CoinDCX ਨੇ ਪਾਰ ਕੀਤੀ 1 ਅਰਬ ਡਾਲਰ ਦੀ ਵੈਲਿਊਏਸ਼ਨ, ਬਣੀ ਪਹਿਲੀ ਭਾਰਤੀ ਯੂਨੀਕਾਰਨ ਕ੍ਰਿਪਟੋ-ਐਕਸਚੇਂਜ

Thursday, Aug 12, 2021 - 10:13 AM (IST)

CoinDCX ਨੇ ਪਾਰ ਕੀਤੀ 1 ਅਰਬ ਡਾਲਰ ਦੀ ਵੈਲਿਊਏਸ਼ਨ, ਬਣੀ ਪਹਿਲੀ ਭਾਰਤੀ ਯੂਨੀਕਾਰਨ ਕ੍ਰਿਪਟੋ-ਐਕਸਚੇਂਜ

ਨਵੀਂ ਦਿੱਲੀ (ਇੰਟ.) – ਕ੍ਰਿਪਟੋ ਕਰੰਸੀ ਐਕਸਚੇਂਜ ਕੁਆਈਨ-ਡੀ. ਸੀ. ਐਕਸ. ਯੂਨੀਕਾਰਨ ਕਲੱਬ ’ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ ਕ੍ਰਿਪਟੋ ਐਕਸਚੇਂਜ ਬਣ ਗਿਆ ਹੈ। ਇਸ ਦੀ ਸ਼ੁਰੂਆਤ 2018 ’ਚ ਹੋਈ ਸੀ ਅਤੇ ਇਸ ਸਮੇਂ ਇਸ ਦੇ ਯੂਜ਼ਰਜ਼ ਦੀ ਗਿਣਤੀ 35 ਲੱਖ ਹੋ ਗਈ ਹੈ। ਸੀਰੀਜ਼-ਸੀ ਫੰਡਿੰਗ ਰਾਊਂਡ ’ਚ ਕੰਪਨੀ ਨੇ 9 ਕਰੋੜ ਡਾਲਰ ਜੁਟਾਏ ਸਨ। ਇਸ ਨਾਲ ਕੰਪਨੀ ਦੀ ਵੈਲਿਊਏਸ਼ਨ 1.1 ਅਰਬ ਡਾਲਰ ਪਹੁੰਚ ਗਈ ਅਤੇ ਭਾਰਤ ’ਚ ਕ੍ਰਿਪਟੋ ਕਰੰਸੀਜ਼ ਦੇ ਭਵਿੱਖ ਨੂੰ ਲੈ ਕੇ ਕਈ ਅਨਿਸ਼ਚਿਤਤਾਵਾਂ ਦਰਮਿਆਨ ਕੁਆਈਨ-ਡੀ. ਸੀ. ਐਕਸ. ਦੇਸ਼ ਦਾ ਪਹਿਲਾ ਯੂਨੀਕਾਰਨ ਕ੍ਰਿਪਟੋ-ਐਕਸਚੇਂਜ ਬਣਨ ’ਚ ਸਫਲ ਹੋਇਆ। ਦੱਸ ਦਈਏ ਕਿ ਜਿਨ੍ਹਾਂ ਕੰਪਨੀਆਂ ਜਾਂ ਸਟਾਰਟਅਪ ਦੀ ਵੈਲਿਊਏਸ਼ਨ 1 ਅਰਬ ਡਾਲਰ ’ਤੇ ਪਹੁੰਚ ਜਾਂਦੀ ਹੈ, ਉਨ੍ਹਾਂ ਨੂੰ ਯੂਨੀਕਾਰਨ ਕਿਹਾ ਜਾਂਦਾ ਹੈ।

ਸੀਰੀਜ਼-ਸੀ ਫੰਡਿੰਗ ਦੀ ਅਗਵਾਈ ਫੇਸਬੁੱਕ ਦੇ ਕੋ-ਫਾਊਂਡਰ ਐਡੁਆਰਡੋ ਸੇਵਰਿਨ ਦੇ ਬੀ ਕੈਪੀਟਲ ਗਰੁੱਪ ਨੇ ਕੀਤੀ। ਫੰਡਿੰਗ ਦੇ ਇਸ ਰਾਊਂਡ ’ਚ ਮੌਜੂਦਾ ਨਿਵੇਸ਼ਕ ਕੁਆਈਨਬੇਸ ਵੈਂਚਰਸ, ਪਾਲੀਚੇਨ ਕੈਪੀਟਲ, ਬਲਾਕ ਡਾਟ ਵਨ ਅਤੇ ਜੰਪ ਕੈਪੀਟਲ ਨੇ ਵੀ ਹਿੱਸਾ ਲਿਆ ਸੀ। ਕੁਆਈਨ-ਡੀ. ਸੀ. ਐਕਸ. ਨੇ ਕਿਹਾ ਕਿ ਇਸ ਫੰਡ ਦੇ ਵੱਡੇ ਹਿੱਸੇ ਦਾ ਇਸਤੇਮਾਲ ਭਾਰਤ ’ਚ ਕ੍ਰਿਪਟੋ ਕਰੰਸੀ ਨੂੰ ਲੈ ਕੇ ਲੋਕਾਂ ’ਚ ਜਾਗਰੂਕਤਾ ਵਧਾਉਣ ਲਈ ਕੀਤਾ ਜਾਏਗਾ।


author

Harinder Kaur

Content Editor

Related News