ਵਣਜ ਮੰਤਰਾਲਾ ਨੇ ਚੀਨੀ ਕੱਚ ਦੀ ਦਰਾਮਦ ’ਤੇ 5 ਸਾਲਾਂ ਲਈ ਐਂਟੀ-ਡੰਪਿੰਗ ਲਗਾਉਣ ਦੀ ਕੀਤੀ ਸਿਫਾਰਿਸ਼
Sunday, Sep 03, 2023 - 02:03 PM (IST)
ਨਵੀਂ ਦਿੱਲੀ(ਭਾਸ਼ਾ)–ਵਣਜ ਮੰਤਰਾਲਾ ਨੇ ਘਰੇਲੂ ਕੰਪਨੀਆਂ ਨੂੰ ਚੀਨ ਤੋਂ ਆਉਣ ਵਾਲੇ ਸਸਤੇ ਉਤਪਾਦਾਂ ਤੋਂ ਬਚਾਉਣ ਲਈ ਘਰੇਲੂ ਉਪਕਰਨਾਂ ਵਿਚ ਇਸਤੇਮਾਲ ਹੋਣ ਵਾਲੇ ਚੀਨੀ ਕੱਚੇ ਦੀ ਦਰਾਮਦ ’ਤੇ 243 ਡਾਲਰ ਪ੍ਰਤੀ ਟਨ ਤੱਕ ਐਂਟੀ-ਡੰਪਿੰਗ ਡਿਊਟੀ ਲਗਾਉਣ ਦੀ ਸਿਫਾਰਿਸ਼ ਕੀਤੀ ਹੈ। ਡਿਊਟੀ ਲਗਾਉਣ ’ਤੇ ਅੰਤਿਮ ਫੈਸਲਾ ਵਿੱਤ ਮੰਤਰਾਲਾ ਲਵੇਗਾ। ਇਕ ਘਰੇਲੂ ਕੰਪਨੀ ਵਲੋਂ ਸ਼ਿਕਾਇਤ ਕੀਤੇ ਜਾਣ ’ਤੇ ਵਣਜ ਮੰਤਰਾਲਾ ਦੀ ਜਾਂਚ ਇਕਾਈ ਡਾਇਰੈਕਟੋਰੇਟ ਜਨਰਲ ਆਫ ਟਰੇਡ ਰੈਮੇਡੀਜ਼ (ਡੀ. ਜੀ. ਟੀ. ਆਰ.) ਨੇ ਚੀਨ ’ਚ ਬਣਨ ਵਾਲੇ ਜਾਂ ਉੱਥੋਂ ਬਰਾਮਦ ਕੀਤੇ ਗਏ ‘1.8 ਐੱਮ. ਐੱਮ. ਤੋਂ 8 ਐੱਮ. ਐੱਮ. ਦਰਮਿਆਨ ਮੋਟਾਈ ਅਤੇ 0.4 ਵਰਗ ਮੀਟਰ ਜਾਂ ਉਸ ਤੋਂ ਘੱਟ ਆਕਾਰ ਵਾਲੇ ਕਠੋਰ ਕੱਚ’ ਦੀ ਕਥਿਤ ਡੰਪਿੰਗ ਦੀ ਜਾਂਚ ਕੀਤੀ ਹੈ।
ਇਹ ਵੀ ਪੜ੍ਹੋ : ਭਾਰਤ ਦੇ ਨਾਲ-ਨਾਲ ਇਨ੍ਹਾਂ ਦੇਸ਼ਾਂ ਨੇ ਵੀ ਚੀਨ ਦੇ ਨਵੇਂ ਨਕਸ਼ੇ ਨੂੰ ਕੀਤਾ Reject
ਕੱਚ ਪ੍ਰੋਸੈਸਿੰਗ ਦੀ ਸੁਰੱਖਿਆ/ਵਿਸ਼ੇਸ਼ਤਾ ਦੀ ਇਕ ਸੰਸਥਾ ਫੈੱਡਰੇਸ਼ਨ ਆਫ ਸੇਫਟੀ ਗਲਾਸ ਨੇ ਐਂਟੀ-ਡੰਪਿੰਗ ਜਾਂਚ ਸ਼ੁਰੂ ਕਰਨ ਲਈ ਅਰਜ਼ੀ ਦਾਖਲ ਕੀਤੀ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਉਤਪਾਦਾਂ ਦੀ ਡੰਪਿੰਗ ਨਾਲ ਘਰੇਲੂ ਉਦਯੋਗ ਪ੍ਰਭਾਵਿਤ ਹੋ ਰਿਹਾ ਹੈ। ਡੀ. ਜੀ. ਟੀ. ਆਰ. ਨੇ ਜਾਂਚ ਤੋਂ ਬਾਅਦ ਕਿਹਾ ਕਿ ਉਤਪਾਦ ਨੂੰ ਭਾਰਤ ਵਿਚ ਆਮ ਨਾਲੋਂ ਘੱਟ ਕੀਮਤ ’ਤੇ ਬਰਾਮਦ ਕੀਤਾ ਜਾ ਰਿਹਾ ਹੈ, ਜਿਸ ਨਾਲ ਡੰਪਿੰਗ ੋ ਰਹੀ ਹੈ ਅਤੇ ਉਸ ਨਾਲ ਘਰੇਲੂ ਨਿਰਮਾਤਾ ਪ੍ਰਭਾਵਿਤ ਹੋ ਰਹੇ ਹਨ।
ਇਹ ਵੀ ਪੜ੍ਹੋ : ਅੱਜ ਤੋਂ ਹੋਣ ਜਾ ਰਹੇ ਹਨ ਕਈ ਮਹੱਤਵਪੂਰਨ ਬਦਲਾਅ, ਨਿਯਮਾਂ ਦੀ ਅਣਦੇਖੀ ਕਾਰਨ ਹੋ ਸਕਦੈ ਨੁਕਸਾਨ
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਆਫ਼ਰ: 200 ਰੁਪਏ ਦੀ Shopping ਕਰਨ 'ਤੇ ਮਿਲੇਗਾ 1 ਕਰੋੜ ਜਿੱਤਣ ਦਾ ਮੌਕਾ, ਜਾਣੋ ਕਿਵੇਂ?
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8