CMIE ਦਾ ਅਨੁਮਾਨ : ਵਿੱਤੀ ਸਾਲ 2024-25 ''ਚ 4.3 ਫ਼ੀਸਦੀ ਤੱਕ ਘਟੇਗੀ ਮਹਿੰਗਾਈ

Monday, Mar 04, 2024 - 05:43 PM (IST)

CMIE ਦਾ ਅਨੁਮਾਨ : ਵਿੱਤੀ ਸਾਲ 2024-25 ''ਚ 4.3 ਫ਼ੀਸਦੀ ਤੱਕ ਘਟੇਗੀ ਮਹਿੰਗਾਈ

ਬਿਜ਼ਨੈੱਸ ਡੈਸਕ : ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ (CMIE) ਦੇ ਅਨੁਮਾਨ ਮੁਤਾਬਕ ਵਿੱਤੀ ਸਾਲ 2024-25 'ਚ ਮਹਿੰਗਾਈ 4.3 ਫ਼ੀਸਦੀ ਤੱਕ ਡਿੱਗ ਸਕਦੀ ਹੈ। ਪਿਛਲੇ ਵਿੱਤੀ ਸਾਲ 2023-24 'ਚ ਇਹ 5.4 ਫ਼ੀਸਦੀ ਸੀ। ਇਸ ਤਰ੍ਹਾਂ ਮਹਿੰਗਾਈ ਲਗਾਤਾਰ ਦੋ ਸਾਲਾਂ ਤੱਕ ਘੱਟ ਸਕਦੀ ਹੈ। ਅਗਲੇ ਵਿੱਤੀ ਸਾਲ ਲਈ ਮਹਿੰਗਾਈ ਦਰ ਭਾਰਤੀ ਰਿਜ਼ਰਵ ਬੈਂਕ ਦੇ 4.5 ਫ਼ੀਸਦੀ ਦੇ ਅਨੁਮਾਨ ਤੋਂ ਘੱਟ ਰਹਿਣ ਦੀ ਉਮੀਦ ਹੈ। ਪਿਛਲੇ ਵਿੱਤੀ ਸਾਲ (2022-23) ਵਿੱਚ ਮਹਿੰਗਾਈ ਦਰ 6.7 ਫ਼ੀਸਦੀ ਸੀ, ਜੋ 2014-15 ਸਮੇਤ ਨੌਂ ਸਾਲਾਂ ਵਿੱਚ ਸਭ ਤੋਂ ਵੱਧ ਹੈ।

ਇਹ ਵੀ ਪੜ੍ਹੋ - Today Gold Silver Price: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ 10 ਗ੍ਰਾਮ ਸੋਨੇ ਦਾ ਰੇਟ

ਇਸ ਸਾਲ ਜਨਵਰੀ ਵਿੱਚ ਮਹਿੰਗਾਈ ਦਸੰਬਰ 2023 ਵਿੱਚ 5.7 ਫ਼ੀਸਦੀ ਤੋਂ ਘਟ ਕੇ 5.1 ਫ਼ੀਸਦੀ ਰਹਿ ਗਈ। ਵਿੱਤੀ ਸਾਲ 2023-24 ਲਈ ਪੂਰਵ ਅਨੁਮਾਨ 5.4 ਫ਼ੀਸਦੀ ਹੈ, ਜੋ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਸਭ ਤੋਂ ਘੱਟ ਸਾਲਾਨਾ ਮਹਿੰਗਾਈ ਦਰ ਹੋਵੇਗੀ। 1 ਮਾਰਚ ਦੇ ਨੋਟ ਅਨੁਸਾਰ ਘੱਟ ਖੁਰਾਕੀ ਮਹਿੰਗਾਈ ਕਈ ਕਾਰਨ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਆਲੂ, ਪਿਆਜ਼ ਅਤੇ ਟਮਾਟਰ ਵਰਗੀਆਂ ਸਬਜ਼ੀਆਂ ਦੀ ਸਪਲਾਈ ਵਿੱਚ ਕੋਈ ਰੁਕਾਵਟ ਨਹੀਂ। ਇਸ ਦਾ ਮਤਲਬ ਕਿ ਇਨ੍ਹਾਂ ਸਬਜ਼ੀਆਂ ਦੀ ਮੰਡੀ ਵਿੱਚ ਚੰਗੀ ਉਪਲਬਧਤਾ ਹੈ, ਜਿਸ ਕਾਰਨ ਇਨ੍ਹਾਂ ਦੀਆਂ ਕੀਮਤਾਂ ਘੱਟ ਹਨ।

ਇਹ ਵੀ ਪੜ੍ਹੋ - ਹੈਰਾਨੀਜਨਕ : ਪਿਛਲੇ 10 ਸਾਲ 'ਚ ਨਸ਼ੀਲੇ ਪਦਾਰਥਾਂ ’ਤੇ ਵਧਿਆ ਲੋਕਾਂ ਦਾ ਖ਼ਰਚਾ, ਪੜ੍ਹਾਈ ’ਤੇ ਘਟਿਆ

CMIE ਦੇ ਅਨੁਮਾਨਾਂ ਅਨੁਸਾਰ ਵਿੱਤੀ ਸਾਲ 2024-25 ਵਿੱਚ ਖਾਣ-ਪੀਣ ਦੀਆਂ ਵਸਤਾਂ ਦੀ ਮਹਿੰਗਾਈ ਦਰ 3.4 ਫ਼ੀਸਦੀ ਰਹੇਗੀ। ਇਹ ਪਿਛਲੇ ਦੋ ਸਾਲਾਂ ਨਾਲੋਂ ਬਹੁਤ ਘੱਟ ਹੈ, ਜਦੋਂ ਇਹ ਕ੍ਰਮਵਾਰ 7.1 ਫ਼ੀਸਦੀ (2023-24) ਅਤੇ 6.7 ਫ਼ੀਸਦੀ (2022-23) ਸੀ। ਕੱਪੜਿਆਂ ਅਤੇ ਜੁੱਤੀਆਂ ਦੀ ਮਹਿੰਗਾਈ ਦਰ ਵੀ ਹੇਠਾਂ ਆਉਣ ਦੀ ਉਮੀਦ ਹੈ। ਇਹ 4.1 ਫੀਸਦੀ ਹੋਣ ਦੀ ਉਮੀਦ ਹੈ, ਜੋ 2023-24 ਵਿੱਚ 4.8 ਫ਼ੀਸਦੀ ਅਤੇ 2022-23 ਵਿੱਚ 9.5 ਫ਼ੀਸਦੀ (ਇੱਕ ਦਹਾਕੇ ਵਿੱਚ ਸਭ ਤੋਂ ਵੱਧ) ਸੀ। 

ਇਹ ਵੀ ਪੜ੍ਹੋ - ਪਤੰਜਲੀ ਨੇ ਪੂਰੇ ਦੇਸ਼ ਨੂੰ ਕੀਤਾ ਗੁੰਮਰਾਹ, ਸੁਪਰੀਟ ਕੋਰਟ ਨੇ ਨੋਟਿਸ ਜਾਰੀ ਕਰ ਮੰਗਿਆ ਜਵਾਬ

ਹਾਲਾਂਕਿ ਖਾਣ-ਪੀਣ ਦੀਆਂ ਵਸਤੀਆਂ ਅਤੇ ਕੱਪੜਿਆਂ ਦੀ ਮਹਿੰਗਾਈ ਦਰ ਵਿਚ ਵੀ ਘਾਟ ਆਉਣ ਦੀ ਉਮੀਦ ਹੈ। ਕੁਝ ਚੀਜ਼ਾਂ ਦੁਆਰਾ ਇਸ ਰੁਝਾਨ ਨੂੰ ਬਦਲਣ ਦੀ ਸੰਭਾਨਵਾ ਹੈ। CMIE ਦੇ ਅਨੁਮਾਨਾਂ ਅਨੁਸਾਰ ਵਿੱਤੀ ਸਾਲ 2024-25 ਵਿਚ ਘਰਾਂ ਦੀ ਲਾਗਤ ਵੱਧਣ ਦੀ ਸੰਭਾਵਨਾ ਹੈ। ਇਸ ਕਾਰਨ ਮਹਿੰਗਾਈ ਦਰ 4.5 ਫ਼ੀਸਦੀ ਤੱਕ ਪਹੁੰਚ ਸਕਦੀ ਹੈ। ਇਹ ਵਿੱਤੀ ਸਾਲ 2019-20 ਤੋਂ ਬਾਅਦ ਸਭ ਤੋਂ ਵੱਧ ਹੋਵੇਗਾ। ਵੱਖ-ਵੱਖ ਹਿੱਸਿਆ ਵਿਚ ਪਾਨ, ਤੰਬਾਕੂ ਅਤੇ ਨਸ਼ੀਲੇ ਪਦਾਰਥਾਂ ਲ਼ਈ ਮਹਿੰਗਾਈ ਦਰ ਸਭ ਤੋਂ ਵੱਧ ਵਾਧਾ ਹੋਵੇਗਾ।

ਇਹ ਵੀ ਪੜ੍ਹੋ - 9 ਕਰੋੜ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: PM ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਜਾਰੀ, ਖਾਤੇ 'ਚ ਜਮ੍ਹਾ ਹੋਏ 21000 ਕਰੋੜ

ਇਹ ਵਿੱਤੀ ਸਾਲ 2023-24 ਵਿਚ 3.9 ਫ਼ੀਸਦੀ ਤੋਂ 4.7 ਫ਼ੀਸਦੀ ਤੱਕ ਵੱਧਣ ਦੀ ਉਮੀਦ ਹੈ। ਵਿੱਤੀ ਸਾਲ 2022-23 ਵਿਚ ਇਹ 2.2 ਫ਼ੀਸਦੀ ਸੀ। ਥਿੰਕ-ਟੈਂਕ ਨੇ ਵਿੱਤੀ ਸਾਲ 2024-25 ਵਿਚ ਮੁੱਖ ਮਹਿੰਗਾਈ (ਭੋਜਨ, ਬਾਲਣ ਅਤੇ ਰੌਸ਼ਨੀ ਨੂੰ ਛੱਡ ਕੇ) 5 ਫ਼ੀਸਦੀ ਤੱਕ ਪਹੁੰਚਣ ਦਾ ਅਨੁਮਾਨ ਲਗਾਇਆ ਹੈ। ਵਿੱਤੀ ਸਾਲ 2023-24 ਵਿਚ ਇਹ 4.5 ਫ਼ੀਸਦੀ ਸੀ। ਇਹ ਵਾਧਾ ਮਾਲ ਦੇ ਵੱਖ-ਵੱਖ ਸਮੂਹਾਂ ਵਿਚ ਹੋਵੇਗਾ।

ਇਹ ਵੀ ਪੜ੍ਹੋ - ਲਸਣ ਤੋਂ ਬਾਅਦ ਹੁਣ ਮਹਿੰਗਾ ਹੋਇਆ ਪਿਆਜ਼, ਜਾਣੋ ਕੀਮਤਾਂ 'ਚ ਕਿੰਨਾ ਹੋਇਆ ਵਾਧਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News