ਹਵਾਈ ਯਾਤਰੀਆਂ ਲਈ ਖ਼ਾਸ ਖ਼ਬਰ, ਹੁਣ ਫਲਾਈਟ 'ਚ ਨਹੀਂ ਮਿਲਣਗੇ ਕੈਨ, ਇਹ ਹੋਵੇਗਾ ਵਿਕਲਪ
Wednesday, Sep 20, 2023 - 10:58 AM (IST)
ਨਵੀਂ ਦਿੱਲੀ (ਭਾਸ਼ਾ)– ਇੰਡੀਗੋ ਨੇ ਕਿਹਾ ਕਿ ਉਸ ਨੇ ਆਪਣੀਆਂ ਸਾਰੀਆਂ ਉਡਾਣਾਂ ’ਚ ਕੈਨ ’ਚ ਪੀਣ ਵਾਲੇ ਪਦਾਰਥਾਂ ਦੀ ਸੇਵਾ ਦੇਣੀ ਬੰਦ ਕਰ ਦਿੱਤੀ ਹੈ। ਮੁਸਾਫਰਾਂ ਕੋਲ ਕੋਈ ਵੀ ਸਨੈਕ ਖਰੀਦਣ ’ਤੇ ਨਾਲ ਜੂਸ ਜਾਂ ਕੋਕ ਦਾ ਇਕ ਗਿਲਾਸ ਲੈਣ ਦਾ ਬਦਲ ਹੈ। ਭਾਜਪਾ ਮੈਂਬਰ ਅਤੇ ਸਾਬਕਾ ਰਾਜ ਸਭਾ ਮੈਂਬਰ ਸਵਪਨ ਦਾਸ ਗੁਪਤਾ ਨੇ ਸ਼ਿਕਾਇਤ ਕੀਤੀ ਸੀ ਕਿ ਇੰਡੀਗੋ ਦੀ ਉਡਾਣ ’ਚ ਕੋਈ ਸਾਫਟ ਡਰਿੰਕ ਨਹੀਂ ਖਰੀਦ ਸਕਦਾ ਹੈ ਅਤੇ ਏਅਰਲਾਈਨ ਨੂੰ ਸਾਰੇ ਤਰ੍ਹਾਂ ਦੀਆਂ ਵਾਧੂ ਸਹੂਲਤਾਂ ਰਾਹੀਂ ਮੁਸਾਫ਼ਰਾਂ ’ਤੇ ਦਬਾਅ ਪਾਉਣਾ ਬੰਦ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਹੋਟਲ 'ਚ ਪਾਸਪੋਰਟ ਭੁੱਲ ਰਵਾਨਾ ਹੋਏ ਰੋਹਿਤ ਸ਼ਰਮਾ, ਪਤਾ ਲੱਗਣ 'ਤੇ ਸਾਥੀਆਂ ਨੇ ਉਡਾਇਆ ਮਜ਼ਾਕ, ਵੀਡੀਓ ਵਾਇਰਲ
ਇਸ ’ਤੇ ਇੰਡੀਗੋ ਦੇ ਇਕ ਬੁਲਾਰੇ ਨੇ ਕਿਹਾ ਕਿ ਏਅਰਲਾਈਨ ਨੇ ਬਿਹਤਰ ਅਤੇ ਰਿਆਇਤੀ ਖਾਣ-ਪੀਣ ਦਾ ਤਜਰਬਾ ਦੇਣ ਲਈ ਆਪਣੀਆਂ ਸੇਵਾਵਾਂ ’ਚ ਸੁਧਾਰ ਕੀਤਾ ਹੈ। ਇਹ ਪਹਿਲ ਚੌਗਿਰਦੇ ਲਈ ਸਾਡੀ ਵਚਨਬੱਧਤਾ ਦੇ ਮੁਤਾਬਕ ਹੈ, ਕਿਉਂਕਿ ਇਸ ਨਾਲ ਹਜ਼ਾਰਾਂ ਕੈਨ ਦੇ ਡੱਬਿਆਂ ਨੂੰ ਸੁੱਟਣ ਤੋਂ ਬਚਾਇਆ ਗਿਆ ਹੈ। ਬੁਲਾਰੇ ਨੇ ਕਿਹਾ ਕਿ ਉਸ ਨੇ ਕੈਨ ਵਿੱਚ ਪੀਣ ਵਾਲੇ ਪਦਾਰਥ ਪਰੋਸਣਾ ਬੰਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਭਾਰਤੀ ਸ਼ੇਅਰ ਬਾਜ਼ਾਰ ’ਤੇ ਮੰਡਰਾ ਰਹੇ ਨੇ ਖ਼ਤਰੇ ਦੇ ਬੱਦਲ, ਕਦੇ ਵੀ ਆ ਸਕਦੀ ਹੈ ਵੱਡੀ ਗਿਰਾਵਟ
ਗੁਪਤਾ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਯ ਸਿੰਧੀਆ ਨੂੰ ਟੈਗ ਕਰਦੇ ਹੋਏ ਐਕਸ (ਪਹਿਲਾਂ ਟਵਿੱਟਰ) ਉੱਤੇ ਲਿਖਿਆ,‘‘ਇੰਡੀਗੋ ਦੀ ਉਡਾਣ ਦੌਰਾਨ ਸਿਰਫ਼ ਸ਼ੀਤਲ ਪੀਣ ਵਾਲੇ ਪਦਾਰਥ ਨਹੀਂ ਖਰੀਦ ਸਕਦੇ। ਏਅਰਲਾਈਨ ਨੇ ਸਨੈਕ ਖਰੀਦਣਾ ਵੀ ਲਾਜ਼ਮੀ ਕਰ ਦਿੱਤਾ ਹੈ, ਭਾਵੇਂ ਹੀ ਤੁਸੀਂ ਇਸ ਨੂੰ ਚਾਹੁੰਦੇ ਹੋ ਜਾਂ ਨਹੀਂ। ਇਹ ਜ਼ਬਰਦਸਤੀ ਹੈ ਅਤੇ ਮੈਂ ਮੰਤਰੀ ਜੋਤੀਰਾਦਿੱਤਯ ਸਿੰਧੀਆ ਨੂੰ ਅਪੀਲ ਕਰਦਾ ਹਾਂ ਕਿ ਉਡਾਣ ਭਰਨ ਵਾਲਿਆਂ ਦੀ ਪਸੰਦ ਦੇ ਸਿਧਾਂਤਾਂ ਨੂੰ ਬਹਾਲ ਕਰਨ।’’ ਇਸ ਪੋਸਟ ’ਤੇ ਮੰਤਰੀ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ। ਇੰਡੀਗੋ 63 ਫ਼ੀਸਦੀ ਤੋਂ ਵੱਧ ਦੀ ਘਰੇਲੂ ਬਾਜ਼ਾਰ ਹਿੱਸੇਦਾਰੀ ਨਾਲ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਹੈ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ ਤੋਂ ਪਹਿਲਾਂ ਨਿਪਟਾ ਲਓ ਜ਼ਰੂਰੀ ਕੰਮ, ਸਤੰਬਰ ਮਹੀਨੇ ਇਨ੍ਹਾਂ ਤਾਰੀਖ਼ਾਂ ਨੂੰ ਬੰਦ ਰਹਿਣਗੇ ਬੈਂਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8