ਗੁਰੂਗ੍ਰਾਮ ''ਚ ਨਵੇਂ ਪ੍ਰਾਜੈਕਟ ''ਤੇ 400 ਕਰੋੜ ਦਾ ਨਿਵੇਸ਼ ਕਰੇਗਾ ਚਿੰਟਲੇਸ ਗਰੁੱਪ
Wednesday, Aug 11, 2021 - 04:00 PM (IST)
ਨਵੀਂ ਦਿੱਲੀ- ਰਿਐਲਟੀ ਕੰਪਨੀ ਚਿੰਟੇਲਸ ਗਰੁੱਪ ਹਰਿਆਣਾ ਦੇ ਗੁਰੂਗ੍ਰਾਮ ਵਿਚ ਇਕ ਨਵਾਂ ਵਪਾਰਕ ਪ੍ਰਾਜੈਕਟ ਵਿਕਸਤ ਕਰਨ ਲਈ 400 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰੇਗੀ।
ਕੰਪਨੀ ਨੇ ਦਫਤਰ ਅਤੇ ਪ੍ਰਚੂਨ ਸਥਾਨਾਂ ਦੀ ਮੰਗ ਵਿਚ ਵਾਧੇ ਦੀ ਉਮੀਦ ਨਾਲ ਇਹ ਨਿਵੇਸ਼ ਫ਼ੈਸਲਾ ਲਿਆ ਹੈ। ਕੰਪਨੀ ਸੱਤ ਏਕੜ ਦੇ ਪ੍ਰਾਜੈਕਟ 'ਚਿੰਟੇਲਸ ਸੈਂਟਰ' ਵਿਚ 6.25 ਲੱਖ ਵਰਗ ਫੁੱਟ ਖੇਤਰ ਵਿਕਸਤ ਕਰੇਗੀ, ਜਿਸ ਵਿਚ ਦਫ਼ਤਰ ਅਤੇ ਪ੍ਰਚੂਨ ਦੋਵੇਂ ਜਗ੍ਹਾ ਸ਼ਾਮਲ ਹਨ।
ਚਿੰਟੇਲਸ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਪ੍ਰਸ਼ਾਂਤ ਸੋਲੋਮਨ ਨੇ ਦੱਸਿਆ, "ਅਸੀਂ ਦਵਾਰਕਾ ਐਕਸਪ੍ਰੈਸਵੇਅ 'ਤੇ 2.5 ਲੱਖ ਵਰਗ ਫੁੱਟ ਦੇ ਖੇਤਰ ਨਾਲ ਚਿੰਟੇਲਸ ਕਾਰਪੋਰੇਟ ਪਾਰਕ ਦਾ ਇਕ ਵਪਾਰਕ ਪ੍ਰਾਜੈਕਟ ਪਹਿਲਾਂ ਹੀ ਪੂਰਾ ਕਰ ਲਿਆ ਹੈ। ਅਸੀਂ ਲੀਜ਼ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।"ਕੰਪਨੀ ਨੇ ਆਪਣੇ ਖ਼ੁਦ ਦੇ ਕਾਰਪੋਰੇਟ ਦਫ਼ਤਰ ਲਈ ਵੀ ਕੁਝ ਜਗ੍ਹਾ ਰੱਖੀ ਹੈ ਅਤੇ ਬਾਕੀ ਹੋਰ ਉਦਯੋਗਾਂ ਨੂੰ ਲੀਜ਼ 'ਤੇ ਦਿੱਤੀ ਜਾਵੇਗੀ। ਕੰਪਨੀ ਨੇ ਹੁਣ ਦਵਾਰਕਾ ਐਕਸਪ੍ਰੈਸਵੇਅ 'ਤੇ ਇਕ ਨਵੇਂ ਵਪਾਰਕ ਪ੍ਰਾਜੈਕਟ ਦਾ ਨਿਰਮਾਣ ਸ਼ੁਰੂ ਕੀਤਾ ਹੈ। ਸੋਲੋਮਨ ਨੇ ਕਿਹਾ ਕਿ ਪ੍ਰਾਜੈਕਟ ਦੀ ਕੁੱਲ ਲਾਗਤ ਲਗਭਗ 410 ਕਰੋੜ ਰੁਪਏ ਹੈ। ਦਵਾਰਕਾ ਐਕਸਪ੍ਰੈਸਵੇਅ 'ਤੇ ਬਹੁਤ ਸਾਰੇ ਰਿਹਾਇਸ਼ੀ ਪ੍ਰਾਜੈਕਟ ਮੁਕੰਮਲ ਅਤੇ ਨਿਰਮਾਣ ਅਧੀਨ ਹਨ ਪਰ ਇੱਥੇ ਬਹੁਤ ਜ਼ਿਆਦਾ ਵਪਾਰਕ ਪ੍ਰਾਜੈਕਟ ਨਹੀਂ ਹਨ। ਅਸੀਂ ਇਸ ਪਾੜੇ ਨੂੰ ਪੂਰਾ ਕਰਨ ਦਾ ਇਰਾਦਾ ਰੱਖਦੇ ਹਾਂ।