ਤਿਉਹਾਰਾਂ ਦੇ ਸੀਜ਼ਨ ਲਈ ਕੰਪਨੀਆਂ ਦੀ ਜ਼ੋਰਦਾਰ ਤਿਆਰੀ, 35 ਫ਼ੀਸਦੀ ਵਿਕਰੀ ਵਧਣ ਦੀ ਉਮੀਦ
Monday, Sep 12, 2022 - 03:06 PM (IST)
ਨਵੀਂ ਦਿੱਲੀ : ਘਰੇਲੂ ਵਰਤੋਂ ਵਾਲੀਆਂ ਵਸਤੂਆਂ ਅਤੇ ਉਪਕਰਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਉਮੀਦ ਹੈ ਕਿ ਇਸ ਤਿਉਹਾਰੀ ਸੀਜ਼ਨ 'ਚ ਉਤਪਾਦਾਂ ਦੀ ਉੱਚ ਪੱਧਰੀ ਮੰਗ ਵਧਣ ਕਾਰਨ ਉਨ੍ਹਾਂ ਦੀ ਵਿਕਰੀ 35 ਫ਼ੀਸਦੀ ਵਧ ਸਕਦੀ ਹੈ। ਕੁਝ ਕੰਪਨੀਆਂ ਉਮੀਦ ਕਰਦੀਆਂ ਹਨ ਕਿ ਉਨ੍ਹਾਂ ਦੇ ਉਤਪਾਦਾਂ ਦੀ ਐਂਟਰੀ-ਪੱਧਰ ਦੀ ਰੇਂਜ ਦੇਸ਼ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਚੰਗੀ ਤਰ੍ਹਾਂ ਵਿਕਣਗੀਆਂ। ਹਾਲਾਂਕਿ, ਉਹ ਇਸ ਬਾਰੇ ਵੀ ਸੁਚੇਤ ਰੁਖ ਅਪਣਾ ਰਹੇ ਹਨ। ਪੈਨਾਸੋਨਿਕ, ਐਲ.ਜੀ., ਸੋਨੀ, ਸੈਮਸੰਗ, ਹਾਇਰ, ਗੋਦਰੇਜ ਉਪਕਰਣ, ਵੋਲਟਾਸ, ਥਾਮਸਨ ਅਤੇ ਬੀ.ਐੱਸ.ਐੱਚ. ਘਰੇਲੂ ਉਪਕਰਣ ਵਾਲੀਆਂ ਕੰਪਨੀਆਂ ਨੂੰ ਉਮੀਦ ਹੈ ਕਿ ਇਸ ਸਾਲ ਤਿਉਹਾਰਾਂ ਸੀਜ਼ਨ ਵਿਚ ਸਾਜੋ-ਸਮਾਨ ਦੀ ਵਿਕਰੀ ਪਿਛਲੇ ਸਾਲ ਨਾਲੋਂ ਬਿਹਤਰ ਰਹੇਗੀ ਅਤੇ ਇਹ ਪ੍ਰੀ-ਕੋਵਿਡ ਵਿਕਰੀ ਦੇ ਅੰਕੜਿਆਂ ਨੂੰ ਵੀ ਪਾਰ ਕਰ ਸਕਦੀ ਹੈ।
ਇਹ ਵੀ ਪੜ੍ਹੋ : ਲੰਡਨ ਤੋਂ ਚੋਰੀ ਹੋਈ 2.5 ਕਰੋੜ ਰੁਪਏ ਦੀ ਕਾਰ ਪਾਕਿਸਤਾਨ ਦੇ ਬੰਗਲੇ ਤੋਂ ਬਰਾਮਦ
ਓਨਮ ਨਾਲ ਸ਼ੁਰੂ ਹੋਣ ਵਾਲਾ ਤਿਉਹਾਰੀ ਸੀਜ਼ਨ ਦੀਵਾਲੀ ਤੱਕ ਜਾਰੀ ਰਹਿੰਦਾ ਹੈ ਅਤੇ ਇਹ ਸਮਾਂ ਉਦਯੋਗ ਦੀਆਂ ਸ਼੍ਰੇਣੀਆਂ ਵਿੱਚ ਸਾਲਾਨਾ ਵਿਕਰੀ ਦਾ ਇੱਕ ਤਿਹਾਈ ਹਿੱਸਾ ਹੁੰਦਾ ਹੈ। ਇਸ ਵਾਰ ਕਰੀਬ 75,000 ਕਰੋੜ ਰੁਪਏ ਦੀ ਵਿਕਰੀ ਹੋਣ ਦਾ ਅਨੁਮਾਨ ਹੈ। ਖ਼ਪਤਕਾਰਾਂ ਨੂੰ ਆਕਰਸ਼ਿਤ ਕਰਨ ਲਈ ਕੰਪਨੀ ਨਿਰਮਾਤਾ ਵਿਸਤ੍ਰਿਤ ਵਾਰੰਟੀ, ਆਸਾਨ EMIs ਅਤੇ ਪ੍ਰਚਾਰ ਗਤੀਵਿਧੀਆਂ ਵਿੱਚ ਨਿਵੇਸ਼ ਵਰਗੀਆਂ ਯੋਜਨਾਵਾਂ 'ਤੇ ਕੰਮ ਕਰ ਰਹੇ ਹਨ। ਹਾਲਾਂਕਿ ਉਹ ਐਂਟਰੀ-ਪੱਧਰ ਦੇ ਵਿਆਪਕ ਉਤਪਾਦਾਂ ਦੀ ਵਿਕਰੀ ਨੂੰ ਲੈ ਕੇ ਚਿੰਤਤ ਹਨ ਕਿਉਂਕਿ ਛੋਟੇ ਕਸਬਿਆਂ ਵਿੱਚ ਖ਼ਪਤਕਾਰ ਅਜੇ ਵੀ ਅਖ਼ਤਿਆਰੀ ਖ਼ਰੀਦਦਾਰੀ ਕਰ ਰਹੇ ਹਨ।
ਗੋਦਰੇਜ ਐਪਲਾਇੰਸੀਜ਼ ਦੇ ਵਾਈਸ ਪ੍ਰੈਜ਼ੀਡੈਂਟ ਨੇ ਕਿਹਾ, ਉਹ ਵਿਆਪਕ ਹਿੱਸੇ 'ਤੇ ਸਾਵਧਾਨ ਹਨ ਅਤੇ ਆਸ਼ਾਵਾਦੀ ਹਨ ਪਰ ਤਿਉਹਾਰਾਂ ਦੇ ਸੀਜ਼ਨ ਦੌਰਾਨ ਉਨ੍ਹਾਂ ਨੂੰ ਚੰਗੀ ਵਿਕਰੀ ਦੀ ਉਮੀਦ ਹੈ।
ਇਹ ਵੀ ਪੜ੍ਹੋ : ਚੀਨੀ ਸਬੰਧਾਂ ਨਾਲ ਮੁਖੌਟਾ ਕੰਪਨੀਆਂ ਬਣਾਉਣ ਦੇ ਮਾਮਲੇ 'ਚ ਮੁੱਖ ਸਾਜ਼ਿਸ਼ਕਰਤਾ ਗ੍ਰਿਫ਼ਤਾਰ
ਪੈਨਾਸੋਨਿਕ ਲਾਈਫ ਸਲਿਊਸ਼ਨਜ਼ ਇੰਡੀਆ ਦੇ ਚੇਅਰਮੈਨ ਨੇ ਇਸ ਤਿਉਹਾਰੀ ਸੀਜ਼ਨ ਦੌਰਾਨ ਸਮਾਰਟ ਏ.ਸੀ., ਵੱਡੀ ਸਕਰੀਨ ਟੀ.ਵੀ. ਅਤੇ ਘਰੇਲੂ ਉਪਕਰਨਾਂ ਦੀ ਸ਼੍ਰੇਣੀ ਵਿੱਚ ਦੋ ਅੰਕਾਂ ਦੇ ਵਾਧੇ ਦੀ ਭਵਿੱਖਬਾਣੀ ਕਰਦਿਆਂ ਕਿਹਾ ਕਿ ਅੱਜ ਖਪਤਕਾਰ ਆਪਣੀ ਪਸੰਦ ਅਤੇ ਕੀਮਤ ਆਦਿ ਨੂੰ ਲੈ ਕੇ ਵਧੇਰੇ ਸੁਚੇਤ ਹਨ ਅਤੇ ਆਪਣੀ ਖਰੀਦਦਾਰੀ ਕਰਨ ਲਈ ਮਹਿੰਗੇ ਉਪਕਰਨਾਂ ਨੂੰ ਲੈ ਰਹੇ ਹਨ।
ਕੰਜ਼ਿਊਮਰ ਇਲੈਕਟ੍ਰਾਨਿਕਸ ਐਂਡ ਇਕੁਇਪਮੈਂਟ ਮੈਨੂਫੈਕਚਰਰਜ਼ ਐਸੋਸੀਏਸ਼ਨ (ਸੀ.ਈ.ਐੱਮ. ਏ) ਦੇ ਪ੍ਰਧਾਨ ਐਰਿਕ ਬ੍ਰੇਗੇਂਜ਼ਾ ਨੇ ਕਿਹਾ ਕਿ ਇਸ ਤਿਉਹਾਰੀ ਸੀਜ਼ਨ ਵਿੱਚ ਖਪਤਕਾਰਾਂ ਦੀ ਮੰਗ ਵਧਣ ਕਾਰਨ ਜਿਸ ਨਾਲ ਵਿਕਰੀ ਵਧਣ ਦੀ ਉਮੀਦ ਹੈ।
ਸੋਨੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਨੇ ਕਿਹਾ ਕਿ ਤਿਉਹਾਰੀ ਸੀਜ਼ਨ ਵਿੱਚ ਚੰਗੀ ਵਿਕਰੀ ਦੇਖਣ ਨੂੰ ਮਿਲ ਰਹੀ ਹੈ ਅਤੇ ਓਨਮ ਅਤੇ ਗਣੇਸ਼ ਚਤੁਰਥੀ ਦੌਰਾਨ ਵਿਕਰੀ ਉਮੀਦਾਂ ਤੋਂ ਵੀ ਵੱਧ ਗਈ ਹੈ। ਸਤੀਸ਼ ਐੱਨ.ਐੱਸ, ਪ੍ਰੈਜ਼ੀਡੈਂਟ, ਹਾਇਰ ਅਪਲਾਇੰਸ ਇੰਡੀਆ ਨੇ ਕਿਹਾ ਇਸ ਤਿਉਹਾਰੀ ਸੀਜ਼ਨ ਵਿੱਚ ਉਦਯੋਗ ਮੁੱਲ ਦੇ ਲਿਹਾਜ਼ ਨਾਲ 30-35 ਫੀਸਦੀ ਵਧੇਗਾ।
ਇਹ ਵੀ ਪੜ੍ਹੋ : ਸਪੇਨ 'ਚ ਪਾਕਿਸਤਾਨੀ ਡਿਪਲੋਮੈਟ ਦੀ ਸ਼ਰਮਨਾਕ ਹਰਕਤ, ਸਰਕਾਰ ਨੂੰ ਬੁਲਾਉਣਾ ਪਿਆ ਵਾਪਸ
LG ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ (ਘਰੇਲੂ ਉਪਕਰਣ ਅਤੇ ਏਅਰ ਕੰਡੀਸ਼ਨਰ) ਨੇ ਉਮੀਦ ਜਤਾਈ ਕਿ ਵਿਕਰੀ ਮਹਾਂਮਾਰੀ ਤੋਂ ਪਹਿਲਾਂ ਦੇ ਅੰਕੜੇ ਨੂੰ ਪਾਰ ਕਰ ਜਾਵੇਗੀ। ਹਾਲਾਂਕਿ ਮਹਿੰਗਾਈ ਦੇ ਦਬਾਅ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਰੁਪਏ ਦੇ ਮੁਕਾਬਲੇ ਅਮਰੀਕੀ ਡਾਲਰ ਦਾ ਵਧਣਾ ਚਿੰਤਾ ਦਾ ਵਿਸ਼ਾ ਹੈ।
ਸੀਨੀਅਰ ਵਾਈਸ ਪ੍ਰੈਜ਼ੀਡੈਂਟ (ਕੰਜ਼ਿਊਮਰ ਇਲੈਕਟ੍ਰੋਨਿਕਸ ਬਿਜ਼ਨਸ) ਸੈਮਸੰਗ ਇੰਡੀਆ ਨੇ ਕਿਹਾ ਕਿ ਓਨਮ ਅਤੇ ਗਣੇਸ਼ ਚਤੁਰਥੀ ਦੇ ਦੌਰਾਨ ਸ਼ੁਰੂਆਤ ਮਜ਼ਬੂਤ ਰਹੀ ਹੈ, ਜਿਸ ਵਿੱਚ 55 ਇੰਚ ਅਤੇ ਇਸ ਤੋਂ ਵੱਧ ਸਕਰੀਨ ਵਾਲੇ ਟੀਵੀ 300 ਲੀਟਰ ਤੋਂ ਵੱਧ ਦੇ ਫਰਿੱਜ ਅਤੇ 8 ਕਿਲੋਗ੍ਰਾਮ ਤੋਂ ਵੱਧ ਦੀ ਸਮਰੱਥਾ ਵਾਲੀ ਵਾਸ਼ਿੰਗ ਮਸ਼ੀਨਾਂ ਦੀ ਮੰਗ ਵਿਚ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਹੜ੍ਹਾਂ ਕਾਰਨ ਹੋਈ ਫਸਲਾਂ ਦੀ ਭਾਰੀ ਤਬਾਹੀ, ਸਬਜ਼ੀਆਂ ਦੀਆਂ ਕੀਮਤਾਂ 500 ਫ਼ੀਸਦੀ ਵਧੀਆਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।