ਚਾਲੂ ਵਿੱਤੀ ਸਾਲ ’ਚ ਮੁੜ ਤੇਜ਼ ਰਫਤਾਰ ਨਾਲ ਦੌੜੇਗਾ ਕਮਰਸ਼ੀਅਲ ਵਾਹਨ ਉਦਯੋਗ : ਟਾਟਾ ਮੋਟਰਜ਼

Sunday, May 08, 2022 - 08:30 PM (IST)

ਚਾਲੂ ਵਿੱਤੀ ਸਾਲ ’ਚ ਮੁੜ ਤੇਜ਼ ਰਫਤਾਰ ਨਾਲ ਦੌੜੇਗਾ ਕਮਰਸ਼ੀਅਲ ਵਾਹਨ ਉਦਯੋਗ : ਟਾਟਾ ਮੋਟਰਜ਼

ਨਵੀਂ ਦਿੱਲੀ  (ਭਾਸ਼ਾ)–ਕਮਰਸ਼ੀਅਲ ਵਾਹਨ ਉਦਯੋਗ ਦੀ ਵਾਧਾ ਦਰ ਚਾਲੂ ਵਿੱਤੀ ਸਾਲ ’ਚ ਦੋ ਅੰਕ ਯਾਨੀ 10 ਫੀਸਦੀ ਤੋਂ ਵੱਧ ਰਹਿਣ ਦੀ ਉਮੀਦ ਹੈ। ਟਾਟਾ ਮੋਟਰਜ਼ ਦੇ ਕਾਰਜਕਾਰੀ ਡਾਇਰੈਕਟਰ ਗਿਰੀਸ਼ ਵਾਘ ਨੇ ਇਹ ਉਮੀਦ ਪ੍ਰਗਟਾਈ ਹੈ। ਵਾਘ ਦਾ ਕਹਿਣਾ ਹੈ ਕਿ ਅਨੁਕੂਲ ਮੰਗ ਹਾਲਾਤਾਂ ਅਤੇ ਆਰਥਿਕ ਸਰਗਰਮੀਆਂ ’ਚ ਤੇਜ਼ੀ ਨਾਲ ਇਸ ਸਾਲ ਕਮਰਸ਼ੀਅਲ ਵਾਹਨ ਉਦਯੋਗ ਤੇਜ਼ੀ ਨਾਲ ਅੱਗੇ ਵਧੇਗਾ। ਹਾਲਾਂਕਿ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਈਂਧਨ ਦੇ ਉੱਚੇ ਰੇਟ ਅਤੇ ਵਾਹਨ ਕਰਜ਼ਾ ਮਹਿੰਗਾ ਹੋਣ ਕਾਰਨ ਉਦਯੋਗ ਦੇ ਰਸਤੇ ’ਚ ਮੁਸ਼ਕਲਾਂ ਆ ਸਕਦੀਆਂ ਹਨ।

ਇਹ ਵੀ ਪੜ੍ਹੋ :- ਸੀਰੀਆ ਦੇ ਰਾਸ਼ਟਰਪਤੀ ਅਸਦ ਨੇ ਈਰਾਨ ਦੇ ਚੋਟੀ ਦੇ ਨੇਤਾਵਾਂ ਨਾਲ ਕੀਤੀ ਮੁਲਾਕਾਤ

ਵਿੱਤੀ ਸਾਲ 2018-19 ’ਚ ਕਮਰਸ਼ੀਅਲ ਵਾਹਨ ਉਦਯੋਗ ਨੇ ਆਪਣਾ ਚੰਗਾ ਸਮਾਂ ਦੇਖਿਆ ਸੀ। ਉਸ ਸਮੇਂ ਅਜਿਹੇ ਵਾਹਨਾਂ ਦੀ ਵਿਕਰੀ ਦਾ ਅੰਕੜਾ 10 ਲੱਖ ਇਕਾਈ ਨੂੰ ਪਾਰ ਕਰ ਗਿਆ ਸੀ। ਹਾਲਾਂਕਿ ਉਸ ਤੋਂ ਬਾਅਦ ਦੇ ਦੋ ਵਿੱਤੀ ਸਾਲਾਂ ’ਚ ਇਸ ਉਦਯੋਗ ’ਚ ਗਿਰਾਵਟ ਆਈ ਸੀ ਪਰ ਪਿਛਲੇ ਵਿੱਤੀ ਸਾਲ ’ਚ ਇਸ ਨੇ ਮੁੜ ਰਫਤਾਰ ਫੜੀ ਹੈ। ਵਾਘ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਪਿਛਲੇ ਸਾਲ ਅਰਥਵਿਵਸਥਾ ਨੇ ਮੁੜ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਕਮਰਸ਼ੀਅਲ ਵਾਹਨ ਬਾਜ਼ਾਰ ’ਚ ਲਗਭਗ 26 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ।

ਇਹ ਵੀ ਪੜ੍ਹੋ :-ਲੁੱਟ-ਖੋਹ ਦੇ ਮਾਮਲੇ ’ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਕੈਦ

ਟਾਟਾ ਮੋਟਰਜ਼ ’ਚ ਅਸੀਂ 33 ਫੀਸਦੀ ਦਾ ਵਾਧਾ ਹਾਸਲ ਕੀਤਾ ਹੈ।ਪਿਛਲੇ 3 ਸਾਲਾਂ ਦੇ ਸੰਦਰਭ ’ਚ ਉਨ੍ਹਾਂ ਨੇ ਕਿਹਾ ਕਿ ਵਿੱਤੀ ਸਾਲ 2018-19 ਸਾਡਾ ਪਿਛਲਾ ਸਾਲ ਸਭ ਤੋਂ ਚੰਗਾ ਪੱਧਰ ਸੀ। ਉਸ ਸਮੇਂ ਕਮਰਸ਼ੀਅਲ ਵਾਹਨ ਉਦਯੋਗ ਨੇ 10 ਲੱਖ ਇਕਾਈਆਂ ਦੀ ਵਿਕਰੀ ਦੇ ਅੰਕੜੇ ਨੂੰ ਪਾਰ ਕੀਤਾ ਸੀ। ਉਸ ਤੋਂ ਬਾਅਦ ਇਸ ’ਚ ਗਿਰਾਵਟ ਆਈ। 2019-20 ਦੇਸ਼ ’ਚ ਭਾਰਤ ਪੜਾਅ-ਛੇ (ਬੀ. ਐੱਸ.-6) ਵਲੋਂ ਟ੍ਰਾਂਸਫਰ ਲਈ ਤਿਆਰੀਆਂ ਦਾ ਸਾਲ ਸੀ। ਉੱਥੇ ਹੀ 2020-21 ਕੋਵਿਡ ਮਹਾਮਾਰੀ ਤੋਂ ਪ੍ਰਭਾਵਿਤ ਸਾਲ ਸੀ।

ਇਹ ਵੀ ਪੜ੍ਹੋ :- ਹਿੰਦੂ ਔਰਤ ਨੂੰ ਅਗਵਾ ਕਰਕੇ ਜ਼ਬਰਦਸਤੀ ਕੀਤਾ ਨਿਕਾਹ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News