ਕਾਗਜ਼ ਦੀ ਬੋਤਲ ਵਿਚ ਮਿਲੇਗੀ ਕੋਕਾ-ਕੋਲਾ, ਕੰਪਨੀ ਕਰ ਰਹੀ ਹੈ ਇਹ ਤਿਆਰੀ

Saturday, Feb 20, 2021 - 06:13 PM (IST)

ਕਾਗਜ਼ ਦੀ ਬੋਤਲ ਵਿਚ ਮਿਲੇਗੀ ਕੋਕਾ-ਕੋਲਾ, ਕੰਪਨੀ ਕਰ ਰਹੀ ਹੈ ਇਹ ਤਿਆਰੀ

ਨਵੀਂ ਦਿੱਲੀ - ਆਉਣ ਵਾਲੇ ਦਿਨਾਂ ਵਿਚ ਤੁਹਾਨੂੰ ਕੋਕਾ-ਕੋਲਾ ਦੀ ਡ੍ਰਿਕ ਪਲਾਸਟਿਕ ਦੀਆਂ ਬੋਤਲਾਂ ਦੀ ਬਜਾਏ ਕਾਗਜ਼ ਦੀ ਬੋਤਲ ਵਿਚ ਮਿਲ ਸਕਦੀ ਹੈ। ਕੋਕਾ ਕੋਲਾ ਆਪਣੇ ਪੀਣ ਵਾਲੇ ਪਦਾਰਥਾਂ ਲਈ ਕਾਗਜ਼ ਦੀ ਬੋਤਲ ਦੀ ਟੈਸਟਿੰਗ ਕਰ ਰਹੀ ਹੈ। ਕੰਪਨੀ ਦਾ ਮੰਨਣਾ ਹੈ ਕਿ ਵਾਤਾਵਰਣ ਦੀ ਸੁਰੱਖਿਆ ਦੇ ਮੱਦੇਨਜ਼ਰ ਉਹ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਬੰਦ ਕਰਨ ਬਾਰੇ ਵਿਚਾਰ ਕਰ ਰਹੀ ਹੈ। ਜਾਣਕਾਰੀ ਮੁਤਾਬਕ ਕੰਪਨੀ ਨੇ ਹੁਣ ਤੱਕ 2000 ਕਾਗਜ਼ ਦੀਆਂ ਬੋਤਲਾਂ ਬਣਾਈਆਂ ਹਨ, ਜਿਨ੍ਹਾਂ ਦੀ ਟੈਸਟਿੰਗ ਚੱਲ ਰਹੀ ਹੈ ਅਤੇ ਗਰਮੀਆਂ ਦੇ ਮਹੀਨਿਆਂ ਵਿਚ ਇਸਦੀ ਦੀ ਟ੍ਰਾਇਲ ਬੇਸਿਸ ਤੇ ਵਰਤੋਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਦੇਵੇਗੀ ਈ-ਭੁਗਤਾਨ ਨਾਲ MSP

ਇਹ ਬੋਤਲਾਂ ਲੱਕੜ ਅਤੇ ਬਾਇਓ-ਅਧਾਰਤ ਪਦਾਰਥਾਂ ਦੀਆਂ ਬਣੀਆਂ ਹੁੰਦੀਆਂ ਹਨ ਜਿਹੜੀਆਂ ਗੈਸ ਦੇ ਨਾਲ-ਨਾਲ ਤਰਲ ਅਤੇ ਆਕਸੀਜਨ ਨੂੰ ਰੋਕ ਕੇ ਰੱਖਣ ਦੇ ਸਮਰੱਥ ਹੁੰਦੀਆਂ ਹਨ। ਬੋਤਲ ਡੈਨਿਸ਼ ਕੰਪਨੀ ਪਾਬੋਕੋ(Danish company Paboc), ਦਿ ਪੇਪਰ ਬੋਤਲ ਕੰਪਨੀ(The Paper Bottle Company) ਅਤੇ ਕੋਕਾ-ਕੋਲਾ ਦੀ ਖੋਜ ਟੀਮ ਦੁਆਰਾ ਬਣਾਈ ਗਈ ਹੈ। ਇਹ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਕੰਪਨੀ ਨੇ ਸਾਲ 2030 ਲਈ ਨਵੇਂ ਟੀਚੇ ਨਿਰਧਾਰਤ ਕੀਤੇ ਹਨ। ਇਨ੍ਹਾਂ ਟੀਚਿਆਂ ਤਹਿਤ ਐਲਾਨ ਕੀਤਾ ਗਿਆ ਹੈ ਅਤੇ ਵਾਤਾਵਰਣ ਵੱਲ ਵਧੇਰੇ ਧਿਆਨ ਦੇਣ ਦੀ ਸ਼ੁਰੂਆਤ ਹੋ ਰਹੀ ਹੈ। ਕੰਪਨੀ ਕਹਿੰਦੀ ਹੈ ਕਿ ਉਹ ਪੈਕਿੰਗ ਬਾਰੇ ਗ੍ਰਾਹਕਾਂ ਦੀ ਪ੍ਰਤੀਕਿਰਿਆ ਜਾਣਨ ਲਈ 2000 ਕਾਗਜ਼ ਦੀਆਂ ਬੋਤਲਾਂ ਆਨਲਾਈਨ ਕਰਿਆਨੇ ਦੀ ਦੁਕਾਨ ਦੁਆਰਾ ਵੇਚੇਗੀ ਤਾਂ ਜੋ ਪੈਕੇਜਿੰਗ ਦੇ ਨਾਲ-ਨਾਲ ਫੀਡਬੈਕ ਲਈ ਜਾ ਸਕੇ ।

ਇਹ ਵੀ ਪੜ੍ਹੋ : Bitcoin ਨੇ ਬਣਾਇਆ ਇਕ ਹੋਰ ਨਵਾਂ ਰਿਕਾਰਡ, ਮਾਰਕੀਟ ਕੈਪ ਪਹਿਲੀ ਵਾਰ ਇਕ ਟ੍ਰਿਲੀਅਨ ਡਾਲਰ ਦੇ 

ਕਾਗਜ਼ ਦੀਆਂ ਬੋਤਲਾਂ ਨੂੰ ਲੈ ਕੇ ਇਹ ਪਹਿਲ ਉਸ ਸਮੇਂ ਹੋਈ ਜਦੋਂ ਕੰਪਨੀ 'ਤੇ ਆਪਣੇ ਪੀਣ ਵਾਲੇ ਪਦਾਰਥਾਂ ਲਈ ਵਾਤਾਵਰਣ ਲਈ ਟਿਕਾਊ ਪੈਕਜਿੰਗ ਪ੍ਰਣਾਲੀ ਬਣਾਉਣ ਦਾ ਦਬਾਅ ਸੀ। ਇੱਕ ਤਾਜ਼ਾ ਰਿਪੋਰਟ ਵਿਚ ਕੋਕਾ-ਕੋਲਾ ਨੂੰ ਦੁਨੀਆ ਦੇ ਪਹਿਲੇ ਨੰਬਰ ਦੇ ਪਲਾਸਟਿਕ ਪ੍ਰਦੂਸ਼ਕ ਵਜੋਂ ਦਰਜਾ ਦਿੱਤਾ ਗਿਆ। ਉਸਦੇ ਬਾਅਦ ਵਿਰੋਧੀ ਪੈਪਸੀ ਅਤੇ ਨੇਸਲੇ ਹਨ। 

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦਾ RBI ਨੂੰ ਆਦੇਸ਼ , 6 ਮਹੀਨਿਆਂ ਵਿਚ ਬੈਂਕ ਲਾਕਰ 'ਤੇ ਬਣਾਏ ਨਿਯਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News