੰ ਛੱਡ ਕੇ ਖਾਣ ਵਾਲੇ ਤੇਲਾਂ ਦੀਆਂ ਪ੍ਰਚੂਨ ਕੀਮਤਾਂ ’ਚ ਗਿਰਾਵਟ ਆਈ ਹੈ।

ਇਕ ਸਰਕਾਰੀ ਬਿਆਨ ਮੁਤਾਬਕ ਦਰਾਮਦ ਡਿਊਟੀ ’ਚ ਕਮੀ ਤੋਂ ਬਾਅਦ ਖਾਣ ਵਾਲੇ ਤੇਲਾਂ ਦੀਆਂ ਕੌਮਾਂਤਰੀ ਕੀਮਤਾਂ 1.95 ਫੀਸਦੀ ਤੋਂ 7.17 ਫੀਸਦੀ ਤੱਕ ਵਧ ਗਈਆਂ ਹਨ। ਦਰਾਮਦ ਕੀਤੇ ਖਾਣ ਵਾਲੇ ਤੇਲਾਂ ’ਤੇ ਦਰਾਮਦ ਡਿਊਟੀ ’ਚ ਕਮੀ (11 ਸਤੰਬਰ ਤੋਂ ਲਾਗੂ) ਤੋਂ ਬਾਅਦ ਘਰੇਲੂ ਪ੍ਰਚੂਨ ਕੀਮਤਾਂ ’ਚ 0.22 ਫੀਸਦੀ ਤੋਂ 1.83 ਫੀਸਦੀ ਦੇ ਘੇਰੇ ’ਚ ਆਈ ਹੈ।

ਕੌਮਾਂਤਰੀ ਕੀਮਤਾਂ ’ਚ ਵਾਧੇ ਨੂੰ ਧਿਆਨ ’ਚ ਰੱਖਦੇ ਹੋਏ ਦਰਾਂ ’ਤੇ ਸ਼ੁੱਧ ਪ੍ਰਭਾਵ ਨਾਲ 10 ਸਤੰਬਰ ਤੋਂ 3.26 ਫੀਸਦੀ ਤੋਂ 8.58 ਫੀਸਦੀ ਦੇ ਘੇਰੇ ’ਚ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਦਰਾਮਦ ਡਿਊਟੀ ’ਚ ਕਮੀ ਦੇ ਸੰਦਰਭ ’ਚ ਕੇਂਦਰ ਸਰਕਾਰ ਵਲੋਂ ਜ਼ਰੂਰੀ ਨੀਤੀਗਤ ਦਖਲਅੰਦਾਜ਼ੀ ਆਮ ਖਪਤਕਾਰਾਂ ਲਈ ਫਾਇਦੇਮੰਦ ਸਾਬਤ ਹੋ ਰਹੀ ਹੈ। ਹਾਲਾਂਕਿ ਇਸ ’ਚ ਕਿਹਾ ਗਿਆ ਹੈ ਕਿ ਸਰ੍ਹੋਂ ਦਾ ਤੇਲ ਘਰੇਲੂ ਤੇਲ ਹੈ ਅਤੇ ਸਰਕਾਰ ਦੇ ਹੋਰ ਉਪਾਅ ਦੇ ਨਾਲ ਇਸ ਦੀਆਂ ਕੀਮਤਾਂ ’ਚ ਨਰਮੀ ਆਉਣ ਦੀ ਉਮੀਦ ਹੈ।

 


author

Harinder Kaur

Content Editor

Related News