Coca-Cola ਦੀ ਵੱਡੀ ਪਹਿਲਕਦਮੀ, ਲਾਂਚ ਕੀਤੀ 100% ਰੀਸਾਈਕਲ ਯੋਗ PET ਬੋਤਲ

Friday, Oct 06, 2023 - 06:13 PM (IST)

Coca-Cola ਦੀ ਵੱਡੀ ਪਹਿਲਕਦਮੀ, ਲਾਂਚ ਕੀਤੀ 100% ਰੀਸਾਈਕਲ ਯੋਗ PET ਬੋਤਲ

ਨਵੀਂ ਦਿੱਲੀ - ਹੁਣ ਕੋਕਾ-ਕੋਲਾ ਪੂਰੀ ਤਰ੍ਹਾਂ ਰੀਸਾਈਕਲ ਕਰਨ ਯੋਗ ਬੋਤਲਾਂ ਵਿੱਚ ਪੈਕ ਕੀਤਾ ਜਾਵੇਗਾ। ਇੱਕ ਕਾਰਬੋਨੇਟਿਡ ਸਾਫਟ ਡਰਿੰਕ ਬਣਾਉਣ ਵਾਲੀ ਕੰਪਨੀ ਕੋਕਾ-ਕੋਲਾ ਇੰਡੀਆ ਨੇ 250ml ਅਤੇ 750ml ਸੇਗਮੈਂਟ ਦੀ ਕੋਲਡ ਡਰਿੰਕ ਦੀ ਬੋਤਲ ਨੂੰ 100% ਰੀਸਾਈਕਲ ਕਰਨ ਯੋਗ ਸਮੱਗਰੀ ਵਿਚ ਲਾਂਚ ਕੀਤਾ ਹੈ।

ਇਹ ਵੀ ਪੜ੍ਹੋ :  ਸੋਨਾ-ਚਾਂਦੀ ਖ਼ਰੀਦਣ ਵਾਲਿਆਂ ਲਈ Good News, ਕੀਮਤੀ ਧਾਤਾਂ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ

ਇਹ ਬੋਤਲ ਢੱਕਣ ਅਤੇ ਲੇਬਲ ਨੂੰ ਛੱਡ ਕੇ ਰੀਸਾਈਕਲ ਕੀਤੇ ਪੋਲੀਥੀਲੀਨ ਟੈਰੇਫਥਲੇਟ (PET) ਸਮੱਗਰੀ ਤੋਂ ਬਣਾਈ ਗਈ ਹੈ। PET ਪੂਰੀ ਤਰ੍ਹਾਂ ਫੂਡ ਗ੍ਰੇਡ ਪਲਾਸਟਿਕ ਹੈ। ਸਪ੍ਰਾਈਟ ਅਤੇ ਮਿੰਟ ਮੇਡ ਜੂਸ ਬਣਾਉਣ ਵਾਲੀ ਕੰਪਨੀ ਕੋਕਾ-ਕੋਲਾ ਨੇ ਕਿਹਾ ਹੈ ਕਿ ਇਹ ਬੋਤਲਾਂ ਦੁਨੀਆ ਭਰ ਦੇ 40 ਬਾਜ਼ਾਰਾਂ ਵਿੱਚ ਵਰਤੀਆਂ ਜਾ ਰਹੀਆਂ ਹਨ।

ਸਿਰਫ਼ ਮੌਜੂਦਾ ਭਾਈਵਾਲ ਹੀ ਬਣਾਉਣਗੇ rPET ਬੋਤਲਾਂ 

ਕੰਪਨੀ ਨੇ ਕਿਹਾ ਹੈ ਕਿ ਉਸ ਦੇ ਮੌਜੂਦਾ ਬੋਤਲ ਨਿਰਮਾਣ ਭਾਗੀਦਾਰ ਮੂਨ ਬੇਵਰੇਜ ਲਿਮਿਟੇਡ ਅਤੇ SLMG ਲਿਮਿਟੇਡ ਇਨ੍ਹਾਂ ਬੋਤਲਾਂ ਨੂੰ ਬਣਾ ਰਹੇ ਹਨ। ਇਹ 2030 ਤੱਕ 50% ਰੀਸਾਈਕਲ ਸਮੱਗਰੀ ਦੇ ਟੀਚੇ ਦਾ ਹਿੱਸਾ ਹੈ। ਕੰਪਨੀ ਨੇ ਕਿਹਾ ਕਿ rPET ਦੀ ਬੋਤਲ FSSAI, FDA ਅਤੇ EFSA, ਭਾਰਤ, ਅਮਰੀਕਾ ਅਤੇ ਯੂਰਪ ਦੀ ਭੋਜਨ ਸੁਰੱਖਿਆ ਅਥਾਰਟੀ ਦੁਆਰਾ ਪ੍ਰਵਾਨਿਤ ਹੈ।

ਇਹ ਵੀ ਪੜ੍ਹੋ :  ਭਾਰਤੀ ਰੇਲਵੇ ਨੇ ਜਾਰੀ ਕੀਤੀ ਨਵੀਂ ਸਮਾਂ ਸਾਰਣੀ, ਜਾਣੋ ਨਵੇਂ ਟਾਈਮ ਟੇਬਲ ਦੀਆਂ ਖ਼ਾਸ ਗੱਲਾਂ

ਖਾਲੀ ਬੋਤਲਾਂ ਵਾਪਸ ਕਰ ਸਕਦੇ ਹਨ ਖਪਤਕਾਰ

ਕੋਕਾ-ਕੋਲਾ ਨੇ ਇਕ ਬਿਆਨ 'ਚ ਕਿਹਾ ਕਿ ਡਰਿੰਕ ਪੀਣ ਤੋਂ ਬਾਅਦ ਖਪਤਕਾਰ ਖਾਲੀ ਬੋਤਲ ਨੂੰ ਡਰਾਪ-ਆਫ ਪੁਆਇੰਟ ਜਾਂ ਰਿਵਰਸ ਵੈਂਡਿੰਗ ਮਸ਼ੀਨ (RVM's) 'ਚ ਪਾ ਸਕਦੇ ਹਨ। ਕੰਪਨੀ ਦੀ 'ਰਿਟਰਨ ਐਂਡ ਰੀਸਾਈਕਲ' ਪਹਿਲਕਦਮੀ ਦੇ ਤਹਿਤ, ਈ-ਕਾਮਰਸ ਪਲੇਟਫਾਰਮ Zepto ਖਪਤਕਾਰਾਂ ਤੋਂ ਸਿੱਧੀਆਂ ਖਾਲੀ ਬੋਤਲਾਂ ਇਕੱਠੀਆਂ ਕਰੇਗਾ।

ਕੋਕਾ-ਕੋਲਾ ਦੇ ਫਰੈਂਚਾਇਜ਼ੀ ਬੋਟਲਿੰਗ ਪਾਰਟਨਰ ਮੂਨ ਬੇਵਰੇਜਸ ਦੇ ਚੇਅਰਮੈਨ ਸੰਜੀਵ ਅਗਰਵਾਲ ਨੇ ਕਿਹਾ, 'ਪੀਈਟੀ ਪਲਾਸਟਿਕ ਦੀਆਂ ਬੋਤਲਾਂ ਦੀ ਇੱਕ ਵਰਤੋਂ ਤੋਂ ਬਾਅਦ ਵੀ ਜੀਵਨ ਹੁੰਦਾ ਹੈ। ਇਹ ਬੋਤਲ ਫੂਡ ਗ੍ਰੇਡ ਪਲਾਸਟਿਕ ਆਰਪੀਈਟੀ ਦੀ ਬਣੀ ਹੈ, ਜਿਸ ਨੂੰ ਦੁਬਾਰਾ ਨਵੀਂ ਬੋਤਲ ਬਣਾਉਣ ਲਈ ਰੀਸਾਈਕਲ ਕੀਤਾ ਜਾ ਸਕਦਾ ਹੈ। ਇਹ ਕੋਸ਼ਿਸ਼ ਭਾਰਤ ਵਿੱਚ ਪਲਾਸਟਿਕ ਦੇ ਸਰਕੂਲੇਸ਼ਨ ਨੂੰ ਅਪਣਾਉਣ ਵਿੱਚ ਮਦਦ ਕਰੇਗੀ।

ਪੈਕੇਜਿੰਗ ਵਿੱਚ ਰੀਸਾਈਕਲ ਕਰਨ ਯੋਗ ਸਮੱਗਰੀ ਨੂੰ ਵਧਾਉਣ ਲਈ ਕੰਮ ਕਰ ਰਹੀ ਕੰਪਨੀ 

ਕੋਕਾ-ਕੋਲਾ ਇੰਡੀਆ ਅਤੇ ਦੱਖਣ-ਪੱਛਮੀ ਏਸ਼ੀਆ ਲਈ ਤਕਨੀਕੀ ਅਤੇ ਨਵੀਨਤਾ ਦੇ ਉਪ ਪ੍ਰਧਾਨ, ਐਨਰਿਕ ਐਕਰਮੈਨ ਨੇ ਕਿਹਾ ਕਿ ਕੰਪਨੀ ਆਪਣੀ ਪੈਕੇਜਿੰਗ ਵਿੱਚ ਰੀਸਾਈਕਲ ਕਰਨ ਯੋਗ ਸਮੱਗਰੀ ਨੂੰ ਵਧਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਮੁੜ ਵਰਤੋਂ ਯੋਗ ਬੋਤਲਾਂ ਦੇ ਸੰਗ੍ਰਹਿ ਅਤੇ ਪੈਕੇਜਿੰਗ ਨੂੰ ਵਧਾਉਣ ਲਈ ਵੀ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ :  ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਮਿਲੇਗਾ ਤੋਹਫਾ, ਫਸਲਾਂ ਦੀ MSP ’ਚ ਹੋ ਸਕਦੈ ਵਾਧਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News