ਬਿਜਲੀ ਕੰਪਨੀਆਂ ਨੂੰ ਕੋਲਾ ਅਲਾਟ ਅਪ੍ਰੈਲ-ਨਵੰਬਰ ''ਚ ਕਰੀਬ 23 ਫੀਸਦੀ ਡਿੱਗਾ

01/03/2020 3:04:23 PM

ਨਵੀਂ ਦਿੱਲੀ—ਸਰਕਾਰੀ ਕੰਪਨੀ ਕੋਲ ਇੰਡੀਆ ਦੀ ਵਿਸ਼ੇਸ ਈ-ਨੀਲਾਮੀ ਦੇ ਰਾਹੀਂ ਬਿਜਲੀ ਖੇਤਰ ਨੂੰ ਅਲਾਟ ਹੋਣ ਵਾਲੇ ਕੋਲੇ 'ਚ ਗਿਰਾਵਟ ਆਈ ਹੈ। ਕੋਲ ਇੰਡੀਆ ਨੇ ਚਾਲੂ ਵਿੱਤੀ ਸਾਲ ਅਪ੍ਰੈਲ-ਨਵੰਬਰ ਦੇ ਦੌਰਾਨ 1.69 ਕਰੋੜ ਟਨ ਕੋਲਾ ਅਲਾਟ ਕੀਤਾ। ਇਕ ਸਾਲ ਪਹਿਲਾਂ ਦੀ ਇਸ ਮਿਆਦ 'ਚ ਤੁਲਨਾ 'ਚ ਇਸ 'ਚ 22.6 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਕੋਲ ਇੰਡੀਆ ਨੇ 2018-19 ਦੇ ਅਪ੍ਰੈਲ-ਨਵੰਬਰ 'ਚ ਬਿਜਲੀ ਖੇਤਰ ਨੂੰ 2.19 ਕਰੋੜ ਟਨ ਕੋਲਾ ਅਲਾਟ ਕੀਤਾ ਸੀ। ਕੋਲਾ ਮੰਤਰਾਲੇ ਵਲੋਂ ਮੰਤਰੀ ਮੰਡਲ ਦੇ ਲਈ ਤਿਆਰ ਕੀਤੀ ਗਈ ਹਾਲੀਆ ਰਿਪੋਰਟ ਮੁਤਾਬਕ ਇਸ ਯੋਜਨਾ ਦੇ ਤਹਿਤ ਨਵੰਬਰ 2019 'ਚ ਕੋਲਾ ਅਲਾਟ ਵਧ ਕੇ 40.5 ਲੱਖ ਟਨ ਹੋ ਗਿਆ। ਨਵੰਬਰ 2018 'ਚ ਬਿਜਲੀ ਖੇਤਰ ਨੂੰ 15.3 ਲੱਖ ਟਨ ਕੋਲਾ ਅਲਾਟ ਕੀਤਾ ਸੀ। ਕੋਲ ਇੰਡੀਆ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ 2019-20 ਲਈ 66 ਕਰੋੜ ਟਨ ਕੋਲਾ ਉਤਪਾਦਨ ਦਾ ਟੀਚਾ ਰੱਖਿਆ ਗਿਆ ਹੈ। ਇਸ 'ਚੋਂ 10 ਫੀਸਦੀ ਦੀ ਪੇਸ਼ਕਸ਼ ਈ-ਨੀਲਾਮੀ ਦੇ ਰਾਹੀਂ ਕਰਨ ਦੀ ਯੋਜਨਾ ਹੈ। ਜਿਸ 'ਚੋਂ 50 ਫੀਸਦੀ ਕੋਲੇ ਦਾ ਅਲਾਟ ਵਿਸ਼ੇਸ਼ ਈ-ਨੀਲਾਮੀ ਦੇ ਰਾਹੀਂ ਕਰਨ ਦਾ ਇਰਾਦਾ ਹੈ। ਕੋਲ ਇੰਡੀਆ ਨੇ ਕਿਹਾ ਸੀ ਕਿ ਉਹ ਅਗਲੇ ਵਿੱਤ ਸਾਲ 'ਚ 75 ਕਰੋੜ ਟਨ ਕੋਲੇ ਦਾ ਉਤਪਾਦਨ ਕਰੇਗੀ। ਕੋਲਾ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਕੋਲ ਇੰਡੀਆ ਵਿੱਤੀ ਸਾਲ 2024 ਤੱਕ ਇਕ ਅਰਬ ਟਨ ਦਾ ਉਤਪਾਦਨ ਕਰੇਗੀ।


Aarti dhillon

Content Editor

Related News