ਕੋਲ ਇੰਡੀਆ ਨੇ ਕੋਲਾ ਦਰਾਮਦਕਾਰਾਂ ਲਈ ਸ਼ੁਰੂ ਕੀਤੀ ਵਿਸ਼ੇਸ਼ ਨੀਲਾਮੀ

Friday, Jul 17, 2020 - 10:24 PM (IST)

ਕੋਲ ਇੰਡੀਆ ਨੇ ਕੋਲਾ ਦਰਾਮਦਕਾਰਾਂ ਲਈ ਸ਼ੁਰੂ ਕੀਤੀ ਵਿਸ਼ੇਸ਼ ਨੀਲਾਮੀ

ਕੋਲਕਾਤਾ –ਕੋਲ ਇੰਡੀਆ ਲਿਮਟਡ (ਸੀ. ਆਈ. ਐੱਲ.) ਨੇ ਕਿਹਾ ਕਿ ਉਸ ਨੇ ਸਿਰਫ ਕੋਲਾ ਦਰਾਮਦਕਾਰਾਂ ਲਈ ਹਾਜ਼ਰ ਈ-ਨੀਲਾਮੀ ਦੀ ਇਕ ਸ਼੍ਰੇਣੀ ਸ਼ੁਰੂ ਕੀਤੀ ਹੈ ਅਤੇ ਇਸ ਦਾ ਟੀਚਾ ਘਰੇਲੂ ਸਪਲਾਈ ਦੀ ਮਦਦ ਨਾਲ ਵਿਦੇਸ਼ ਤੋਂ 15 ਕਰੋੜ ਟਨ ਕੋਲੇ ਦੀ ਦਰਾਮਦ ਨੂੰ ਘੱਟ ਕਰਨਾ ਹੈ। ‘ਦਰਾਮਦ ਬਦਲ ਲਈ ਵਿਸ਼ੇਸ਼ ਹਾਜ਼ਰ ਈ-ਨੀਲਾਮੀ ਯੋਜਨਾ 2020’ ਤਹਿਤ ਖਰੀਦਿਆਂ ਗਿਆ ਕੋਲਾ ਦੇਸ਼ ਦੇ ਅੰਦਰ ਵਰਤੋਂ ਲਈ ਹੋਵੇਗਾ।

ਕੋਲ ਇੰਡੀਆ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਕਦਮ ਦੇਸ਼ ਦੀ ਕੋਲੇ ਦੀ ਦਰਾਮਦ ’ਤੇ ਨਿਰਭਰਤਾ ਨੂੰ ਘੱਟ ਕਰਨ ਦੇ ਸਰਕਾਰ ਦੇ ਆਤਮ ਨਿਰਭਰ ਭਾਰਤ ਯੋਜਨਾ ਤਹਿਤ ਜ਼ੋਰ ਦੇਣ ’ਤੇ ਕੰਮ ਕਰਨ ਦੀ ਤਿਆਰੀ ’ਚ ਚੁੱਕਿਆ ਗਿਆ ਹੈ। 15 ਕਰੋੜ ਟਨ ਦੇ ਕੋਲੇ ਦੀ ਦਰਾਮਦ ਨੂੰ ਇਸ ਨਵੀਂ ਯੋਜਨਾ ਨਾਲ ਬਦਲ ਕੀਤਾ ਜਾ ਸਕਦਾ ਹੈ। ਕੰਪਨੀ ਨੇ ਕਿਹਾ ਕਿ ਨਵਾਂ ਪ੍ਰੋਗਰਾਮ ਈ-ਨੀਲਾਮੀ ਦੀ ਮੌਜੂਦਾ 4 ਸ਼੍ਰੇਣੀਆਂ ਤੋਂ ਇਲਾਵਾ ਹੈ। ਇਸ ’ਚ ਸਿਰਫ ਦਰਾਮਦਕਾਰ ਖਰੀਦਦਾਰ ਹੀ ਹਿੱਸਾ ਲੈ ਸਕਣਗੇ। ਅਧਿਕਾਰੀ ਨੇ ਕਿਹਾ ਕਿ ਸੀ. ਆਈ. ਐੱਲ. ਨੇ ਵੱਧ ਘਰੇਲੂ ਸਪਲਾਈ ਨਾਲ ਦਰਾਮਦ ਕੋਲੇ ਨੂੰ ਬਦਲ ਕਰਨ ਲਈ ਇਕ ਨਵੀਂ ਮਾਰਕੀਟਿੰਗ ਰਣਨੀਤੀ ਬਣਾਈ ਹੈ। ਕੰਪਨੀ ਨੇ ਘਰੇਲੂ ਕੋਲਾ ਅਧਾਰਿਤ ਬਿਜਲੀ ਯੰਤਰਾਂ ਅਤੇ ਸਪੰਜ ਆਇਰਨ, ਸੀਮੈਂਟ, ਖਾਦ ਇਸਪਾਤ ਅਤੇ ਹੋਰ ਉੱਦਮਾਂ ਦੀ ਪਛਾਣ ਕੀਤੀ ਹੈ, ਜੋ ਕੋਲਾ ਦਰਾਮਦ ਕਰ ਰਹੇ ਹਨ ਅਤੇ ਜੋ ਇਸ ਦੇ ਸੰਭਾਵਿਤ ਗਾਹਕ ਹਨ।


author

Karan Kumar

Content Editor

Related News