ਏਸ਼ੀਆ ਅਤੇ ਮੱਧ ਪੂਰਬੀ ਦੇਸ਼ਾਂ ਦੇ ਮੁਕਾਬਲੇ , ਭਾਰਤ ''ਚ ਹਵਾਈ ਕਿਰਾਇਆ ''ਚ ਹੋਇਆ ਭਾਰੀ ਵਾਧਾ

06/13/2023 4:31:28 PM

ਨਵੀਂ ਦਿੱਲੀ - ਕੋਰੋਨਾ ਦੌਰ ਤੋਂ ਬਾਅਦ, ਭਾਰਤ ਹਵਾਈ ਕਿਰਾਏ ਵਧਾਉਣ ਦੇ ਮਾਮਲੇ ਵਿੱਚ ਏਸ਼ੀਆ ਅਤੇ ਮੱਧ ਪੂਰਬ ਦੇ ਦੇਸ਼ਾਂ ਵਿੱਚ ਸਭ ਤੋਂ ਉੱਪਰ ਹੈ। ਏਅਰਪੋਰਟ ਕੌਂਸਲ ਇੰਟਰਨੈਸ਼ਨਲ ਏਸ਼ੀਆ-ਪੈਸੀਫਿਕ ਦੁਆਰਾ ਕੀਤੇ ਗਏ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਭਾਰਤ ਵਿੱਚ ਹਵਾਈ ਕਿਰਾਏ ਵਿੱਚ 41 ਫੀਸਦੀ ਦਾ ਵਾਧਾ ਹੋਇਆ ਹੈ। ਯੂਏਈ ਵਿੱਚ 34 ਫੀਸਦੀ, ਸਿੰਗਾਪੁਰ ਵਿੱਚ 30 ਫੀਸਦੀ ਅਤੇ ਆਸਟਰੇਲੀਆ ਵਿੱਚ 23 ਫੀਸਦੀ ਕਿਰਾਇਆ ਵਿਚ ਵਾਧਾ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : Forbes Global 2000 list : ਸੂਚੀ 'ਚ ਭਾਰਤ ਦੀਆਂ 55 ਕੰਪਨੀਆਂ... ਜਾਣੋ ਕਿਹੜੇ ਨੰਬਰ 'ਤੇ ਹਨ ਮੁਕੇਸ਼ ਅੰਬਾਨੀ

ਅਧਿਐਨ 'ਚ ਪਾਇਆ ਗਿਆ ਕਿ ਭਾਰਤ, ਇੰਡੋਨੇਸ਼ੀਆ, ਸਾਊਦੀ ਅਰਬ, ਦੱਖਣੀ ਕੋਰੀਆ ਅਤੇ ਜਾਪਾਨ ਸਮੇਤ ਕਈ ਬਾਜ਼ਾਰਾਂ ਵਿਚ ਹਵਾਈ ਕਿਰਾਇਆ ਵਿਚ ਵਾਧਾ ਜਾਰੀ ਹੈ।

ਹਾਲਾਂਕਿ ਅੰਤਰਰਾਸ਼ਟਰੀ ਮਾਰਗਾਂ 'ਤੇ ਕਿਰਾਏ 'ਚ ਮਾਮੂਲੀ ਗਿਰਾਵਟ ਆਈ ਹੈ। ਏਸੀਆਈ ਏਸ਼ੀਆ-ਪ੍ਰਸ਼ਾਂਤ ਦਲੀਲ ਦਿੰਦਾ ਹੈ ਕਿ ਮਹਾਂਮਾਰੀ ਦੇ ਦੌਰਾਨ ਏਅਰਲਾਈਨਾਂ ਨੂੰ ਹੋਏ ਘਾਟੇ ਦੀ ਭਰਪਾਈ ਕਰਨ ਲਈ ਕਿਰਾਇਆ ਵਿਚ ਵਾਧਾ ਕਰ ਰਹੀਆਂ ਹਨ। 

ਅੰਤਰਰਾਸ਼ਟਰੀ ਉਡਾਨਾਂ ਲਈ ਬਣਾਏ ਆਸਾਨ ਨਿਯਮ

ਭਾਰਤੀ ਹਵਾਬਾਜ਼ੀ ਰੈਗੂਲੇਟਰੀ ਡੀਜੀਸੀਏ ਨੇ ਭਾਰਤੀ ਏਅਰਲਾਈਨਜ਼ ਲਈ ਅੰਤਰਰਾਸ਼ਟਰੀ ਪੱਧਰ 'ਤੇ ਉਡਾਣ ਸ਼ੁਰੂ ਕਰਨ ਲਈ ਨਿਯਮਾਂ ਨੂੰ ਸੌਖਾ ਕਰ ਦਿੱਤਾ ਹੈ। ਰੈਗੂਲੇਟਰ ਨੇ ਸੋਮਵਾਰ ਨੂੰ ਕਿਹਾ ਕਿ ਅੰਤਰਰਾਸ਼ਟਰੀ ਉਡਾਣਾਂ ਲਈ ਚੈੱਕਲਿਸਟ ਪਹਿਲਾਂ ਦੇ 33 ਪੁਆਇੰਟਾਂ ਤੋਂ ਘਟਾ ਕੇ ਸਿਰਫ 10 ਪੁਆਇੰਟ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ :  ਡਿਫਾਲਟਰ ਨੂੰ ਵੀ ਮਿਲ ਸਕੇਗਾ ਕਰਜ਼ਾ, RBI ਦੇ ਫੈਸਲੇ ਦਾ ਆਮ ਆਦਮੀ ਨੂੰ ਮਿਲੇਗਾ ਫ਼ਾਇਦਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News