ਕੁਵੈਤ ਤੇ ਭਾਰਤ ਵਿਚਕਾਰ ਵਪਾਰਕ ਉਡਾਣਾਂ ਅੱਜ ਤੋਂ ਹੋਣਗੀਆਂ ਮੁੜ ਸ਼ੁਰੂ

Tuesday, Sep 07, 2021 - 01:36 PM (IST)

ਨਵੀਂ ਦਿੱਲੀ- ਭਾਰਤ ਤੇ ਕੁਵੈਤ ਵਿਚਕਾਰ ਸਿੱਧੀਆਂ ਯਾਤਰੀ ਉਡਾਣਾਂ ਅੱਜ ਤੋਂ ਮੁੜ ਸ਼ੁਰੂ ਹੋਣਗੀਆਂ। ਪਿਛਲੇ ਮਹੀਨੇ ਉਡਾਣਾਂ ਦੁਬਾਰਾ ਸ਼ੁਰੂ ਕਰਨ ਦੇ ਫ਼ੈਸਲੇ ਦੀ ਘੋਸ਼ਣਾ ਕੀਤੀ ਗਈ ਸੀ। ਖਾੜੀ ਮੁਲਕ ਨੇ ਮਹਾਮਾਰੀ ਵਿਚਕਾਰ ਸਿਹਤ ਅਧਿਕਾਰੀਆਂ ਦੀ ਸਲਾਹ 'ਤੇ ਭਾਰਤ ਸਮੇਤ ਕਈ ਦੇਸ਼ਾਂ ਤੋਂ ਵਪਾਰਕ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਸੀ। 

ਭਾਰਤ ਵਿਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ 24 ਅਪ੍ਰੈਲ ਨੂੰ ਕੁਵੈਤ ਨੇ ਭਾਰਤ ਤੋਂ ਸਾਰੀਆਂ ਸਿੱਧੀਆਂ ਯਾਤਰੀ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਸੀ।

ਉੱਥੇ ਹੀ, ਇਸ ਵਿਚਕਾਰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੇ ਘੋਸ਼ਣਾ ਕੀਤੀ ਹੈ ਕਿ ਉਹ ਭਾਰਤ ਨਾਲ ਵਪਾਰਕ ਅੰਤਰਰਾਸ਼ਟਰੀ ਉਡਾਣਾਂ ਦੁਬਾਰਾ ਸ਼ੁਰੂ ਕਰੇਗਾ ਅਤੇ ਦੱਖਣੀ-ਪੂਰਬੀ ਏਸ਼ੀਆ ਤੇ ਮਿਸਰ ਸਣੇ ਦੂਜੇ ਦੇਸ਼ਾਂ ਨਾਲ ਯਾਤਰਾ ਪਾਬੰਦੀਆਂ ਵਿਚ ਵੀ ਢਿੱਲ ਦਿੱਤੀ ਜਾਵੇਗੀ। ਭਾਰਤ ਤੋਂ ਇਲਾਵਾ ਹੋਰ ਦੇਸ਼ ਜਿਨ੍ਹਾਂ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣਗੀਆਂ ਉਨ੍ਹਾਂ ਵਿਚ ਬੰਗਲਾਦੇਸ਼, ਪਾਕਿਸਤਾਨ, ਸ੍ਰੀਲੰਕਾ ਅਤੇ ਨੇਪਾਲ ਸ਼ਾਮਲ ਹਨ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੇ ਨੋਟੀਫਿਕੇਸ਼ਨ ਅਨੁਸਾਰ, ਸਤੰਬਰ ਵਿਚ ਭਾਰਤ ਨੇ 18 ਦੇਸ਼ਾਂ ਨਾਲ ਏਅਰ ਬੱਬਲ ਕਰਾਰ ਤਹਿਤ 49 ਸ਼ਹਿਰਾਂ ਨੂੰ ਉਡਾਣਾਂ ਸ਼ੁਰੂ ਕੀਤੀਆਂ ਹਨ।


Sanjeev

Content Editor

Related News