ਕੈਨੇਡੀਅਨ ਸੋਨੇ ਦੀ ਖਾਨਾਂ ਦੀ ਬੋਲੀ ਦੀ ਸਮੀੱਖਿਆ ਨੇ ਚੀਨ ਦੀ ਵਧਾਈ ਚਿੰਤਾ

12/01/2020 6:38:32 PM

ਕੈਨੇਡਾ - ਕੈਨੇਡਾ ਨੇ ਦੇਸ਼ ਦੇ ਉੱਤਰ ਵਿੱਚ ਕੰਮ ਕਰ ਰਹੀ 165 ਮਿਲੀਅਨ ਦੇ ਲਾਗਤ ਵਾਲੀ ਕੈਨੇਡਿਅਨ ਸੋਨੇ ਦੀ ਖਾਨ ਉੱਤੇ ਚੀਨ ਦੇ ਕਬਜ਼ੇ ਉੱਤੇ ਰਾਸ਼ਟਰੀ ਸੁਰੱਖਿਆ ਸਮੀਖਿਆ ਵਧਾ ਦਿੱਤੀ ਹੈ। ਸ਼ੁੱਕਰਵਾਰ ਨੂੰ ਟੀ.ਐਮ.ਏ.ਸੀ ਰਿਸੋਰਸਿਸ ਨੇ ਕਿਹਾ ਕਿ 27 ਨਵੰਬਰ ਨੂੰ ਕਿਹਾ ਕਿ ਸੰਘਰਸ਼ ਕਰਤਾ ਮਾਇਨਰ ਲਈ ਚੀਨ ਦੀ ਸਰਕਾਰੀ ਮਾਲਕੀ ਵਾਲੀ ਸ਼ਾਡੋਂਗ ਗੋਲਡ ਮਾਇਨਿੰਗ ਦੀ ਬੋਲੀ ਦੀ ਸੰਘੀ ਸਮੀੱਖਿਆ 45 ਦਿਨਾਂ ਲਈ ਵਧਾ ਦਿੱਤੀ ਗਈ ਹੈ।ਟੀ.ਐਮ.ਏ.ਸੀ ਰਿਸੋਰਸਿਸ ਹਾਲ ਹੀ ਵਿੱਚ ਕੈਨੇਡਾ ਦੇ ੳੱਤਰੀ ਨੁਨਾਵੱਟ ਵਿੱਚ ਚੱਲ ਰਿਹਾ ਹੈ। ਮੀਡੀਆ ਦੀ ਖਬਰਾਂ ਅਨੁਸਾਰ ਖੇਤਰ ਦਾ ਰਣਨੀਤਿਕ ਮੁੱਲ ਅਤੇ ਕੈਨੇਡਾ ਦੇ ਸੰਬਾਵਿਤ ਵਿਰੋਧੀ ਧਿਰ ਦੇ ਮੈਂਬਰ ਅਤੇ ਸਰਕਾਰੀ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵਿਕਰੀ ਨੂੰ ਰੋਕਣ ਲਈ ਦਬਾਅ ਪਾਇਆ।

ਸਾਉਥ ਚਾਈਨਾ ਮੋਰਨਿੰਗ ਪੋਸਟ ਅਨੁਸਾਰ , ਜੇ ਸਮਝੌਤੇ ਨੂੰ ਪ੍ਰਵਾਨਗੀ ਮਿਲ ਗਈ ਤਾਂ ਟੀ.ਐਮ.ਏ.ਸੀ ਦੀ ਮਹੱਤਵਪੂਰਨ ਸੰਪਤੀ  'ਹੋਪ ਬੇਅ ਗੋਲਡ ਪ੍ਰਾਜੈਕਟ' 'ਤੇ ਚੀਨੀ ਸਰਕਾਰੀ ਵਾਲੀ ਕੰਪਨੀ ਦਾ ਕਬਜ਼ਾ ਹੋਵੇਗਾ, ਜੋ ਕਿ ਉਤੱਰੀ ਪਛਿਮ ਰਾਹ 'ਤੇ ਸਥਿਤ ਹੈ।ਇਹ ਇੱਕ ਸਮੂਮਦਰੀ ਰਾਸਤਾ ਹੈ ਜੋ ਕਿ ਅਟਲਾਂਟਿਕ ਅਤੇ ਪ੍ਰਸ਼ਾਤ ਮਹਾਸਾਗਰ ਨੂੰ ਆਰਕਟਿਕ ਦੇ ਰਸਤੇ ਜੋੜਦਾ ਹੈ।ਹਾਲਾਂਕਿ ਇਹ ਰਾਸਤਾ ਸਾਲ ਦੇ ਜ਼ਿਆਦਾਤਰ ਹਿੱਸੇ ਤਾਂ ਬੰਦ ਰਿਹੰਦਾ ਹੈ ਅਤੇ ਕੁਝ ਵਿਿਗਆਨੀ ਮੰਨਦੇ ਹਨ ਕਿ ਜਲਵਾਯੂ ਤਬਦੀਲੀ ਲੰਮੇ ਸਮੇਂ ਲਈ ਰਾਸਤਾ ਖੋਲ ਸਕਦੀ ਹੈ। ਅਤੇ ਯੁਰੋਪ ਅਤੇ ਏਸ਼ੀਆ ਵਿੱਚਕਾਰ ਸਮੁੰਦਰੀ ਰਸਤੇ ਖੱੁਲ ਸਕਦੇ ਹਨ। ਹੁਵਾਵੇ ਟੈਕਨੋਲੋਜੀ ਦੇ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਨਜ਼ੂ ਦੇ ਵਿਰੁੱਧ ਹਵਾਲਗੀ ਦੇ ਕੇਸ ਤੋਂ ਬਾਅਦ, ਕੈਨੇਡਾ ਦੁਆਰਾ ਸਮੀਖਿਆ ਲਈ ਬੋਲੀ ਦੀ ਤਾਰੀਖ ਵਧਾਉਣ ਤੋਂ ਬਾਅਦ ਚੀਨ ਵਿੱਚਕਰ ਟੈਂਸਨ ਵੱਧ ਗਈ ਹੈ। ਹਾਲ ਹੀ ਵਿੱਚ , ਕੈਨੇਡਾ ਦੀ ਸੰਚਾਰ ਸੁਰੱਖਿਆ ਸਥਾਪਨਾ ਦੀ ਖੁਫੀਆ ਏਜੰਸੀ ਦੀ ਰਿਪੋਰਟ ਨੇ ਚੀਨ ਅਤੇ ਉਤਰ ਕੋਰੀਆਂ ਨੂੰ ਹੋਰ ਕਈ ਦੇਸ਼ਾਂ ਨਾਲ ਸੁਚੀਬੱਧ ਕੀਤਾ ਸੀ ਜੋ ਕਿ ਜੋ ਕਿ ਰਾਜ ਆਯੋਜਿਤ ਪ੍ਰੋਗਰਾਮਾਂ ਰਾਹੀਂ ਓਟਾਵਾ ਦੀ ਸਾਇਬਰ ਸੁਰੱਖਿਆ ਲਈ ਖਤਰਾ ਪੈਦਾ ਕਰ ਰਹੇ ਹਨ।


Harinder Kaur

Content Editor

Related News