ਆਉਣ ਵਾਲਾ ਸਾਲ ਭਾਰਤ ਲਈ ਰਹੇਗਾ ਚੁਣੌਤੀਪੂਰਣ, S&P ਨੇ ਜਾਰੀ ਕੀਤੀ ਰੇਟਿੰਗ
Tuesday, Mar 28, 2023 - 10:23 AM (IST)
ਨਵੀਂ ਦਿੱਲੀ (ਭਾਸ਼ਾ) – ਮਹਿੰਗਾਈ, ਜੰਗ ਅਤੇ ਆਰਥਿਕ ਮੰਦੀ ਦਰਮਿਆਨ ਆਉਣ ਵਾਲੇ ਵਿੱਤੀ ਸਾਲ ਦੌਰਾਨ ਭਾਰਤ ਦੀ ਆਰਥਿਕ ਸਿਹਤ ਨੂੰ ਲੈ ਕੇ ਅਨੁਮਾਨ ਸਾਹਮਣੇ ਆਉਣ ਲੱਗੇ ਹਨ। ਇਹ ਅਨੁਮਾਨ ਇਸ ਗੱਲ ਦੀ ਪੁਸ਼ਟੀ ਕਰ ਰਹੇ ਹਨ ਕਿ ਅੱਗੇ ਵਾਲਾ ਸਾਲ ਭਾਰਤ ਲਈ ਚੁਣੌਤੀਪੂਰਣ ਰਹਿਣ ਵਾਲਾ ਹੈ। ਗਲੋਬਲ ਮੰਦੀ ਦੀ ਆਹਟ ਨਾਲ ਹਾਲੇ ਤੱਕ ਦੁਨੀਆ ’ਚ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਰਹੇ ਭਾਰਤ ਦੇ ਪਹੀਏ ਰੁਕਦੇ ਦਿਖਾਈ ਦੇ ਰਹੇ ਹਨ ਅਤੇ ਗ੍ਰੋਥ ’ਚ ਗਿਰਾਵਟ ਦੇ ਅਨੁਮਾਨ ਪ੍ਰਗਟਾਏ ਜਾ ਰਹੇ ਹਨ। ਸਾਖ ਨਿਰਧਾਰਣ ਕਰਨ ਵਾਲੀ ਏਜੰਸੀ ਐੱਸ. ਐਂਡ ਪੀ. ਗਲੋਬਲ ਰੇਟਿੰਗਸ ਨੇ ਇਕ ਅਪ੍ਰੈਲ ਤੋਂ ਸ਼ੁਰੂ ਹੋ ਰਹੇ ਅਗਲੇ ਵਿੱਤੀ ਸਾਲ ਲਈ ਭਾਰਤ ਦੇ ਆਰਥਿਕ ਵਿਕਾਸ ਦੇ ਆਪਣੇ ਅਨੁਮਾਨ ਨੂੰ 6 ਫੀਸਦੀ ’ਤੇ ਸਥਿਰ ਰੱਖਿਆ ਹੈ।
ਇਹ ਵੀ ਪੜ੍ਹੋ : PAN-Adhaar ਲਿੰਕ ਨਾ ਕੀਤੇ ਤਾਂ ਨਹੀਂ ਕਰ ਸਕੋਗੇ ਇਹ ਜ਼ਰੂਰੀ ਕੰਮ
ਏਜੰਸੀ ਨੇ ਇਸ ਤੋਂ ਅਗਲੇ ਵਿੱਤੀ ਸਾਲ 2024-25 ਅਤੇ 2025-26 ’ਚ ਵਧ ਕੇ 6.9 ਫੀਸਦੀ ’ਤੇ ਪਹੁੰਚਣ ਦੀ ਉਮੀਦ ਵੀ ਪ੍ਰਗਟਾਈ। ਕੀ ਮਹਿੰਗਾਈ ਤੋਂ ਮਿਲੇਗੀ ਰਾਹਤ ਏਸ਼ੀਆ-ਪ੍ਰਸ਼ਾਂਤ ਲਈ ਤਿਮਾਹੀ ਆਰਥਿਕ ਜਾਣਕਾਰੀ ਨੂੰ ਅਪਡੇਟ ਕਰਦੇ ਹੋਏ ਐੱਸ. ਐਂਡ ਪੀ. ਨੇ ਕਿਹਾ ਕਿ ਮਹਿੰਗਾਈ ਦਰ ਚਾਲੂ ਵਿੱਤੀ ਸਾਲ ਦੀ 6.8 ਫੀਸਦੀ ਤੋਂ ਨਰਮ ਹੋ ਕੇ 2023-24 ’ਚ 5 ਫੀਸਦੀ ’ਤੇ ਹੋਵੇਗੀ। ਉੱਥੇ ਹੀ ਭਾਰਤ ਦਾ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਚਾਲੂ ਵਿੱਤੀ ਸਾਲ 2022-23 ’ਚ 7 ਫੀਸਦੀ ਦੀ ਦਰ ਨਾਲ ਵਧੇਗਾ ਪਰ 2023-24 ’ਚ ਇਹ ਘੱਟ ਹੋ ਕੇ 6 ਫੀਸਦੀ ’ਤੇ ਆ ਜਾਏਗਾ। ਇਸ ’ਚ ਕਿਹਾ ਗਿਆ ਕਿ 2024-2026 ’ਚ ਭਾਰਤ ਦੀ ਔਸਤ ਵਾਧਾ ਦਰ 7 ਫੀਸਦੀ ਹੋਵੇਗੀ। ਅਰਥਵਿਵਸਥਾ ਨੂੰ ਘਰੇਲੂ ਮੰਗ ਕਰਦੀ ਰਹੀ ਹੈ ਪ੍ਰਭਾਵਿਤ ਏਜੰਸੀ ਦਾ ਕਹਿਣਾ ਹੈ ਕਿ 2024-25 ਅਤੇ 2025-26 ’ਚ ਜੀ. ਡੀ. ਪੀ. ਦੇ 6.9 ਫੀਸਦੀ ਦੀ ਦਰ ਨਾਲ ਵਧਣ ਦਾ ਅਨੁਮਾਨ ਹੈ, 2026-27 ਲਈ ਇਹ 7.1 ਫੀਸਦੀ ਹੋਵੇਗੀ। ਰੇਟਿੰਗ ਏਜੰਸੀ ਨੇ ਕਿਹਾ ਕਿ ਭਾਰਤ ’ਚ ਅਰਥਵਿਵਸਥਾ ਨੂੰ ਰਵਾਇਤੀ ਤੌਰ ’ਤੇ ਘਰੇਲੂ ਮੰਗ ਪ੍ਰਭਾਵਿਤ ਕਰਦੀ ਰਹੀ ਹੈ।
ਇਹ ਵੀ ਪੜ੍ਹੋ : 31 ਮਾਰਚ ਤੋਂ ਪਹਿਲਾਂ ਫਾਈਲ ਕਰੋ ਅੱਪਡੇਟ ਕੀਤੀ ਇਨਕਮ ਟੈਕਸ ਰਿਟਰਨ
ਹਾਲਾਂਕਿ ਬਾਅਦ ’ਚ ਇਹ ਗਲੋਬਲ ਚੱਕਰ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋ ਗਈ, ਜਿਸ ਦਾ ਇਕ ਕਾਰਣ ਜਿਣਸਾਂ ਦੇ ਐਕਸਪੋਰਟ ’ਚ ਵਾਧਾ ਹੈ। ਅਕਤੂਬਰ-ਦਸੰਬਰ 2022 ’ਚ ਜੀ. ਡੀ. ਪੀ. ਵਾਧਾ ਸਾਲਾਨਾ ਆਧਾਰ ’ਤੇ ਹੌਲੀ ਪੈ ਕੇ 4.4 ਫੀਸਦੀ ’ਤੇ ਆ ਗਿਆ ਹੈ। ਇਸ ’ਚ ਕਿਹਾ ਕਿ ਭਾਰਤ ’ਚ ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਆਧਾਰਿਤ ਮਹਿੰਗਾਈ ਮਾਰਚ 2024 ’ਚ ਖਤਮ ਹੋਣ ਵਾਲੇ ਵਿੱਤੀ ਸਾਲ ’ਚ ਹੌਲੀ ਪੈ ਕੇ 5 ਫੀਸਦੀ ਰਹਿਣੀ ਚਾਹੀਦੀ ਹੈ।
ਇਹ ਵੀ ਪੜ੍ਹੋ : 3 ਮਹੀਨਿਆਂ ’ਚ ਸਿਰਫ਼ 15 ਫੀਸਦੀ ਦੀਵਾਲੀਆ ਕੇਸਾਂ ਦਾ ਹੋਇਆ ਹੱਲ, ਵਸੂਲੀ 27 ਫ਼ੀਸਦੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।