SIMA ਦਾ ਬਿਆਨ- ਟੈਕਸਟਾਈਲ ਸੈਕਟਰ ਵਿੱਚ ਚੀਨ ਦੁਆਰਾ ਛੱਡੀ ਗਈ ਜਗ੍ਹਾ ਨੂੰ ਮੁੜ ਹਾਸਲ ਕਰਨ ਲਈ ਸੰਪੂਰਨ ਪਹੁੰਚ ਜ਼ਰੂਰੀ

Saturday, Sep 23, 2023 - 05:43 PM (IST)

SIMA  ਦਾ ਬਿਆਨ- ਟੈਕਸਟਾਈਲ ਸੈਕਟਰ ਵਿੱਚ ਚੀਨ ਦੁਆਰਾ ਛੱਡੀ ਗਈ ਜਗ੍ਹਾ ਨੂੰ ਮੁੜ ਹਾਸਲ ਕਰਨ ਲਈ ਸੰਪੂਰਨ ਪਹੁੰਚ ਜ਼ਰੂਰੀ

ਕੋਇੰਬਟੂਰ : ਗਲੋਬਲ ਬਾਜ਼ਾਰ 'ਚ ਉਪਲਬਧ ਮੌਕਿਆਂ ਦਾ ਲਾਭ ਚੁੱਕਣ ਲਈ ਕੱਪੜਾ ਅਤੇ ਲਿਬਾਸ ਉਦਯੋਗ ਦੇ ਲੰਬੇ ਸਮੇਂ ਦੀ ਸੋਚ ਦੇ ਨਜ਼ਰੀਏ ਨਾਲ ਇਕ ਸਮੁੱਚਾ ਦ੍ਰਿਸ਼ਟੀਕੋਣ ਅਪਨਾਉਣਾ ਚਾਹੀਦਾ ਹੈ। 'ਸਾਉਦਰਨ ਇੰਡੀਆ ਮਿਲਸ ਲਿਮੀਟੇਡ' (SIMA) ਦੇ ਅਧਿਕਾਰੀਆਂ ਨੇ ਇਹ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਰੁਜ਼ਗਾਰ ਦੇਣ ਦੇ ਮਾਮਲੇ 'ਚ ਕੱਪੜਾ ਉਦਯੋਗ ਦਾ ਖੇਤੀਬਾੜੀ ਤੋਂ ਬਾਅਦ ਦੂਜਾ ਨੰਬਰ ਹੈ। ਇਹ ਖੇਤਰ GST ਦੇ ਰੂਪ 'ਚ 30,000 ਕਰੋੜ ਰੁਪਏ ਦਾ ਕਰ ਦਿੰਦਾ ਹੈ ਅਤੇ 44 ਅਰਬ ਡਾਲਰ ਦੀ ਵਿਦੇਸ਼ੀ ਪੂੰਜੀ ਪ੍ਰਾਪਤ ਕਰਦਾ ਹੈ। 

ਇਹ ਵੀ ਪੜ੍ਹੋ : RBI ਦਾ ਵੱਡਾ ਫ਼ੈਸਲਾ, ਕਰਜ਼ਾ ਨਾ ਮੋੜਨ ਵਾਲਿਆਂ ਦੀਆਂ ਹੁਣ ਵਧਣਗੀਆਂ ਮੁਸ਼ਕਿਲਾਂ

SIMA ਦੇ ਚੇਅਰਮੈਨ S.K. ਸੁੰਦਰਰਮਨ ਨੇ ਕਿਹਾ ਕਿ ਉਦਯੋਗਾਂ ਨੂੰ ਹਾਲ ਹੀ ਦੇ ਦਿਨਾਂ 'ਚ ਕੱਚੇ ਮਾਲ ਦੇ ਮਾਮਲੇ 'ਚ ਸੰਰਚਨਾਤਮਕ ਮੁੱਦਿਆਂ, ਉਤਪਾਦਨ ਦੀ ਲਾਗਤ, ਸੰਚਾਲਨ ਦੇ ਪੈਮਾਨਿਆਂ ਸਮੇਤ ਹੋਰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਨੇ ਕਿਹਾ ਕਿ ਸੰਗਠਨ ਇਨ੍ਹਾਂ ਮਸਲਿਆਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰੇਗਾ। 

ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ 'ਚ ਗਿਰਾਵਟ ਪਰ ਗੌਤਮ ਅਡਾਨੀ ਨੇ ਪਛਾੜੇ ਦੁਨੀਆ ਦੇ ਅਰਬਪਤੀ, ਜਾਣੋ ਕੁੱਲ ਜਾਇਦਾਦ

ਸੰਗਠਨ ਦੇ ਅਧਿਕਾਰੀਆਂ ਅਨੁਸਾਰ ਕੇਂਦਰ ਸਰਕਾਰ ਕੱਪੜਾ ਅਤੇ ਲਿਬਾਸ ਉਦਯੋਗ ਨੂੰ ਗਲੋਬਲ ਪੱਧਰ 'ਤੇ ਵਧਾਉਣ 'ਤੇ ਜ਼ੋਰ ਦੇ ਰਹੀ ਹੈ ਅਤੇ ਉਸ ਨੇ ਕਈ ਮੁੱਦਿਆਂ 'ਤੇ ਧਿਆਨ ਵੀ ਦਿੱਤਾ ਹੈ।

ਇਹ ਵੀ ਪੜ੍ਹੋ : ਹੋਟਲ 'ਚ ਪਾਸਪੋਰਟ ਭੁੱਲ ਰਵਾਨਾ ਹੋਏ ਰੋਹਿਤ ਸ਼ਰਮਾ, ਪਤਾ ਲੱਗਣ 'ਤੇ ਸਾਥੀਆਂ ਨੇ ਉਡਾਇਆ ਮਜ਼ਾਕ, ਵੀਡੀਓ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


 


author

rajwinder kaur

Content Editor

Related News