ਖ਼ਪਤਕਾਰਾਂ ਨੇ ਖ਼ਰੀਦਦਾਰੀ ’ਤੇ ਲਗਾਈ ਲਗਾਮ, ਜ਼ਰੂਰੀ ਵਸਤਾਂ ਦੀ ਵਿਕਰੀ ’ਚ ਵੀ ਆਈ ਸੁਸਤੀ

Saturday, Jul 30, 2022 - 10:43 AM (IST)

ਖ਼ਪਤਕਾਰਾਂ ਨੇ ਖ਼ਰੀਦਦਾਰੀ ’ਤੇ ਲਗਾਈ ਲਗਾਮ, ਜ਼ਰੂਰੀ ਵਸਤਾਂ ਦੀ ਵਿਕਰੀ ’ਚ ਵੀ ਆਈ ਸੁਸਤੀ

ਨਵੀਂ ਦਿੱਲੀ (ਇੰਟ.) – ਦੇਸ਼ ’ਚ ਫਾਸਟ ਮੂਵਿੰਗ ਕੰਜਿਊਮਰ ਗੁੱਡਸ (ਐੱਫ. ਐੱਮ. ਸੀ. ਜੀ.) ਦੀ ਮਾਤਰਾ ’ਚ 4 ਫੀਸਦੀ ਦਾ ਵਾਧਾ (ਗ੍ਰੋਥ ਰੇਟ) ਦੇਖਣ ਨੂੰ ਮਿਲੀ ਹੈ। ਇਹ ਅੰਕੜਾ ਜੂਨ 2021 ਤੋਂ ਲੈ ਕੇ 31 ਮਈ 2022 ਤੱਕ ਦਾ ਹੈ। ਜ਼ਿਕਰਯੋਗ ਹੈ ਕਿ ਜੂਨ 2020 ਤੋਂ ਮਈ 2021 ਤੱਕ ਇਹ ਅੰਕੜਾ 7 ਫੀਸਦੀ ਸੀ। ਇਸ ਦਾ ਮਤਲਬ ਹੈ ਕਿ ਲੋਕਾਂ ਨੇ ਐੱਫ. ਐੱਮ. ਸੀ. ਜੀ. ਪ੍ਰੋਡਕਟਸ ਦੀ ਖਰੀਦਦਾਰੀ ਨੂੰ ਘਟਾ ਦਿੱਤਾ ਹੈ। ਇਹ ਅੰਕੜੇ ਘਰੇਲੂ ਖਪਤ ’ਤੇ ਨਜ਼ਰ ਰੱਖਣ ਵਾਲੀ ਰਿਸਰਚ ਫਰਮ ਕੈਂਟਰ ਵਰਲਡ ਪੈਨਲ ਨੇ ਜਾਰੀ ਕੀਤੇ ਹਨ।

ਰਿਪੋਰਟ ਮੁਤਾਬਕ ਲੋਕਾਂ ਨੇ ਸ਼ੈਂਪੂ, ਟਾਇਲਟ ਕਲੀਨਰ ਅਤੇ ਡਿਟਰਜੈਂਟ ਵਰਗੇ ਉਤਪਾਦਾਂ ਦੀ ਖਰੀਦਦਾਰੀ ਥੋੜੀ ਘਟਾ ਦਿੱਤੀ ਹੈ। ਉਨ੍ਹਾਂ ਨੇ ਕੋਵਿਡ-19 ਦੀ ਪਹਿਲੀ ਲਹਿਰ ਦੌਰਾਨ ਜ਼ਰੂਰੀ ਸਾਮਾਨ ਦੀ ਕਾਫੀ ਮਾਤਰਾ ’ਚ ਖਰੀਦਦਾਰੀ ਕਰ ਲਈ ਸੀ। ਉੱਥੇ ਹੀ ਹੁਣ ਕਮੋਡਿਟੀ ਦੀਆਂ ਕੀਮਤਾਂ ’ਚ ਤੇਜੀ਼ ਤੋਂ ਬਾਅਦ ਉਹ ਉਨ੍ਹਾਂ ਵਸਤਾਂ ਨੂੰ ਖਰੀਦ ਰਹੇ ਹਨ ਜੋ ਬੇਹੱਦ ਜ਼ਰੂਰੀ ਹੋਣ।

ਇਹ ਵੀ ਪੜ੍ਹੋ : ਅਮਰੀਕਾ 'ਚ ਮੰਦੀ ਦਾ ਵਧਿਆ ਖ਼ਤਰਾ, ਲਗਾਤਾਰ ਦੂਜੀ ਤਿਮਾਹੀ 'ਚ GDP 'ਚ ਗਿਰਾਵਟ

ਗੈਰ-ਬ੍ਰਾਂਡੇਡ ਪ੍ਰੋਡਕਟ ਵੱਲ ਝੁਕਾਅ

ਰਿਪੋਰਟ ਦਾ ਕਹਿਣਾ ਹੈ ਕਿ ਉੱਚੇ ਰੇਟਾਂ ਕਾਰਨ ਲੋਕ ਤੇਲ, ਬਟਰ ਅਤੇ ਸਾਫ-ਸਫਾਈ ਲਈ ਗੈਰ-ਬ੍ਰਾਂਡੇਡ ਉਤਪਾਦਾਂ ਦਾ ਰੁਖ ਕਰ ਰਹੇ ਹਨ। ਰਿਪੋਰਟ ਮੁਤਾਬਕ ਲੋਕ ਪ੍ਰੋਡਕਟ ਦੀ ਵੈਲਿਊ ’ਤੇ ਬਹੁਤ ਜ਼ਿਆਦਾ ਫੋਕਸ ਕਰ ਰਹੇ ਹਨ। ਇੱਥੇ ਵੈਲਿਊ ਦਾ ਅਰਥ ਪ੍ਰੋਡਕਟ ਦੀ ਕੀਮਤ ਅਤੇ ਉਸ ਦੀ ਵਰਤੋਂ ਦੇ ਅਨੁਪਾਤ ਤੋਂ ਹੈ। ਸਮੀਖਿਆ ਅਧੀਨ ਮਿਆਦ ’ਚ ਐੱਫ. ਐੱਮ. ਸੀ. ਜੀ. ਪ੍ਰੋਡਕਟਸ ਦੀ ਵੈਲਿਊ ਗ੍ਰੋਥ ਘਟ ਕੇ 8 ਫੀਸਦੀ ’ਤੇ ਪਹੁੰਚ ਗਿਆ ਜੋ ਇਸ ਤੋਂ ਪਿਛਲੇ 12 ਮਹੀਨਿਆਂ ’ਚ 12 ਫੀਸਦੀ ’ਤੇ ਸੀ। ਉੱਥੇ ਹੀ ਗੱਲ ਔਸਤ ਕੀਮਤ ਦੀ ਕਰੀਏ ਤਾਂ ਇਹ ਮਾਰਚ 2019-ਮਈ 2020 ਦੇ 106 ਰੁਪਏ ਤੋਂ ਵਧ ਕੇ 127 ਰੁਪਏ ਤੱਕ ਪਹੁੰਚ ਗਿਆ ਹੈ। ਗੈਰ-ਬ੍ਰਾਂਡ ਵਾਲੇ ਖਾਣ ਵਾਲੇ ਤੇਲਾਂ ਦੀ ਵਿਕਰੀ ’ਚ 7 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ।

ਇਹ ਵੀ ਪੜ੍ਹੋ : ਆਧਾਰ ਨਾਲ ਜੁੜੇਗਾ ਵੋਟਰ ਕਾਰਡ, ਇਸ ਤਾਰੀਖ਼ ਤੋਂ ਸ਼ੁਰੂ ਹੋਵੇਗੀ ਦੇਸ਼ ਭਰ ਵਿਚ ਮੁਹਿੰਮ

ਤਿੰਨਾਂ ਸ਼੍ਰੇਣੀਆਂ ਦੇ ਵਾਲਿਊਮ ’ਚ ਆਈ ਗਿਰਾਵਟ

ਰਿਪੋਰਟ ਮੁਤਾਬਕ ਐੱਫ. ਐੱਮ. ਸੀ. ਜੀ. ਪ੍ਰੋਡਕਟਸ ਦੀਆਂ ਤਿੰਨਾਂ ਸ਼੍ਰੇਣੀਆਂ ਦੀ ਵਾਲਿਊਮ ਗ੍ਰੋਥ ’ਚ ਗਿਰਾਵਟ ਆਈ ਹੈ। ਇਸ ਦੀਆਂ ਤਿੰਨ ਸ਼੍ਰੇਣੀਆਂ ਫੂਡ ਐਂਡ ਬੈਵਰੇਜ, ਪਰਸਨਲ ਕੇਅਰ ਅਤੇ ਹਾਊਸਹੋਲਡ ਕੇਅਰ ਹੈ। ਹਾਲਾਂਕਿ ਸਭ ਤੋਂ ਵੱਧ ਗਿਰਾਵਟ ਹਾਊਸਹੋਲਡ ਅਤੇ ਪਰਸਨਲ ਕੇਅਰ ’ਚ ਦੇਖਣ ਨੂੰ ਮਿਲੀ। ਵਰਲਡ ਪੈਨਲ ਡਿਵੀਜ਼ਨ ਦੇ ਸਾਊਥ ਏਸ਼ੀਆ ਐੱਮ. ਡੀ. ਕੇ. ਰਾਮਾਕ੍ਰਿਸ਼ਨ ਨੇ ਕਿਹਾ ਕਿ ਸਾਡੇ ਡਾਟਾ ਮੁਤਾਬਕ ਵਾਲਿਊਮ ’ਚ ਕੋਈ ਗਿਰਾਵਟ ਨਹੀਂ ਹੈ ਪਰ ਇਸ ਦਾ ਗ੍ਰੋਥ ਰੇਟ ਘਟਿਆ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਲੋਕਾਂ ਨੇ ਜਿਸ ਤਰ੍ਹਾਂ ਪਿਛਲੇ 2 ਸਾਲਾਂ ’ਚ ਖਰੀਦਦਾਰੀ ਕੀਤੀ, ਹੁਣ ਉਹ ਉਸ ਤਰ੍ਹਾਂ ਨਹੀਂ ਕਰ ਰਹੇ ਹਨ। ਰਾਮਾਕ੍ਰਿਸ਼ਨਨ ਮੁਤਾਬਕ ਲੋਕ ਮਹਿੰਗਾਈ ਦੀਆਂ ਖਬਰਾਂ ਸੁਣ ਰਹੇ ਹਨ ਅਤੇ ਸੋਚ ਰਹੇ ਹਨ ਕਿ ਉਨ੍ਹਾਂ ਨੂੰ ਆਪਣੀ ਲੋੜ ਦੀ ਖਰੀਦਦਾਰੀ ’ਤੇ ਮੁੜ ਵਿਚਾਰ ਕਰਨ ਦੀ ਲੋੜ ਹੈ।

ਆਫਰ ਵਾਲੇ ਪ੍ਰੋਡਕਟਸ ਦਾ ਰੁਝਾਨ ਵਧਿਆ

ਕੈਂਟਰ ਦੀ ਰਿਪੋਰਟ ਮੁਤਾਬਕ ਜਿਨ੍ਹਾਂ ਘਰਾਂ ਦਾ ਸਰਵੇ ਕੀਤਾ ਗਿਆ, ਉਨ੍ਹਾਂ ’ਚੋਂ 90 ਫੀਸਦੀ ਨੇ ਮੰਨਿਆ ਕਿ ਉਨ੍ਹਾਂ ਨੇ ਅਜਿਹੇ ਪ੍ਰੋਡਕਟਸ ਨੂੰ ਤਵੱਜ਼ੋ ਦਿੱਤੀ, ਜਿਸ ’ਤੇ ਆਫਰ ਸਨ ਜਦ ਕਿ ਇਸ ਤੋਂ ਪਿਛਲੇ ਸਮੀਖਿਆ ਅਧੀਨ ਸਾਲ ’ਚ ਇਹ 82 ਫੀਸਦੀ ਸੀ।

ਇਹ ਵੀ ਪੜ੍ਹੋ : RBI ਵਲੋਂ ਰੁਪਏ ਨੂੰ ਸੰਭਾਲਣ ਦੀ ਯੋਜਨਾ ਨੂੰ ਲੱਗਾ ਝਟਕਾ, NRIs ਨਹੀਂ ਦਿਖਾ ਰਹੇ ਉਤਸ਼ਾਹ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News