21,000 ਕਰੋੜ ਦਾ PF ਡਕਾਰ ਗਈਆਂ ਕੰਪਨੀਆਂ, EPFO ਨੇ ਵਸੂਲੀ ਲਈ ਬਣਾਈ ਟਾਸਕ ਫੋਰਸ
Sunday, Oct 19, 2025 - 01:45 PM (IST)

ਨਵੀਂ ਦਿੱਲੀ (ਇੰਟ.)- ਨੌਕਰੀਪੇਸ਼ਾ ਵਿਅਕਤੀ ਦੀ ਤਨਖਾਹ ’ਚੋਂ ਹਰ ਮਹੀਨੇ 24 ਫੀਸਦੀ ਕੱਟ ਕੇ ਪ੍ਰਾਵੀਡੈਂਟ ਫੰਡ ਭਾਵ ਪੀ. ਐੱਫ. ਖਾਤੇ ’ਚ ਜਮ੍ਹਾ ਕੀਤੇ ਜਾਂਦੇ ਹਨ। ਇਹ ਪੈਸਾ ਆਮ ਵਿਅਕਤੀ ਦੇ ਬੁਢਾਪੇ ਦਾ ਸਹਾਰਾ ਹੁੰਦਾ ਹੈ, ਜੋ ਰਿਟਾਇਰਮੈਂਟ ਤੋਂ ਬਾਅਦ ਉਸ ਨੂੰ ਮਿਲਦਾ ਹੈ। ਇਨ੍ਹਾਂ ਪੈਸਿਆਂ ਦੀ ਦੇਖਭਾਲ ਦਾ ਜ਼ਿੰਮਾ ਇੰਪਲਾਇਮੈਂਟ ਪ੍ਰਾਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈ. ਪੀ. ਐੱਫ. ਓ.) ਸੰਭਾਲਦਾ ਹੈ ਪਰ ਕਈ ਕੰਪਨੀਆਂ ਆਪਣੇ ਕਰਮਚਾਰੀਆਂ ਦੇ ਹਿੱਸੇ ਦਾ ਪੀ. ਐੱਫ. ਖੁਦ ਰੱਖ ਲੈਂਦੀਆਂ ਹਨ ਅਤੇ ਇਸ ਨੂੰ ਸੰਗਠਨ ਕੋਲ ਜਾਂ ਕਰਮਚਾਰੀ ਦੇ ਖਾਤੇ ’ਚ ਜਮ੍ਹਾ ਨਹੀਂ ਕਰਵਾਉਂਦੀਆਂ ਹਨ। ਹੁਣ ਇਹ ਬਕਾਇਆ ਰਕਮ ਵਧ ਕੇ ਲੱਗਭਗ 21,000 ਕਰੋੜ ਹੋ ਗਈ ਹੈ।
ਈ. ਪੀ. ਐੱਫ. ਓ. ਨੇ ਇਸ ਦੀ ਵਸੂਲੀ ਲਈ ਟਾਸਕ ਫੋਰਸ ਬਣਾਈ ਹੈ ਜੋ ਅਜਿਹੇ ਮਾਮਲਿਆਂ ’ਤੇ ਖਾਸ ਨਜ਼ਰ ਰੱਖੇਗੀ। ਈ. ਪੀ. ਐੱਫ. ਓ. ਦੀ ਨਜ਼ਰ ਉਨ੍ਹਾਂ ਕੰਪਨੀਆਂ ’ਤੇ ਟਿਕੀ ਹੈ, ਜੋ ਦਿਵਾਲੀਆ ਕਾਨੂੰਨ ਤਹਿਤ ਲਿਕਵਿਡੇਸ਼ਨ ਲਈ ਜਾ ਰਹੀਆਂ ਹਨ। ਇਨ੍ਹਾਂ ਕੰਪਨੀਆਂ ਤੋਂ ਕਰਮਚਾਰੀਆਂ ਦੇ ਬਕਾਇਆ ਪੀ. ਐੱਫ. ਨੂੰ ਵਸੂਲਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਪੁੱਤ ਨੇ ਗੋਰਿਆਂ ਦੇ ਦੇਸ਼ 'ਚ ਜਾ ਗੱਡੇ ਝੰਡੇ ! ਚੋਣਾਂ ਜਿੱਤ ਬਣਿਆ ਪਹਿਲਾ ਭਾਰਤੀ ਕੌਂਸਲਰ
ਈ. ਪੀ. ਐੱਫ. ਓ. ਨੇ ਦਿਵਾਲੀਆ ਕਾਨੂੰਨ ਭਾਵ ਆਈ. ਬੀ. ਸੀ. ਦੇ ਤਹਿਤ ਜਾ ਰਹੀਆਂ ਕੰਪਨੀਆਂ ਦੀ ਨਿਗਰਾਨੀ ਲਈ ਇਕ ਡੈਸ਼ਬੋਰਡ ਬਣਾਇਆ ਹੈ, ਜਿੱਥੇ ਰੋਜ਼ਾਨਾ ਇਨ੍ਹਾਂ ਕੰਪਨੀਆਂ ਦੀ ਜਾਣਕਾਰੀ ਅਪਡੇਟ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਈ. ਪੀ. ਐੱਫ. ਓ. ਇਕ ਡਿਜੀਟਲ ਪੋਰਟਲ ਵੀ ਬਣਾ ਰਿਹਾ ਹੈ, ਜੋ ਸਾਰੇ ਏਰੀਅਰ ਅਤੇ ਕੰਪਨੀਆਂ ਤੋਂ ਹੋਣ ਵਾਲੀ ਪੀ. ਐੱਫ. ਰਿਕਵਰੀ ਦੀ ਨਿਗਰਾਨੀ ਰੱਖੇਗਾ ਅਤੇ ਇਥੇ ਸਾਰੀਆਂ ਜਾਣਕਾਰੀਆਂ ਰੋਜ਼ਾਨਾ ਦੇ ਆਧਾਰ ’ਤੇ ਅਪਡੇਟ ਕੀਤੀਆਂ ਜਾਂਦੀਆਂ ਰਹਿਣਗੀਆਂ। ਇਹ ਟਾਸਕ ਫੋਰਸ ਮੌਜੂਦਾ ਅਤੇ ਪਿਛਲਾ ਬਕਾਇਆ ਵਸੂਲਣ ਦਾ ਕੰਮ ਕਰੇਗੀ, ਜੋ ਲੱਗਭਗ 21 ਹਜ਼ਾਰ ਕਰੋਡ਼ ਰੁਪਏ ਦੇ ਆਸਪਾਸ ਹੈ।
ਇਹ ਵੀ ਪੜ੍ਹੋ: ਮਿਊਜ਼ਿਕ ਇੰਡਸਟਰੀ ਤੋਂ ਮੁੜ ਆਈ ਮੰਦਭਾਗੀ ਖਬਰ, ਹੁਣ ਇਸ ਕਲਾਕਾਰ ਨੇ ਛੱਡੀ ਦੁਨੀਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8