ਕੋਲ ਇੰਡੀਆ, ਸਹਾਇਕ ਕੰਪਨੀਆਂ ਨੇ CSR ''ਤੇ 1,978 ਕਰੋੜ ਖਰਚੇ

09/17/2020 6:38:29 PM

ਨਵੀਂ ਦਿੱਲੀ— ਜਨਤਕ ਖੇਤਰ ਦੇ ਕੋਲ ਇੰਡੀਆ ਲਿਮਟਿਡ (ਸੀ. ਆਈ. ਐੱਲ.) ਅਤੇ ਇਸ ਦੀਆਂ ਸਹਾਇਕ ਕੰਪਨੀਆਂ ਨੇ ਪਿਛਲੇ ਚਾਰ ਵਿੱਤੀ ਸਾਲਾਂ ਦੌਰਾਨ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ. ਐੱਸ. ਆਰ.) ਤਹਿਤ ਕੁੱਲ 1,977.76 ਕਰੋੜ ਰੁਪਏ ਖਰਚ ਕੀਤੇ ਹਨ।

ਸਰਕਾਰੀ ਅੰਕੜਿਆਂ ਦੇ ਅਨੁਸਾਰ ਸੀ. ਆਈ. ਐੱਲ. ਅਤੇ ਇਸ ਦੀਆਂ ਸਹਾਇਕ ਕੰਪਨੀਆਂ ਨੇ ਵਿੱਤੀ ਸਾਲ 2016-17, 2017-18, 2018-19 ਅਤੇ 2019-20 ਵਿਚ ਕ੍ਰਮਵਾਰ 489.67 ਕਰੋੜ ਰੁਪਏ, 483.78 ਕਰੋੜ ਰੁਪਏ, 416.47 ਕਰੋੜ ਰੁਪਏ ਅਤੇ 587.84 ਕਰੋੜ ਰੁਪਏ ਖਰਚ ਕੀਤੇ ਹਨ।

ਬੁੱਧਵਾਰ ਨੂੰ ਲੋਕ ਸਭਾ ਵਿਚ ਇਕ ਸਵਾਲ ਦੇ ਇਕ ਲਿਖਤੀ ਜਵਾਬ ਵਿਚ, ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ, ਕੋਲ ਇੰਡੀਆ ਲਿਮਟਿਡ (ਸੀ. ਆਈ. ਐੱਲ.) ਨੇ ਵਿੱਤੀ ਵਰ੍ਹੇ 2016-17 ਤੋਂ ਵਿੱਤੀ ਸਾਲ 2019-20 ਦੌਰਾਨ ਸੀ. ਐੱਸ. ਆਰ. 'ਤੇ ਕੁੱਲ 1,977.76 ਕਰੋੜ ਰੁਪਏ ਖਰਚ ਕੀਤੇ ਹਨ। ਇਸ ਮਿਆਦ ਦੌਰਾਨ ਸੀ. ਆਈ. ਐੱਲ. ਅਤੇ ਇਸ ਦੀਆਂ ਸਹਾਇਕ ਕੰਪਨੀਆਂ ਨੂੰ ਕੁੱਲ ਮਿਲਾ ਕੇ 1,575.98 ਕਰੋੜ ਰੁਪਏ ਖਰਚ ਕਰਨੇ ਸਨ ਪਰ ਕੰਪਨੀ ਨੇ ਇਸ ਤੋਂ ਵੱਧ ਖਰਚ ਕੀਤਾ। ਇਸੇ ਤਰ੍ਹਾਂ ਐੱਨ. ਐੱਲ. ਸੀ. (ਇੰਡੀਆ) ਲਿਮਟਿਡ ਤੇ ਇਸਦੀ ਸਹਾਇਕ ਕੰਪਨੀ ਐੱਨ. ਟੀ. ਪੀ. ਐੱਲ. ਨੇ ਇਸੇ ਮਿਆਦ ਵਿਚ ਸੀ. ਐੱਸ. ਆਰ. 'ਤੇ 213.75 ਕਰੋੜ ਰੁਪਏ ਖਰਚ ਕੀਤੇ ਹਨ। ਭਾਰਤ ਵਿਚ ਕੰਪਨੀ ਕਾਨੂੰਨ ਤਹਿਤ ਕੰਪਨੀਆਂ ਨੂੰ ਆਪਣੇ ਮੁਨਾਫਿਆਂ ਦਾ ਕੁਝ ਹਿੱਸਾ ਕਮਿਊਨਿਟੀ ਵਿਕਾਸ ਅਤੇ ਹੋਰ ਅਜਿਹੀਆਂ ਗਤੀਵਿਧੀਆਂ ਲਈ ਆਪਣੇ ਕੰਮ ਦੀ ਜਗ੍ਹਾ ਦੇ ਆਸਪਾਸ ਖਰਚ ਕਰਨਾ ਹੁੰਦਾ ਹੈ।


Sanjeev

Content Editor

Related News