ਤਿਉਹਾਰੀ ਸੀਜ਼ਨ 'ਚ ਖਪਤਕਾਰਾਂ ਨੂੰ ਵੱਡੀ ਰਾਹਤ, ਸਸਤਾ ਹੋਇਆ LPG ਸਿਲੰਡਰ
Saturday, Oct 01, 2022 - 10:22 AM (IST)
ਨਵੀਂ ਦਿੱਲੀ-ਬੀਤੇ ਦਿਨੀਂ ਕੁਦਰਤੀ ਗੈਸ ਦੀਆਂ ਕੀਮਤਾਂ 'ਚ ਹੋਏ ਰਿਕਾਰਡ ਵਾਧੇ ਦੇ ਬਾਵਜੂਦ ਅੱਜ ਭਾਵ ਇਕ ਅਕਤੂਬਰ ਨੂੰ ਐੱਲ.ਪੀ.ਜੀ ਸਿਲੰਡਰ ਦੀਆਂ ਕੀਮਤਾਂ 'ਚ ਕਟੌਤੀ ਹੋਈ ਹੈ। ਹਾਲਾਂਕਿ ਇਹ ਕਟੌਤੀ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ (LPG Price) 'ਚ ਨਹੀਂ ਸਗੋਂ ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰ ਦੇ ਰੇਟ 'ਚ ਹੋਈ ਹੈ। 19 ਕਿਲੋ ਵਾਲਾ ਕਮਰਸ਼ੀਅਲ ਗੈਸ ਸਿਲੰਡਰ ਅੱਜ ਤੋਂ ਰਾਜਧਾਨੀ ਦਿੱਲੀ 'ਚ 25.50 ਰੁਪਏ ਸਸਤਾ ਹੋ ਗਿਆ ਹੈ। ਇਸ ਤੋਂ ਇਲਾਵਾ ਕਈ ਸ਼ਹਿਰਾਂ 'ਚ ਕੀਮਤ ਘਟੀ ਹੈ। ਪਿਛਲੇ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਵੀ ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰ ਦੀ ਕੀਮਤ 'ਚ ਕਟੌਤੀ ਕੀਤੀ ਗਈ ਸੀ। ਅੱਜ ਤੋਂ ਐੱਲ.ਪੀ.ਜੀ. ਸਿਲੰਡਰ ਦੇ ਨਵੇਂ ਰੇਟ ਜਾਰੀ ਹੋ ਗਏ ਸਨ।
ਇਹ ਵੀ ਪੜ੍ਹੋ-ਤਿਉਹਾਰੀ ਸੀਜ਼ਨ ਤੋਂ ਪਹਿਲਾਂ RBI ਨੇ ਫਿਰ ਦਿੱਤਾ EMI 'ਤੇ ਝਟਕਾ, 50 ਬੇਸਿਸ ਪੁਆਇੰਟ ਵਧਾਇਆ ਰੈਪੋ ਰੇਟ
ਦਿੱਲੀ 'ਚ ਕਿੰਨਾ ਸਸਤਾ
IOCL ਦੇ ਅਨੁਸਾਰ ਇਕ ਅਕਤੂਬਰ 2022 ਨੂੰ ਦਿੱਲੀ 'ਚ ਇੰਡੇਨ ਦੇ 19 ਕਿਲੋ ਵਾਲੇ ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰ ਦੇ ਭਾਅ 25.20 ਰੁਪਏ ਘੱਟ ਹੋਏ ਹਨ। ਉਧਰ ਕੋਲਕਾਤਾ 'ਚ 36.50 ਰੁਪਏ, ਮੁੰਬਈ 'ਚ 32.50 ਰੁਪਏ ਅਤੇ ਚੇਨਈ 'ਚ 35.50 ਰੁਪਏ ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ 'ਚ ਕਟੌਤੀ ਹੋਈ ਹੈ। ਇਸ ਕਟੌਤੀ ਤੋਂ ਬਾਅਦ ਰਾਜਧਾਨੀ ਦਿੱਲੀ 'ਚ ਅੱਜ ਤੋਂ 19 ਕਿਲੋ ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰ 1859.50 ਰੁਪਏ 'ਤੇ ਮਿਲਣਗੇ।
ਇਹ ਵੀ ਪੜ੍ਹੋ-LPG ਖਪਤਕਾਰਾਂ ਲਈ ਵੱਡੀ ਖ਼ਬਰ, ਹੁਣ ਇਕ ਸਾਲ 'ਚ ਮਿਲਣਗੇ ਇੰਨੇ ਸਿਲੰਡਰ, ਜਾਣੋ ਨਵੇਂ ਨਿਯਮ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।