ਦੇਸ਼ ਦੀ ਪਹਿਲੀ ਲੰਬੀ ਦੂਰੀ ਵਾਲੀ ਸੀ.ਐੱਨ.ਜੀ. ਬੱਸ ਦੀ ਸਰਵਿਸ ਸ਼ੁਰੂ

Wednesday, Dec 25, 2019 - 12:21 AM (IST)

ਦੇਸ਼ ਦੀ ਪਹਿਲੀ ਲੰਬੀ ਦੂਰੀ ਵਾਲੀ ਸੀ.ਐੱਨ.ਜੀ. ਬੱਸ ਦੀ ਸਰਵਿਸ ਸ਼ੁਰੂ

ਨਵੀਂ ਦਿੱਲੀ—ਪੈਟਰੋਲੀਅਮ ਮੰਤਰਾਲਾ ਨੇ ਦੇਸ਼ 'ਚ ਪਹਿਲੀ ਲੰਬੀ ਦੂਰੀ ਦੀ ਸੀ.ਐੱਨ.ਜੀ. ਬੱਸ ਸਰਵਿਸ ਸ਼ੁਰੂ ਕੀਤੀ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਨੇ ਇਸ ਬੱਸ ਸਰਵਿਸ ਦੀ ਸ਼ੁਰੂਆਤ ਕੀਤੀ। ਮਹਿੰਦਰਾ ਕੰਪਨੀ ਦੀ ਇਹ ਸੀ.ਐÎਨ.ਜੀ. ਬੱਸ ਦਿੱਲੀ-ਦੇਹਰਾਦੂਨ ਰੂਟ 'ਤੇ ਚੱਲੇਗੀ। ਉਤਾਰਖੰਡ ਨੇ ਇਸ ਬੱਸ ਸਰਵਿਸ ਦੇ ਲਈ ਆਈ.ਜੀ.ਐੱਲ. ਨਾਲ ਕਰਾਰ ਕੀਤਾ ਹੈ। ਇਸ ਦੇ ਤਹਿਤ ਸ਼ੁਰੂਆਤੀ ਪੜ੍ਹਾਅ 'ਚ 5 ਸੀ.ਐੱਨ.ਜੀ. ਬੱਸਾਂ ਨੂੰ ਚਲਾਇਆ ਜਾਵੇਗਾ। ਇਸ ਤੋਂ ਬਾਅਦ ਇਨ੍ਹਾਂ ਦੀ ਗਿਣਤੀ 'ਚ ਵਾਧਾ ਹੋਵੇਗਾ।

PunjabKesari

1,000 ਕਿਮੀ ਤੋਂ ਜ਼ਿਆਦਾ ਦੀ ਤੈਅ ਕਰ ਸਕੋਗੇ ਦੂਰੀ
ਇਸ ਬੱਸ ਦੀ ਖਾਸੀਅਤ ਹੈ ਇਸ ਦੀ ਮਾਈਲੇਜ਼। ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੱਸ ਨੂੰ ਇਕ ਵਾਰ ਰਿਫਿਲ ਕਰਨ 'ਤੇ 1,000 ਕਿਮੀ ਤੋਂ ਜ਼ਿਆਦਾ ਦੂਰੀ ਤਕ ਦਾ ਸਫਰ ਤੈਅ ਕੀਤਾ ਜਾ ਸਕੇਗਾ। ਬੱਸ 'ਚ ਕੰਪੋਜ਼ਿਟ ਇੰਜਣ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਦਾ ਭਾਰ ਮੌਜੂਦਾ ਸੀ.ਐੱਨ.ਜੀ. ਸਿਲੰਡਰ ਦੇ ਮੁਕਾਬਲੇ ਕਰੀਬ 70 ਫੀਸਦੀ ਘੱਟ ਹੋਵੇਗਾ। ਇਸ ਨਵੇਂ ਸਿਲੰਡਰ 'ਚ 225 ਤੋਂ 275 ਕਿਲੋਗ੍ਰਾਮ ਸੀ.ਐੱਨ.ਜੀ. ਭਰੀ ਜਾ ਸਕੇਗੀ। ਜਦਕਿ ਅਜੇ ਜੋ ਸੀ.ਐੱਨ.ਜੀ. ਬੱਸਾਂ ਮੌਜੂਦ ਹਨ ਉ੍ਹਾਂ ਦੇ ਸਿਲੰਡਰ 'ਚ 80 ਤੋਂ 100 ਕਿਲੋਗ੍ਰਾਮ ਤਕ ਹੀ ਸੀ.ਐੱਨ.ਜੀ. ਭਰੀ ਜਾ ਸਕਦੀ ਹੈ। 

PunjabKesari

ਮਹਿੰਦਰਾ ਨਾਲ ਹੋਇਆ ਸਮਝੌਤਾ
ਇਸ ਬੱਸ ਸਰਵਿਸ ਲਈ ਮਹਿੰਦਰਾ ਐਂਡ ਮਹਿੰਦਰਾ ਅਤੇ ਅਮਰੀਕਾ ਦੀ Agility solution ਨਾਲ ਸਮਝੌਤਾ ਕੀਤਾ ਹੈ। ਦੱਸ ਦੇਈਏ ਕਿ ਸੁਪਰੀਮ ਕੋਰਟ ਵੱਲੋਂ ਸਾਲ 2001 'ਚ ਹੀ ਡੀਜ਼ਲ ਆਧਾਰਿਤ ਇੰਸਰਸਟੇਟ ਬੱਸਾਂ ਦਾ ਮੁੱਦਾ ਚੁੱਕਿਆ ਗਿਆ ਸੀ। ਹਾਲਾਂਕਿ ਉਸ ਵੇਲੇ ਦਿੱਲੀ ਨੂੰ ਛੱਡ ਕੇ ਬਾਕੀ ਸੂਬਿਆਂ 'ਚ ਸੀ.ਐੱਨ.ਜੀ. ਦੀ ਮੌਜੂਦਗੀ ਨਾ ਹੋਣ 'ਤੇ ਇਸ ਇੰਟਰਸਟੇਟ ਬੱਸਾਂ ਦੀ ਐਂਟਰੀ 'ਤੇ ਰੋਕ ਨੂੰ ਹਟਾ ਦਿੱਤਾ ਗਿਆ ਸੀ। ਸੀ.ਐੱਨ.ਜੀ. ਬੱਸਾਂ ਨਾ ਸਿਰਫ ਪ੍ਰਦੂਸ਼ਣ ਰੋਕਣਗੀਆਂ ਬਲਕਿ ਫਿਊਲ 'ਤੇ ਹੋਣ ਵਾਲੇ ਖਰਚ ਨੂੰ ਵੀ ਬਚਾਉਣਗੀਆਂ।


author

Karan Kumar

Content Editor

Related News