ਕੋਲ ਇੰਡੀਆ ਦਾ ਮੁਨਾਫਾ 22 ਫੀਸਦੀ ਵਧ ਕੇ 4,630 ਕਰੋੜ ਰੁਪਏ

08/14/2019 9:22:59 AM

ਨਵੀਂ ਦਿੱਲੀ—ਸਰਕਾਰੀ ਕੋਲਾ ਕੰਪਨੀ ਕੋਲ ਇੰਡੀਆ ਲਿਮਟਿਡ ਦਾ ਏਕੀਕ੍ਰਿਤ ਲਾਭ ਚਾਲੂ ਵਿੱਤੀ ਸਾਲ ਦੀ 30 ਜੂਨ ਨੂੰ ਹਫਤਾਵਾਰ ਪਹਿਲੀ ਤਿਮਾਹੀ 'ਚ 22.2 ਫੀਸਦੀ ਵਧ ਕੇ 4,629.87 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਜ਼ਿਆਦਾ ਆਮਦਨ ਦੀ ਵਜ੍ਹਾ ਨਾਲ ਕੰਪਨੀ ਦਾ ਮੁਨਾਫਾ ਵਧਿਆ ਹੈ। ਇਕ ਸਾਲ ਪਹਿਲਾਂ ਇਸ ਤਿਮਾਹੀ 'ਚ ਕੰਪਨੀ ਦਾ ਏਕੀਕ੍ਰਿਤ ਲਾਭ 3,786.44 ਕਰੋੜ ਰੁਪਏ ਸੀ। ਇਸ ਦੌਰਾਨ ਕੋਲ ਇੰਡੀਆ ਦੀ ਏਕੀਕ੍ਰਿਤ ਆਮਦਨ 2018-19 ਦੀ ਪਹਿਲੀ ਤਿਮਾਹੀ 'ਚ 25,359.30 ਕਰੋੜ ਰੁਪਏ ਤੋਂ ਵਧ ਕੇ 2019-20 ਦੀ ਇਸ ਤਿਮਾਹੀ 'ਚ 26,089.20 ਕਰੋੜ ਰੁਪਏ ਹੋ ਗਈ। ਕੰਪਨੀ ਦਾ ਕੁੱਲ ਖਰਚ 19,077.44 ਕਰੋੜ ਰੁਪਏ ਰਿਹਾ। ਇਕ ਸਾਲ ਪਹਿਲਾਂ ਦੀ ਅਪ੍ਰੈਲ-ਜੂਨ ਸਮੇਂ 'ਚ ਇਹ 19,272.43 ਕਰੋੜ ਰੁਪਏ 'ਤੇ ਸੀ। ਕੋਲ ਇੰਡੀਆ ਦਾ ਅਪ੍ਰੈਲ-ਜੂਨ ਤਿਮਾਹੀ 'ਚ ਕੋਲਾ ਉਤਪਾਦਨ 13.69 ਕਰੋੜ ਟਨ ਰਿਹਾ। ਇਕ ਸਾਲ ਪਹਿਲਾਂ ਦੀ ਸਮਾਨ ਤਿਮਾਹੀ 'ਚ ਉਸ ਨੇ 13.68 ਕਰੋੜ ਟਨ ਕੋਲੇ ਦਾ ਉਤਪਾਦਨ ਕੀਤਾ ਸੀ। ਕੁੱਲ ਆਧਾਰ 'ਤੇ ਕੋਲ ਇੰਡੀਆ ਦਾ ਲਾਭ 2019-20 ਦੀ ਅਪ੍ਰੈਲ-ਜੂਨ ਤਿਮਾਹੀ 'ਚ ਵਧ ਕੇ 83.23 ਕਰੋੜ ਰਿਹਾ ਹੈ।


Aarti dhillon

Content Editor

Related News