ਕੋਲਾ ਮੰਤਰਾਲਾ ਅਗਲੇ ਵਿੱਤੀ ਸਾਲ ’ਚ ਬਿਜਲੀ ਖੇਤਰ ਦੀ ਮੰਗ ਨੂੰ ਪੂਰਾ ਕਰਨ ਲਈ ਤਿਆਰ: ਜੋਸ਼ੀ

Thursday, Mar 14, 2024 - 10:12 AM (IST)

ਕੋਲਾ ਮੰਤਰਾਲਾ ਅਗਲੇ ਵਿੱਤੀ ਸਾਲ ’ਚ ਬਿਜਲੀ ਖੇਤਰ ਦੀ ਮੰਗ ਨੂੰ ਪੂਰਾ ਕਰਨ ਲਈ ਤਿਆਰ: ਜੋਸ਼ੀ

ਨਵੀਂ ਦਿੱਲੀ (ਸ.ਬ.) - ਕੇਂਦਰੀ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਕੋਲਾ ਮੰਤਰਾਲਾ ਵਿੱਤੀ ਸਾਲ 2024-25 ’ਚ ਬਿਜਲੀ ਖੇਤਰ ਦੀ 874 ਮਿਲੀਅਨ ਟਨ ਕੋਲੇ ਦੀ ਮੰਗ ਨੂੰ ਪੂਰਾ ਕਰਨ ਲਈ ਤਿਆਰ ਹੈ। ਬਿਜਲੀ ਮੰਤਰਾਲੇ ਨੇ 31 ਮਾਰਚ ਨੂੰ ਖ਼ਤਮ ਹੋਣ ਵਾਲੇ ਵਿੱਤੀ ਸਾਲ ਲਈ 821 ਮਿਲੀਅਨ ਟਨ ਦੀ ਮੰਗ ਰੱਖੀ ਸੀ। ਜੋਸ਼ੀ ਨੇ ਬੁੱਧਵਾਰ ਨੂੰ ਕਿਹਾ, ’ਕੋਲਾ ਖੇਤਰ ’ਚ ਪੀ.ਐੱਮ. ਇਹ ਗੱਲ ’ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ’ ਕਿਤਾਬਚਾ ਰਿਲੀਜ਼ ਕਰਨ ਮੌਕੇ ਕਹੀ।

ਇਹ ਵੀ ਪੜ੍ਹੋ - 'ਮੰਮੀ, ਮੈਨੂੰ ਬਚਾਓ...' ਰੋਂਦੀ ਹੋਈ ਧੀ ਦਾ ਆਇਆ ਫੋਨ, AI ਦਾ ਕਾਰਾ ਜਾਣ ਤੁਹਾਡੇ ਪੈਰਾਂ ਹੈਠੋ ਖਿਸਕ ਜਾਵੇਗੀ ਜ਼ਮੀਨ

ਜੋਸ਼ੀ ਨੇ ਕਿਹਾ ਕਿ ਉਨ੍ਹਾਂ ਦੀ (ਬਿਜਲੀ ਮੰਤਰਾਲੇ ਦੀ) ਮੰਗ ਪੂਰੀ ਹੋ ਗਈ ਹੈ। ਉਨ੍ਹਾਂ ਨੇ 821 ਮਿਲੀਅਨ ਟਨ ਦੀ ਮੰਗ ਕੀਤੀ ਸੀ ਅਤੇ ਇਸ ਦੀ ਸਪਲਾਈ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ, “ਵਿੱਤੀ ਸਾਲ 2024-25 ਲਈ, ਬਿਜਲੀ ਮੰਤਰਾਲੇ ਨੇ 874 ਮਿਲੀਅਨ ਟਨ ਕੋਲੇ ਦੀ ਮੰਗ ਕੀਤੀ ਹੈ। ਅਸੀਂ ਉਨ੍ਹਾਂ ਦੀ ਇਹ ਲੋੜ ਵੀ ਪੂਰੀ ਕਰਾਂਗੇ। ਅਸੀਂ ਇਸ ਸਾਲ ਮਾਰਚ ਤੱਕ ਇਕ ਅਰਬ ਟਨ ਕੋਲੇ ਦੇ ਉਤਪਾਦਨ ਦੇ ਅੰਕੜੇ ਨੂੰ ਪਾਰ ਕਰਨ ਜਾ ਰਹੇ ਹਾਂ।’’ ਜੋਸ਼ੀ ਨੇ ਕਿਹਾ ਕਿ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਮੌਜੂਦਾ ਵਿੱਤੀ ਸਾਲ ’ਚ ਮਿਸ਼ਰਣ ਦੇ ਉਦੇਸ਼ ਲਈ ਆਯਾਤ ਕੀਤੇ ਕੋਲੇ ਦੀ ਹਿੱਸੇਦਾਰੀ ਘਟੀ ਹੈ।

ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News