ਦੇਸ਼ ਭਰ ਦੇ ਬਾਜ਼ਾਰਾਂ ''ਚ Paytm ਨੂੰ ਲੈ ਕੇ ਕਸ਼ਮਕਸ਼, ਵਪਾਰੀਆਂ ''ਚ ਆਪਣੇ ਪੈਸੇ ਨੂੰ ਲੈ ਕੇ ਵਧੀ ਚਿੰਤਾ

Thursday, Feb 08, 2024 - 01:26 PM (IST)

ਨਵੀਂ ਦਿੱਲੀ - ਪੇਟੀਐੱਮ ਯੂਜ਼ਰਸ 29 ਫਰਵਰੀ ਤੋਂ ਬਾਅਦ ਆਪਣੇ ਵਾਲਿਟ 'ਚ ਪੈਸੇ ਜਮ੍ਹਾ ਨਹੀਂ ਕਰ ਸਕਣਗੇ। ਪਰ ਪਹਿਲਾਂ ਤੋਂ ਜਮ੍ਹਾ ਰਕਮ ਦੀ ਵਰਤੋਂ ਹੁੰਦੀ ਰਹੇਗੀ। ਫਿਰ ਵੀ ਵੱਡੀਆਂ ਦੁਕਾਨਾਂ ਵਾਲੇ ਗਾਹਕਾਂ ਤੋਂ ਪੈਸੇ ਲੈਣ ਲਈ ਬੈਂਕਾਂ ਦੇ ਕਿਊਆਰ ਕੋਡ ਨੂੰ ਤਰਜੀਹ ਦੇ ਰਹੇ ਹਨ। ਕੁਝ ਵਪਾਰੀਆਂ ਨੇ ਪੇਟੀਐਮ ਤੋਂ ਲੈਣ-ਦੇਣ ਬੰਦ ਕਰ ਦਿੱਤਾ ਹੈ। ਇੱਕ ਕੱਪੜਾ ਵਿਕਰੇਤਾ ਦਾ ਕਹਿਣਾ ਹੈ ਕਿ ਕੁਝ ਵਪਾਰੀਆਂ ਨੇ ਪੇਟੀਐਮ ਤੋਂ ਭੁਗਤਾਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਹ ਸਿਰਫ਼ ਇੰਨਾ ਜਾਣਦੇ ਹਨ ਕਿ ਪੇਟੀਐਮ ਨੂੰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨਾਲ ਸਮੱਸਿਆਵਾਂ ਆ ਰਹੀਆਂ ਹਨ। ਪੇਟੀਐਮ ਦੀ ਸਮੱਸਿਆ ਕੀ ਹੈ ਇਹ ਤਾਂ ਹਰ ਕੋਈ ਨਹੀਂ ਜਾਣਦਾ ਪਰ ਕਈ ਲੋਕਾਂ ਨੇ ਦੂਜੇ ਵਪਾਰੀਆਂ ਨੂੰ ਦੇਖ ਕੇ ਇਸ ਦੀ ਵਰਤੋਂ ਬੰਦ ਕਰ ਦਿੱਤੀ ਹੈ।

ਇਹ ਵੀ ਪੜ੍ਹੋ :    ਸਚਿਨ ਤੇਂਦੁਲਕਰ, ਜੈਕੀ ਸ਼ਰਾਫ ਅਤੇ ਨੀਰਵ ਮੋਦੀ ਸਮੇਤ 380 ਭਾਰਤੀਆਂ ’ਤੇ ਵਿੱਤੀ ਬੇਨਿਯਮੀਆਂ ਦਾ ਸ਼ੱਕ

ਜ਼ਿਆਦਾਤਾਰ ਗਾਹਕਾਂ ਨੂੰ ਇਹ ਵੀ ਨਹੀਂ ਪਤਾ ਕਿ Paytm ਦਾ ਅੱਗੇ ਕੀ ਹੋਵੇਗਾ। ਇਸ ਦੇ ਬਾਵਜੂਦ ਕੁਝ ਲੋਕਾਂ ਨੂੰ ਭਰੋਸਾ ਹੈ ਕਿ ਪੇਟੀਐਮ ਇਸ ਸੰਕਟ ਤੋਂ ਬਾਹਰ ਆ ਜਾਵੇਗੀ। ਉਹ ਪੇਟੀਐਮ ਦਾ ਮੈਸੇਜ ਦੇਖ ਕੇ ਆਸਵੰਦ ਹਨ ਕਿ QR ਕੋਡ 29 ਫਰਵਰੀ ਤੋਂ ਬਾਅਦ ਵੀ ਕੰਮ ਕਰਦਾ ਰਹੇਗਾ।

ਕੈਟ ਦੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਦਿੱਤੀ ਇਹ ਸਲਾਹ

ਵਪਾਰੀਆਂ ਦੇ ਸੰਗਠਨ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਦੇ ਮਹਾਰਾਸ਼ਟਰ ਚੈਪਟਰ ਨੇ ਪੇਟੀਐਮ ਉਪਭੋਗਤਾਵਾਂ ਨੂੰ ਦੂਜੇ ਭੁਗਤਾਨ ਪਲੇਟਫਾਰਮਾਂ 'ਤੇ ਜਾਣ ਦੀ ਸਲਾਹ ਦਿੱਤੀ ਹੈ। ਕੈਟ ਦੇ ਰਾਸ਼ਟਰੀ ਪ੍ਰਧਾਨ ਬੀ ਸੀ ਭਾਰਤੀ ਅਤੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਪੇਟੀਐਮ 'ਤੇ ਆਰਬੀਆਈ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਨੇ ਕੰਪਨੀ ਦੀਆਂ ਵਿੱਤੀ ਸੇਵਾਵਾਂ ਦੀ ਸੁਰੱਖਿਆ ਅਤੇ ਨਿਰੰਤਰਤਾ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ। CAT ਮੁੰਬਈ ਦੇ ਚੇਅਰਮੈਨ ਰਮਨੀਕ ਚੱਢਾ ਦਾ ਕਹਿਣਾ ਹੈ ਕਿ ਇਹ ਸਲਾਹ ਇੱਕ ਸਾਵਧਾਨੀ ਹੈ ਜੋ ਵਪਾਰੀਆਂ ਨੂੰ ਵਿੱਤੀ ਸਮੱਸਿਆਵਾਂ ਤੋਂ ਬਚਾਉਣ ਲਈ ਦਿੱਤੀ ਗਈ ਹੈ। ਉਸ ਨੇ ਕਿਹਾ, 'ਅਸੀਂ ਉਨ੍ਹਾਂ ਨੂੰ ਸਥਿਤੀ 'ਤੇ ਨਜ਼ਰ ਰੱਖਣ ਅਤੇ ਆਪਣੇ ਪੈਸੇ ਦੀ ਸੁਰੱਖਿਆ ਲਈ ਇਹਤਿਆਤੀ ਉਪਾਅ ਕਰਨ ਲਈ ਕਹਿ ਰਹੇ ਹਾਂ।'

ਇਹ ਵੀ ਪੜ੍ਹੋ :    ਵੱਡੀ ਖ਼ਬਰ : H-1B ਵੀਜ਼ਾ ਹੋਲਡਰਾਂ ਦੇ ਇਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਮਿਲੇਗੀ ਅਮਰੀਕਾ ’ਚ ਕੰਮ ਕਰਨ ਦੀ ਇਜਾਜ਼ਤ

ਦੇਸ਼ ਭਰ ਦੇ ਬਾਜ਼ਾਰਾਂ ਦੀ ਸਥਿਤੀ

ਨਵੀਂ ਦਿੱਲੀ ਦੇ ਬਾਜ਼ਾਰ ਦਾ ਮਾਹੌਲ ਵੀ ਕੁਝ ਵੱਖਰਾ ਨਹੀਂ ਸੀ। ਉਥੇ ਵੀ ਭੰਬਲਭੂਸਾ ਹੈ। ਕੁਝ ਵਪਾਰੀ Paytm ਛੱਡਣ ਦੀ ਤਿਆਰੀ ਕਰ ਰਹੇ ਹਨ ਅਤੇ ਕੁਝ ਅਜੇ ਵੀ ਸਥਿਤੀ ਸਪੱਸ਼ਟ ਹੋਣ ਦੀ ਉਡੀਕ ਕਰ ਰਹੇ ਹਨ। ਇਸ ਦੇ ਨਾਲ ਹੀ ਇਕ ਹੋਰ ਵਪਾਰੀ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ BharatPe ਦਾ ਇੱਕ ਵਿਅਕਤੀ ਮੇਰੇ ਕੋਲ ਆਇਆ ਅਤੇ ਮੈਂ ਉਸਦਾ QR ਕੋਡ ਲੈ ਲਿਆ।

ਕਈ ਵਪਾਰੀਆਂ ਦਾ ਕਹਿਣਾ ਹੈ ਕਿ ਪੇਟੀਐਮ ਵਿੱਚ ਕੋਈ ਪਰੇਸ਼ਾਨੀ ਨਹੀਂ ਹੈ, ਇਸ ਲਈ ਉਹ ਇਸਨੂੰ ਚਲਾ ਰਹੇ ਹਨ। ਲੋਕ ਕਈ ਸਾਲਾਂ ਤੋਂ ਪੇਟੀਐਮ ਦੀ ਵਰਤੋਂ ਕਰ ਰਹੇ ਹਨ ਅਤੇ ਇਸ ਨੂੰ ਛੱਡਣ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਹੋਰ ਫਿਨਟੈਕ ਕੰਪਨੀਆਂ ਬਾਰੇ ਸੋਚਿਆ ਪਰ ਪੇਟੀਐਮ ਲਈ ਕੋਈ ਮੇਲ ਨਹੀਂ ਸੀ।  2016 ਤੋਂ ਪੇਟੀਐਮ ਚਲਾ ਰਿਹਾ ਇਕ ਵਪਾਰੀ ਚਿੰਤਤ ਹੈ। ਉਹ ਕਹਿੰਦਾ ਹੈ, 'ਅਸੀਂ ਅਕਸਰ ਪੇਟੀਐਮ ਦੀ ਵਰਤੋਂ ਕਰਦੇ ਹਾਂ। ਇਸ ਨੂੰ ਬਦਲਣਾ ਮੁਸ਼ਕਲ ਹੋਵੇਗਾ ਕਿਉਂਕਿ ਜ਼ਿਆਦਾਤਰ ਗਾਹਕ ਸਿਰਫ਼ Paytm 'ਤੇ ਹੀ ਲੈਣ-ਦੇਣ ਕਰਦੇ ਹਨ।

ਦਿੱਲੀ ਦੇ ਇਕ ਵਪਾਰੀ ਦੇ ਕਹਿਣਾ ਹੈ ਕਿ ਜਦੋਂ ਤੱਕ ਉਸ ਦੇ ਗਾਹਕ ਪੇਟੀਐਮ ਦੀ ਵਰਤੋਂ ਕਰਦੇ ਹਨ, ਉਹ ਵੀ ਇਸਦਾ ਉਪਯੋਗ ਕਰਦੇ ਰਹਿਣਗੇ। ਉਹ ਕਹਿੰਦਾ ਹੈ, 'ਮੈਂ ਇੱਕ ਵਪਾਰੀ ਹਾਂ, ਇਸ ਲਈ ਮੈਨੂੰ ਪੈਸੇ ਦੀ ਚਿੰਤਾ ਹੈ। ਉਹ ਕਿਵੇਂ ਆਉਂਦਾ ਹੈ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਲਈ, ਗਾਹਕ ਲੈਣ-ਦੇਣ ਲਈ ਜੋ ਵੀ ਤਰੀਕਾ ਅਪਣਾਉਂਦੇ ਹਨ, ਅਸੀਂ ਵੀ ਉਸੇ ਦੀ ਵਰਤੋਂ ਸ਼ੁਰੂ ਕਰ ਦੇਵਾਂਗੇ।

ਇਹ ਵੀ ਪੜ੍ਹੋ :   Vistara ਵਲੋਂ ਅੰਤਰਰਾਸ਼ਟਰੀ ਉਡਾਣ ਦੇ ਯਾਤਰੀਆਂ ਦੀ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਲੈ ਕੇ ਹੋਈ ਵੱਡੀ ਚੂਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News