ਕੋਸਟਾ ਕੌਫੀ ਨਾਲ ਕੋਕਾ ਕੋਲਾ ਦੀ ਨਵੀਂ ਪਾਰੀ
Saturday, Sep 01, 2018 - 09:54 AM (IST)

ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਪੀਣ ਵਾਲੇ ਪਦਾਰਥ ਵਾਲੀ ਕੰਪਨੀ ਕੋਕਾ ਕੋਲਾ ਨੇ ਅੱਜ ਬ੍ਰਿਟੇਨ ਦੀ ਮੁੱਖ ਕਾਫੀ ਲੜੀ ਕੋਸਟਾ ਦੀ ਪ੍ਰਾਪਤੀ ਦਾ ਐਲਾਨ ਕੀਤਾ ਹੈ। ਇਸ ਸੌਦੇ ਦਾ ਆਕਾਰ 5.1 ਅਰਬ ਡਾਲਰ ਦੱਸਿਆ ਗਿਆ ਹੈ। ਇਸ ਨਾਲ ਕਾਫੀ ਦੇ ਮੁਕਾਬਲੇ ਵਾਲੇ ਖੁਦਰਾ ਕੌਫੀ ਬਾਜ਼ਾਰ ਤੱਕ ਕੋਕਾ ਕੋਲਾ ਦੀ ਸਿੱਧੀ ਪਹੁੰਚ ਹੋ ਜਾਵੇਗੀ ਜੋ ਉਸ ਦੇ ਲਈ ਇਕ ਨਵਾਂ ਖੇਤਰ ਹੈ। ਇਹ ਪਿਛਲੇ ਅੱਠ ਸਾਲ 'ਚ ਕੋਕਾ ਕੋਲਾ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕੰਪਨੀ ਦਾ ਇਕ ਵੱਡਾ ਦਾਅ ਹੈ ਕਿਉਂਕਿ ਉਹ ਵਿਕਲਪਿਕ ਕਾਰੋਬਾਰ 'ਚ ਉਤਰਨਾ ਚਾਹੁੰਦੀ ਹੈ। ਮਈ 'ਚ ਸਟਾਰਬਕਸ ਨੇ ਆਪਣੇ ਕੌਫੀ ਉਤਪਾਦਾਂ ਦੀ ਵਿਕਰੀ ਆਪਣੇ ਕੈਫੇ, ਦੁਕਾਨਾਂ ਅਤੇ ਸੁਪਰ ਮਾਰਕਿਟ ਤੋਂ ਬਾਹਰ ਕਰਨ ਲਈ ਨੈਸਲੇ ਦੇ ਨਾਲ 7.15 ਅਰਬ ਡਾਲਰ ਦਾ ਸੰਸਾਰਕ ਸੌਦਾ ਕੀਤਾ ਸੀ। ਉਸ ਤੋਂ ਬਾਅਦ ਕਿਸੇ ਉਪਭੋਗਤਾ ਉਤਪਾਦ ਕੰਪਨੀ ਅਤੇ ਕੌਫੀ ਖੁਦਰਾ ਵਿਕਰੇਤਾ ਦੇ ਵਿਚਕਾਰ ਹੋਇਆ ਇਹ ਦੂਜਾ ਵੱਡਾ ਸੌਦਾ ਹੈ। ਕੋਸਟਾ ਕੌਫੀ ਬ੍ਰਿਟੇਨ ਦੀ ਸਭ ਤੋਂ ਵੱਡੀ ਕੌਫੀ ਰਿਟੇਲਰ ਹੈ ਅਤੇ ਉਸ ਦੀ ਪਹੁੰਚ ਯੂਰਪ, ਅਫਰੀਕਾ, ਪੱਛਮੀ ਏਸ਼ੀਆ ਅਤੇ ਭਾਰਤ ਅਤੇ ਚੀਨ ਸਮੇਤ ਏਸ਼ੀਆ ਪ੍ਰਸ਼ਾਂਤ ਖੇਤਰ ਦੇ ਕਰੀਬ 30 ਦੇਸ਼ਾਂ ਤੱਕ ਹੈ। ਕੋਕਾ ਕੋਲਾ ਨੇ ਕਿਹਾ ਕਿ ਨਵੇਂ ਬਾਜ਼ਾਰਾਂ 'ਚ ਜ਼ਿਆਦਾ ਵਿਸਤਾਰ ਦੇ ਲਈ ਉਸ ਦਾ ਦਰਵਾਜ਼ਾਂ ਖੁੱਲ੍ਹਿਆ ਹੈ ਅਤੇ ਉਹ ਕੋਸਟਾ ਦੀ ਪ੍ਰਾਪਤੀ ਤੋਂ ਬਾਅਦ ਨਵੇਂ ਉਤਪਾਦ ਫਾਰਮੈਟ 'ਤੇ ਵਿਚਾਰ ਕਰੇਗੀ।
ਕੋਕਾ ਕੋਲਾ ਦੇ ਪ੍ਰਧਾਨ ਅਤੇ ਸੀ.ਈ.ਓ. ਜੇਮਸ ਕੁਇੰਸੀ ਨੇ ਇਸ ਸੌਦੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਪ੍ਰਾਪਤੀ ਨਾਲ ਕੋਕਾ ਕੋਲਾ ਦੇ ਮੌਜੂਦਾ ਕੌਫੀ ਪੋਰਟਫੋਲਿਓ 'ਚ ਇਕ ਹੋਰ ਮੁੱਖ ਬ੍ਰਾਂਡ ਅਤੇ ਪਲੇਟਫਾਰਮ 'ਚ ਜੁੜਣ ਨਾਲ ਉਸ 'ਚ ਵਿਸਤਾਰ ਹੋਵੇਗਾ। ਨਾਲ ਹੀ ਕੋਸਟਾ ਤੋਂ ਕੋਕਾ ਕੋਲਾ ਨੂੰ ਕੌਫੀ ਕਾਰੋਬਾਰ 'ਚ ਨਵੀਂ ਸ਼ੁੱਧਤਾ ਅਤੇ ਵਿਸ਼ੇਸ਼ਤਾ ਵੀ ਹਾਸਲ ਹੋਵੇਗੀ ਅਤੇ ਸਾਡੀ ਪ੍ਰਣਾਲੀ ਦੁਨੀਆ ਭਰ 'ਚ ਕੋਸਟਾ ਬ੍ਰਾਂਡ ਦੇ ਵਿਕਾਸ ਲਈ ਹਮੇਸ਼ਾ ਪੈਦਾ ਕਰ ਸਕਦੀ ਹੈ। ਜਿਥੇ ਤੱਕ ਭਾਰਤ ਦਾ ਸਵਾਲ ਹੈ ਤਾਂ ਸੂਤਰਾਂ ਨੇ ਦੱਸਿਆ ਕਿ ਕੋਕਾ ਕੋਲਾ ਇਸ ਬ੍ਰਾਂਡ ਨੂੰ ਨਵੇਂ ਰੂਪ-ਰੰਗ 'ਚ ਉਤਾਰ ਸਕਦੀ ਹੈ ਕਿਉਂਕਿ 20 ਅਰਬ ਰੁਪਏ ਦੀ ਘਰੇਲੂ ਖੁਦਰਾ ਕੌਫੀ ਦਾ ਬਾਜ਼ਾਰ ਸਾਲਾਨਾ ਕਰੀਬ 11 ਤੋਂ 12 ਫੀਸਦੀ ਦੀ ਦਰ ਨਾਲ ਅੱਗੇ ਵਧ ਰਿਹਾ ਹੈ। ਘਰੇਲੂ ਬਾਜ਼ਾਰ 'ਚ ਸਟਾਰਬਕਸ ਦੇ ਕਰੀਬ 124 ਸਟੋਰ ਹਨ ਜਦਕਿ ਮੈਕਕੌਫੀ ਦੇ ਸਟੋਰਾਂ ਦੀ ਗਿਣਤੀ ਕਰੀਬ 150 ਹੈ। ਇਹ ਦੋਵੇਂ ਕੰਪਨੀਆਂ ਕੈਫੇ ਕੌਫੀ ਡੇਅ ਨਾਲ ਮੁਕਾਬਲਾ ਕਰ ਰਹੀਆਂ ਹੈ ਜਿਸ ਦੇ ਸਟੋਰਾਂ ਦੀ ਗਿਣਤੀ 1,700 ਤੋਂ ਵੀ ਜ਼ਿਆਦਾ ਹੈ।
ਹਾਲਾਂਕਿ ਕੋਸਟਾ ਕੌਫੀ ਭਾਰਤ 'ਚ ਕਰੀਬ ਇਕ-ਡੇਢ ਦਹਾਕਿਆਂ ਤੋਂ ਮੌਜੂਦ ਹੈ। ਕੋਸਟਾ ਦੇ ਸਾਬਕਾ ਮਾਲਕ ਦੇ ਨਾਲ ਫ੍ਰੈਂਚਾਇਜ਼ੀ ਸਮਝੌਤੇ ਦੇ ਤਹਿਤ ਰਵੀ ਜੈਪੁਰੀਆ ਦੀ ਕੰਪਨੀ ਦੇਵਯਾਨੀ ਇੰਟਰਨੈਸ਼ਨਲ ਕਰੀਬ 100 ਕੋਸਟਾ ਕੌਫੀ ਸਟੋਰਾਂ ਦਾ ਸੰਚਾਲਨ ਕਰਦੀ ਹੈ।