ਦਿੱਲੀ, ਨੋਇਡਾ ''ਚ ਸੀ. ਐੱਨ. ਜੀ. 1 ਰੁਪਏ ਹੋਈ ਮਹਿੰਗੀ

06/02/2020 2:30:33 PM

ਨਵੀਂ ਦਿੱਲੀ— ਇੰਦਰਾਪ੍ਰਸਥ ਗੈਸ ਲਿਮਟਿਡ (ਆਈ. ਜੀ. ਐੱਲ.) ਨੇ ਸੀ. ਐੱਨ. ਜੀ. ਦੀ ਕੀਮਤ 'ਚ 1 ਰੁਪਏ ਪ੍ਰਤੀ ਕਿਲੋ ਦਾ ਵਾਧਾ ਕਰ ਦਿੱਤਾ ਹੈ। ਇਸ ਨਾਲ ਦਿੱਲੀ, ਰੇਵਾੜੀ, ਨੋਇਡਾ, ਗ੍ਰੋਨੋ, ਗਾਜ਼ਿਆਬਾਦ, ਕਰਨਾਲ 'ਚ ਸੀ. ਐੱਨ. ਜੀ. ਮਹਿੰਗੀ ਹੋ ਗਈ ਹੈ।

ਇੰਦਰਾਪ੍ਰਸਥ ਗੈਸ ਲਿਮਟਿਡ ਮੁਤਾਬਕ, ਸੀ. ਐੱਨ. ਜੀ. ਸਟੇਸ਼ਨਾਂ ਨੂੰ ਕੋਰੋਨਾ ਵਾਇਰਸ ਮੁਕਤ ਕਰਨ 'ਚ ਆ ਰਹੇ ਖਰਚ ਨੂੰ ਦੇਖਦੇ ਹੋਏ ਸੀ. ਐੱਨ. ਜੀ. ਕੀਮਤਾਂ 'ਚ ਵਾਧਾ ਕੀਤਾ ਗਿਆ ਹੈ। ਨਵੀਆਂ ਕੀਮਤਾਂ ਅੱਜ ਯਾਨੀ 2 ਜੂਨ ਤੋਂ ਲਾਗੂ ਹੋ ਗਈਆਂ ਹਨ।
ਦਿੱਲੀ 'ਚ ਸੀ. ਐੱਨ. ਜੀ. ਦੀ ਕੀਮਤ 43 ਰੁਪਏ ਪ੍ਰਤੀ ਕਿਲੋ ਗਈ ਹੈ, ਜੋ ਪਹਿਲਾਂ 42 ਰੁਪਏ ਪ੍ਰਤੀ ਕਿਲੋ ਸੀ। ਕਰਨਾਲ 'ਚ 50.85 ਰੁਪਏ ਕਰ ਦਿੱਤੀ ਗਈ ਹੈ। ਇਸ ਤੋਂ ਪਿਛਲੇ ਆਈ. ਜੀ. ਐੱਲ. ਨੇ ਸੀ. ਐੱਨ. ਜੀ. ਅਤੇ ਪੀ. ਐੱਨ. ਜੀ. ਦੀਆਂ ਕੀਮਤਾਂ 'ਚ ਕਟੌਤੀ ਕੀਤੀ ਸੀ। ਕੰਪਨੀ ਨੇ 3 ਮਈ ਨੂੰ ਸੀ. ਐੱਨ. ਜੀ. ਦੀ ਕੀਮਤ 3.2 ਰੁਪਏ ਪ੍ਰਤੀ ਕਿਲੋ ਅਤੇ ਪੀ. ਐੱਨ. ਜੀ. ਦੀ ਕੀਮਤ 'ਚ 1.55 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਸੀ। ਜ਼ਿਕਰਯੋਗ ਹੈ ਕਿ 25 ਮਾਰਚ ਤੋਂ ਲਾਗੂ ਲਾਕਡਾਊਨ ਕਾਰਨ ਕੰਪਨੀ ਦੀ ਵਿਕਰੀ 'ਚ 90 ਫੀਸਦੀ ਤੱਕ ਦੀ ਕਮੀ ਦਰਜ ਕੀਤੀ ਗਈ ਹੈ।


Sanjeev

Content Editor

Related News