ਅਪ੍ਰੈਲ ’ਚ ਕੋਲਾ ਆਧਾਰਿਤ ਬਿਜਲੀ ਦਾ ਉਤਪਾਦਨ 9 ਫੀਸਦੀ ਵਧਿਆ

05/11/2022 11:37:02 AM

ਨਵੀਂ ਦਿੱਲੀ–ਦੇਸ਼ ’ਚ ਬਿਜਲੀ ਸੰਕਟ ਦਰਮਿਆਨ ਕੋਲਾ ਆਧਾਰਿਤ ਬਿਜਲੀ ਦਾ ਉਤਪਾਦਨ ਅਪ੍ਰੈਲ 2022 ’ਚ ਸਾਲਾਨਾ ਆਧਾਰ ’ਤੇ 9.26 ਫੀਸਦੀ ਵਧ ਕੇ 10,025.9 ਕਰੋੜ ਯੂਨਿਟ ’ਤੇ ਪਹੁੰਚ ਗਿਆ। ਅਧਿਕਾਰਕ ਅੰਕੜਿਆਂ ਮੁਤਾਬਕ ਤਾਪ ਬਿਜਲੀ ਘਰਾਂ ਦਾ ਉਤਪਾਦਨ ਇਕ ਸਾਲ ਪਹਿਲਾਂ ਦੇ ਇਸੇ ਮਹੀਨੇ ’ਚ 9,383.8 ਕਰੋੜ ਯੂਨਿਟ ਸੀ।
ਕੋਲਾ ਆਧਾਰਿਤ ਬਿਜਲੀ ਪਲਾਂਟਾਂ ’ਚ ਬਿਜਲੀ ਦਾ ਉਤਪਾਦਨ ਅਪ੍ਰੈਲ 2022 ’ਚ ਇਸ ਤੋਂ ਪਿਛਲੇ ਸਾਲ ਦੇ ਇਸੇ ਮਹੀਨੇ ਦੀ ਤੁਲਨਾ ’ਚ 9.26 ਫੀਸਦੀ ਵਧਿਆ ਹੈ। ਇਹ ਮਾਰਚ 2022 ਦੇ ਮੁਕਾਬਲੇ 2.25 ਫੀਸਦੀ ਵੱਧ ਹੈ। ਇਸ ਤੋਂ ਇਲਾਵਾ ਤਾਪ ਬਿਜਲੀ ਘਰਾਂ ਦਾ ਉਤਪਾਦਨ ਅਪ੍ਰੈਲ 2022 ’ਚ ਮਾਰਚ ਦੇ 10,027.6 ਕਰੋੜ ਯੂਨਿਟ ਦੇ ਉਤਪਾਦਨ ਦੇ ਮੁਕਾਬਲੇ 2.25 ਫੀਸਦੀ ਵੱਧ ਰਿਹਾ ਹੈ। ਅੰਕੜਿਆਂ ਮੁਤਾਬਕ ਅਪ੍ਰੈਲ ’ਚ ਬਿਜਲੀ ਦਾ ‘ਕੁੱਲ’ ਉਤਪਾਦਨ ਸਾਲਾਨਾ ਆਧਾਰ’ਤੇ 11.75 ਫੀਸਦੀ ਵਧ ਕੇ 13,656.5 ਕਰੋੜ ਯੂਨਿਟ ’ਤੇ ਪਹੁੰਚ ਗਿਆ ਜੋ ਇਸ ਤੋਂ ਪਿਛਲੇ ਸਾਲ ਦੇ ਇਸੇ ਮਹੀਨੇ ’ਚ 12,220.9 ਕਰੋੜ ਯੂਨਿਟ ਸੀ।


Aarti dhillon

Content Editor

Related News