ਅਡਾਨੀ ਸਮੂਹ ਦੀਆਂ ਜ਼ਿਆਦਾਤਰ ਕੰਪਨੀਆਂ ਦੇ ਸ਼ੇਅਰ ਘਾਟੇ ’ਚ, 20 ਫ਼ੀਸਦੀ ਤੱਕ ਡਿੱਗੇ ਸ਼ੇਅਰ

Thursday, Feb 09, 2023 - 08:44 PM (IST)

ਅਡਾਨੀ ਸਮੂਹ ਦੀਆਂ ਜ਼ਿਆਦਾਤਰ ਕੰਪਨੀਆਂ ਦੇ ਸ਼ੇਅਰ ਘਾਟੇ ’ਚ, 20 ਫ਼ੀਸਦੀ ਤੱਕ ਡਿੱਗੇ ਸ਼ੇਅਰ

ਨਵੀਂ ਦਿੱਲੀ (ਭਾਸ਼ਾ) : ਅਡਾਨੀ ਸਮੂਹ ਦੀਆਂ ਜ਼ਿਆਦਾਤਰ ਕੰਪਨੀਆਂ ਦੇ ਸ਼ੇਅਰ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ’ਚ ਘਾਟੇ ’ਚ ਨਜ਼ਰ ਆਏ। ਸਮੂਹ ਦੀ ਪ੍ਰਮੁੱਖ ਕੰਪਨੀ ਅਡਾਨੀ ਐਂਟਰਪ੍ਰਾਈਜਿਜ਼ ਦੇ ਸ਼ੇਅਰ 20 ਫ਼ੀਸਦੀ ਡਿੱਗ ਗਏ। ਅਡਾਨੀ ਸਮੂਹ ਦੀਆਂ ਲਗਭਗ 9 ਕੰਪਨੀਆਂ ਲਾਲ ਨਿਸ਼ਾਨ ’ਚ ਕਾਰੋਬਾਰ ਕਰ ਰਹੀਆਂ ਸਨ ਜਦ ਕਿ ਇਕ ਕੰਪਨੀ ਹਰੇ ਨਿਸ਼ਾਨ ’ਤੇ ਕਾਰੋਬਾਰ ਕਰ ਰਹੀ ਸੀ। ਅਡਾਨੀ ਐਂਟਰਪ੍ਰਾਈਜਿਜ਼ ਦੇ ਸ਼ੇਅਰ 20 ਫ਼ੀਸਦੀ ਦੀ ਗਿਰਾਵਟ ਨਾਲ 1,834.90 ਰੁਪਏ ਪ੍ਰਤੀ ਸ਼ੇਅਰ ’ਤੇ ਸੀ, ਜੋ ਬੀ. ਐੱਸ. ਈ. ’ਤੇ ਉਸ ਦਾ ਹੇਠਲਾ ਪੱਧਰ ਹੈ। ਕੰਪਨੀ ਦਾ ਬਾਜ਼ਾਰ ਪੂੰਜੀਕਰਣ ਸ਼ੁਰੂਆਤੀ ਕਾਰੋਬਾਰ ’ਚ ਘਟ ਕੇ 2.38 ਲੱਖ ਕਰੋੜ ਰੁਪਏ ਰਹਿ ਗਿਆ।

ਇਹ ਵੀ ਪੜ੍ਹੋ :  ਸੜਕ ਹਾਦਸਿਆਂ ’ਚ ਕੀਮਤੀ ਜਾਨਾਂ ਨੂੰ ਬਚਾਉਣ ਲਈ ਸਰਕਾਰ ਦਾ ਸ਼ਲਾਘਾਯੋਗ ਕਦਮ

ਅਡਾਨੀ ਪੋਰਟਸ ਅਤੇ ਸਪੈਸ਼ਲ ਇਕਨੌਮਿਕ ਜ਼ੋਨ ਦੇ ਸ਼ੇਅਰ 5.59 ਫ਼ੀਸਦੀ ਡਿੱਗ ਗਏ ਅਤੇ ਪ੍ਰਤੀ ਸ਼ੇਅਰ ਦੀ ਕੀਮਤ 565.95 ਰੁਪਏ ਰਹਿ ਗਈ। ਸਵੇਰ ਦੇ ਸੈਸ਼ਨ ’ਚ ਅਡਾਨੀ ਪਾਵਰ ਦੇ ਸ਼ੇਅਰ ਪੰਜ ਫ਼ੀਸਦੀ ਡਿੱਗ ਕੇ 172.90 ਰੁਪਏ ਪ੍ਰਤੀ ਸ਼ੇਅਰ ਰਹਿ ਗਿਆ। ਇਸ ਤਰ੍ਹਾਂ ਅਡਾਨੀ ਟ੍ਰਾਂਸਮਿਸ਼ਨ, ਅਡਾਨੀ ਗ੍ਰੀਨ ਐਨਰਜੀ ਅਤੇ ਅਡਾਨੀ ਟੋਟਲ ਗੈਸ ਵੀ ਸ਼ੁਰੂਆਤੀ ਕਾਰੋਬਾਰ ’ਚ 5-5 ਫ਼ੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੀ ਸੀ।

ਇਹ ਵੀ ਪੜ੍ਹੋ : ਪ੍ਰਿੰਸ ਹੈਰੀ ਦਾ ਕੁਆਰਾਪਣ ਭੰਗ ਕਰਨ ਵਾਲੀ 40 ਸਾਲਾ ਜਨਾਨੀ ਆਈ ਸਾਹਮਣੇ, ਦੱਸੀ 2001 ਦੀ ਘਟਨਾ

ਅੰਬੂਜਾ ਸੀਮੈਂਟ ਦੇ ਸ਼ੇਅਰ 5.44 ਫ਼ੀਸਦੀ ਡਿੱਗ ਕੇ 363.45 ਰੁਪਏ ’ਤੇ, ਐੱਨ. ਡੀ. ਟੀ. ਵੀ. ਦੇ ਸ਼ੇਅਰ 2.09 ਫ਼ੀਸਦੀ ਡਿੱਗ ਕੇ 223 ਰੁਪਏ ’ਤੇ ਅਤੇ ਏ. ਸੀ. ਸੀ. ਦੇ ਸ਼ੇਅਰ 3.63 ਫ਼ੀਸਦੀ ਡਿਗ ਕੇ 191.85 ਰੁਪਏ ’ਤੇ ਕਾਰੋਬਾਰ ਕਰ ਰਹੇ ਸਨ। ਅਡਾਨੀ ਸਮੂਹ ਦੀਆਂ 10 ਸੂਚੀਬੱਧ ਕੰਪਨੀਆਂ ’ਚੋਂ ਸਿਰਫ਼ ਇਕ ਕੰਪਨੀ-ਅਡਾਨੀ ਵਿਲਮਰ ਹਰੇ ਨਿਸ਼ਾਨ ’ਚ ਕਾਰੋਬਾਰ ਕਰ ਰਹੀ ਸੀ। ਅਡਾਨੀ ਵਿਲਮਰ ਦੇ ਸ਼ੇਅਰ ਪੰਜ ਫ਼ੀਸਦੀ ਵਾਧੇ ਨਾਲ ਬੀ. ਐੱਸ. ਈ. ’ਤੇ 440.30 ਰੁਪਏ ਪ੍ਰਤੀ ਸ਼ੇਅਰ ’ਤੇ ਕਾਰੋਬਾਰ ਕਰ ਰਹੇ ਸਨ।

ਇਹ ਵੀ ਪੜ੍ਹੋ : ਜਾਣੋ ਸਿੱਖ ਫ਼ੌਜੀਆਂ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਜਾ ਰਹੇ ਬੈਲਿਸਟਿਕ ਹੈਲਮੇਟ ਦੀ ਖ਼ਾਸੀਅਤ


author

Harnek Seechewal

Content Editor

Related News