ਨਕਦੀ ਸੰਕਟ ਨਾਲ ਚਿੰਤਾ 'ਚ ਐੱਫ. ਐੱਮ. ਸੀ. ਜੀ. ਕੰਪਨੀਆਂ, ਵਿਕਰੀ ਨੂੰ ਲੱਗ ਸਕਦੈ ਝਟਕਾ

Friday, Apr 20, 2018 - 02:14 AM (IST)

ਨਕਦੀ ਸੰਕਟ ਨਾਲ ਚਿੰਤਾ 'ਚ ਐੱਫ. ਐੱਮ. ਸੀ. ਜੀ. ਕੰਪਨੀਆਂ, ਵਿਕਰੀ ਨੂੰ ਲੱਗ ਸਕਦੈ ਝਟਕਾ

ਨਵੀਂ ਦਿੱਲੀ— ਦੇਸ਼ ਦੇ ਕਈ ਸੂਬਿਆਂ 'ਚ ਕੈਸ਼ ਕਰੰਚ ਹੋਣ ਨਾਲ ਫਾਸਟ ਮੂਵਿੰਗ ਕੰਜ਼ਿਊਮਰ ਗੁਡਸ (ਐੱਫ. ਐੱਮ. ਸੀ. ਜੀ.) ਕੰਪਨੀਆਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਉੱਭਰਨ ਲੱਗੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਾਲ ਵਿਧਾਨ ਸਭਾ ਚੋਣਾਂ ਵਾਲੇ 4 ਸੂਬਿਆਂ ਅਤੇ ਉਨ੍ਹਾਂ ਦੇ ਆਸ-ਪਾਸ ਦੇ ਸੂਬਿਆਂ 'ਚ ਨਕਦੀ ਦਾ ਸੰਕਟ ਪੈਦਾ ਹੋਣ ਨਾਲ ਸੇਲਸ ਰਿਕਵਰੀ ਨੂੰ ਝਟਕਾ ਲੱਗ ਸਕਦਾ ਹੈ। ਕੰਪਨੀਆਂ ਦਾ ਕਹਿਣਾ ਹੈ ਕਿ ਨੋਟਬੰਦੀ ਅਤੇ ਜੀ. ਐੱਸ. ਟੀ. ਦੇ ਅਸਰ ਨਾਲ ਉਨ੍ਹਾਂ ਦਾ ਕਾਰੋਬਾਰ ਹੌਲੀ-ਹੌਲੀ ਉੱਭਰਣ ਲਗਾ ਸੀ ਪਰ ਕਰੰਸੀ ਨੋਟਾਂ ਦੀ ਕਿੱਲਤ ਨਾਲ ਪ੍ਰੇਸ਼ਾਨੀ ਹੋ ਸਕਦੀ ਹੈ।
ਪਿਛਲੇ ਕੁਝ ਹਫਤਿਆਂ ਤੋਂ ਆਂਧਰ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਬਿਹਾਰ, ਗੁਜਰਾਤ, ਦਿੱਲੀ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਉੱਤਰ ਪ੍ਰਦੇਸ਼ 'ਚ ਕਰੰਸੀ ਸ਼ਾਰਟੇਜ ਦਿਸ ਰਹੀ ਹੈ। ਕਰਨਾਟਕ 'ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ 12 ਮਈ ਨੂੰ ਹੋਵੇਗੀ। ਉੱਥੇ ਹੀ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਅਤੇ ਮਿਜ਼ੋਰਮ 'ਚ ਜਨਵਰੀ, 2019 ਤੱਕ ਚੋਣਾਂ ਹੋਣੀਆਂ ਹਨ। ਆਮ ਚੋਣਾਂ 2019 ਦੀਆਂ ਗਰਮੀਆਂ 'ਚ ਹੋ ਸਕਦੀਆਂ ਹਨ। ਚੋਣਾਂ 'ਚ ਸਿਆਸੀ ਪਾਰਟੀਆਂ ਪ੍ਰਚਾਰ 'ਤੇ ਬਹੁਤ ਪੈਸਾ ਰੋੜ੍ਹਦੀਆਂ ਹਨ ਅਤੇ ਇਸ 'ਚ ਮੁੱਖ ਰੂਪ ਨਾਲ ਕੈਸ਼ ਦੀ ਵਰਤੋਂ ਹੁੰਦੀ ਹੈ।
ਤੰਗੀ ਵਧੀ ਤਾਂ ਖਪਤ 'ਤੇ ਪਵੇਗਾ ਅਸਰ 
ਬ੍ਰਿਟਾਨੀਆ ਦੇ ਐੱਮ. ਡੀ. ਵਰੁਣ ਬੇਰੀ ਨੇ ਕਿਹਾ ਕਿ ਜੇਕਰ ਕੈਸ਼ ਦੀ ਤੰਗੀ ਫਿਰ ਵਧੇਗੀ ਤਾਂ ਖਪਤ 'ਤੇ ਅਸਰ ਪਵੇਗਾ। ਫਿਲਹਾਲ ਸਾਡੇ ਟ੍ਰੇਡ ਪਾਰਟਨਰਸ ਸਟੇਬਲ ਟਰੈਂਡਸ ਦੀ ਰਿਪੋਰਟ ਦੇ ਰਹੇ ਹਨ ਪਰ ਅਸੀਂ ਚੌਕਸੀ ਵਰਤ ਰਹੇ ਹਾਂ। ਡਾਬਰ ਇੰਡੀਆ ਦੇ ਸੀ. ਈ. ਓ. ਸੁਨੀਲ ਦੁੱਗਲ ਨੇ ਕਿਹਾ ਕਿ ਜੇਕਰ ਘੱਟ ਡੀਨਾਮੀਨੇਸ਼ਨ ਵਾਲੇ ਨੋਟਾਂ ਦੀ ਤੰਗੀ ਹੋਵੇਗੀ ਤਾਂ ਇਸ ਦਾ ਅਸਰ ਖਪਤ 'ਤੇ ਯਕੀਨੀ ਤੌਰ 'ਤੇ ਪਵੇਗਾ। ਰੋਜ਼ਾਨਾ ਦੇ ਗਰਾਸਰੀ ਖਪਤ ਦਾ ਤਿੰਨ-ਚੌਥਾਈ ਤੋਂ ਜ਼ਿਆਦਾ ਹਿੱਸਾ ਕੈਸ਼ 'ਤੇ ਨਿਰਭਰ ਹੈ।
ਟ੍ਰੇਡ ਚੈਨਲਸ 'ਚ ਪੈਸੇ ਦੇ ਸਰਕੁਲੇਸ਼ਨ 'ਤੇ ਦਬਾਅ
ਸੰਤੂਰ ਸਾਬਣ, ਫੇਸਵਾਸ਼, ਡਿਟਰਜੈਂਟ ਬਣਾਉਣ ਵਾਲੀ ਵਿਪਰੋ ਕੰਜ਼ਿਊਮਰ ਕੇਅਰ ਐਂਡ ਲਾਈਟਿੰਗ ਦੇ ਮੁੱਖ ਕਾਰਜਕਾਰੀ (ਕੰਜ਼ਿਊਮਰ ਕੇਅਰ ਬਿਜ਼ਨੈਸ, ਇੰਡੀਆ) ਅਨਿਲ ਚੁਘ ਨੇ ਕਿਹਾ ਕਿ ਪਿਛਲੇ 2 ਹਫਤਿਆਂ ਤੋਂ ਦਿਹਾਤੀ ਬਾਜ਼ਾਰ 'ਚ ਸਾਨੂੰ ਕੁਝ ਪ੍ਰੇਸ਼ਾਨੀਆਂ ਦਿੱਸ ਰਹੀਆਂ ਹਨ। ਟ੍ਰੇਡ ਚੈਨਲਸ 'ਚ ਪੈਸੇ ਦੇ ਸਰਕੁਲੇਸ਼ਨ 'ਤੇ ਦਬਾਅ ਦਿਸ ਰਿਹਾ ਹੈ। ਖਪਤਕਾਰਾਂ ਵੱਲੋਂ ਖਰਚ 'ਤੇ ਅਜੇ ਨੋਟਬੰਦੀ ਦੇ ਦਿਨਾਂ ਵਰਗਾ ਅਸਰ ਨਹੀਂ ਪਿਆ ਹੈ। ਉਮੀਦ ਹੈ ਕਿ ਇਹ ਸਭ ਅਸਥਾਈ ਹੋਵੇਗਾ।
 ਨਵੰਬਰ, 2016 'ਚ ਨੋਟਬੰਦੀ ਦੇ ਐਲਾਨ ਤੋਂ ਬਾਅਦ ਵਾਧੇ ਦੇ ਰਾਹ 'ਤੇ ਵਾਪਸੀ ਕਰਨ 'ਚ ਕੰਜ਼ਿਊਮਰ ਗੁਡਸ ਸੈਕਟਰ ਨੂੰ 10-12 ਮਹੀਨੇ ਲੱਗੇ ਸਨ। ਮਾਰਕੀਟ ਰਿਸਰਚ ਫਰਮ ਨੀਲਸਨ ਨੇ ਕਿਹਾ ਕਿ ਐੱਫ. ਐੱਮ. ਸੀ. ਜੀ. ਦੀ ਖਪਤ 'ਚ 2017 'ਚ ਵਾਧਾ ਵੇਖਿਆ ਗਿਆ ਅਤੇ 2013-16 'ਚ 7.8 ਫ਼ੀਸਦੀ ਦੇ ਮੁਕਾਬਲੇ ਵਾਲਿਊਮ ਗਰੋਥ ਲਗਭਗ ਦਹਾਈ ਅੰਕਾਂ 'ਚ ਪਹੁੰਚ ਗਈ ਸੀ।


Related News