ਭਾਰਤ-ਅਮਰੀਕਾ ਦਰਮਿਆਨ ਵਸਤੂਆਂ ਦਾ ਵਪਾਰ 2021 ਵਿੱਚ 45% ਵਾਧਿਆ
Sunday, Feb 13, 2022 - 12:34 PM (IST)
ਨਵੀਂ ਦਿੱਲੀ : ਭਾਰਤ ਅਤੇ ਅਮਰੀਕਾ ਵਿਚਾਲੇ ਵਸਤੂਆਂ ਦਾ ਦੁਵੱਲਾ ਵਪਾਰ 2021 ਵਿੱਚ 45 ਫੀਸਦੀ ਵਧ ਕੇ 113 ਅਰਬ ਡਾਲਰ ਹੋ ਗਿਆ, ਜੋ ਪਿਛਲੇ ਸਾਲ 78 ਅਰਬ ਡਾਲਰ ਸੀ। ਦੋਵਾਂ ਦੇਸ਼ਾਂ ਨੇ ਦੁਵੱਲੇ ਵਪਾਰ ਨੂੰ 500 ਬਿਲੀਅਨ ਡਾਲਰ ਤੱਕ ਵਧਾਉਣ ਲਈ ਵਚਨਬੱਧਤਾ ਪ੍ਰਗਟਾਈ ਹੈ।
ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਇੱਕ ਟਵੀਟ ਵਿੱਚ ਕਿਹਾ, “ਭਾਰਤ-ਅਮਰੀਕਾ ਵਸਤੂਆਂ ਦਾ ਵਪਾਰ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ! ਵਸਤੂਆਂ ਦਾ ਵਪਾਰ 2020 ਦੇ ਮੁਕਾਬਲੇ 2021 ਵਿੱਚ 45 ਪ੍ਰਤੀਸ਼ਤ ਵਧਿਆ ਅਤੇ ਇਹ 113 ਅਰਬ ਅਮਰੀਕੀ ਡਾਲਰ ਦੇ ਇਤਿਹਾਸਕ ਪੱਧਰ ਉੱਤੇ ਪਹੁੰਚ ਗਿਆ।''
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।