ਚੀਨੀ ਅਧਿਕਾਰੀਆਂ ਦੇ ਸਥਾਨਕ ਸਰਕਾਰਾਂ ਨੂੰ ਨਿਰਦੇਸ਼, ਐਵਰਗ੍ਰਾਂਡੇ ਦੇ ਸੰਭਾਵਿਤ ਪਤਨ ਨਾਲ ਨਜਿੱਠਣ ਲਈ ਰਹੋ ਤਿਆਰ

09/25/2021 11:00:25 AM

ਬਿਜ਼ਨੈੱਸ ਡੈਸਕ : ਚੀਨੀ ਅਧਿਕਾਰੀਆਂ ਨੇ ਸਥਾਨਕ ਸਰਕਾਰਾਂ ਨੂੰ ਕਰਜ਼ੇ ’ਚ ਡੁੱਬੇ ਚੀਨ ਐਵਰਗ੍ਰਾਂਡੇ ਸਮੂਹ ਦੇ ਸੰਭਾਵਿਤ ਪਤਨ ਲਈ ਤਿਆਰ ਰਹਿਣ ਨੂੰ ਕਿਹਾ ਹੈ। ਵਾਲ ਸਟ੍ਰੀਟ ਜਨਰਲ ਦੀ ਰਿਪੋਰਟ ਮੁਤਾਬਕ ਇਸ ਕਦਮ ਨੂੰ ਅਧਿਕਾਰੀਆਂ ਵਲੋਂ ਸੰਭਾਵਿਤ ਤੂਫਾਨ ਲਈ ਤਿਆਰ ਹੋਣ ਦੇ ਰੂਪ ’ਚ ਚਿਤਰਿਆ ਗਿਆ ਹੈ। ਅਧਿਕਾਰੀਆਂ ਨੇ ਸਥਾਨਕ ਪੱਧਰ ਦੀਆਂ ਸਰਕਾਰੀ ਏਜੰਸੀਆਂ ਅਤੇ ਸੂਬੇ ਦੀ ਮਲਕੀਅਤ ਵਾਲੇ ਉੱਦਮਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਐਵਰਗ੍ਰਾਂਡੇ ਦਾ ਪ੍ਰਬੰਧਨ ਅਸਫਲ ਹੋਣ ’ਤੇ ਹੀ ਅੰਤਿਮ ਸਮੇਂ ’ਚ ਕਦਮ ਚੁੱਕੋ।

ਇਹ ਵੀ ਪੜ੍ਹੋ : ਕੀ 1000 ਰੁਪਏ 'ਚ ਮਿਲੇਗਾ ਗੈਸ ਸਿਲੰਡਰ? ਜਾਣੋ ਕੀ ਹੈ ਸਰਕਾਰ ਦਾ ਅਗਲਾ ਪਲਾਨ

ਰਿਪੋਰਟ ਮੁਤਾਬਕ ਅਧਿਕਾਰੀਆਂ ਨੇ ਕਿਹਾ ਕਿ ਸਥਾਨਕ ਸਰਕਾਰਾਂ ਨੂੰ ਅਸ਼ਾਂਤੀ ਰੋਕਣ, ਘਰ ਖਰੀਦਦਾਰਾਂ ਅਤੇ ਵਿਆਪਕ ਅਰਥਵਿਵਸਥਾ ’ਤੇ ਕੋਰੋਨਾ ਦੀ ਲਹਿਰ ਦੇ ਪ੍ਰਭਾਵ ਨੂੰ ਘੱਟ ਕਰਨ ਦਾ ਕੰਮ ਸੌਂਪਿਆ ਗਿਆ ਹੈ। ਜੇ ਐਵਰਗ੍ਰਾਂਡੇ ਨਿਰਧਾਰਤ ਭੁਗਤਾਨ ਮਿਤੀਆਂ ਦੇ 30 ਦਿਨਾਂ ਦੇ ਅੰਦਰ ਵਿਆਜ ਦਾ ਨਿਪਟਾਰਾ ਕਰਨ ’ਚ ਅਸਫਲ ਰਹਿੰਦਾ ਹੈ ਤਾਂ ਉਸ ਦੇ ਦੋਵੇਂ ਬ੍ਰਾਂਡ ਡਿਫਾਲਟ ਹੋਣਗੇ। ਇਸ ਦਰਮਿਆਨ ਬੀਜਿੰਗ ’ਚ ਵਿੱਤੀ ਰੈਗੂਲੇਟਰਾਂ ਨੇ ਚੀਨ ਐਵਰਗ੍ਰਾਂਡੇ ਸਮੂਹ ਨੂੰ ਨਿਰਦੇਸ਼ਾਂ ਦਾ ਇਕ ਵਿਆਪਕ ਸੈੱਟ ਜਾਰੀ ਕੀਤਾ, ਜਿਸ ’ਚ ਡਿਵੈੱਲਪਰ ਨੂੰ ਬਾਂਡ ’ਤੇ ਨੇੜਲੀ ਮਿਆਦ ਦੇ ਡਿਫਾਲਟ ਤੋਂ ਬਚਣ ਲਈ ਅਧੂਰੀਆਂ ਜਾਇਦਾਦਾਂ ਨੂੰ ਪੂਰਾ ਕਰਨ ਅਤੇ ਨਿੱਜੀ ਨਿਵੇਸ਼ਕਾਂ ਦਾ ਪੈਦਾ ਅਦਾ ਕਰਨ ’ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਗਿਆ।

ਇਹ ਵੀ ਪੜ੍ਹੋ : ਗੁਪਤ ਰਿਪੋਰਟ ਲੀਕ ਹੋਣ 'ਤੇ ਦਿੱਲੀ ਹਾਈ ਕੋਰਟ ਪਹੁੰਚਿਆ ਗੂਗਲ, ਜਾਣੋ ਕੀ ਹੈ ਪੂਰਾ ਮਾਮਲਾ

ਐਵਰਗ੍ਰਾਂਡੇ ਦੇ ਪ੍ਰਤੀਨਿਧੀਆਂ ਨਾਲ ਹਾਲ ਹੀ ’ਚ ਇਕ ਬੈਠਕ ’ਚ ਰੈਗੂਲੇਟਰਾਂ ਨੇ ਕਿਹਾ ਕਿ ਕੰਪਨੀ ਨੂੰ ਡਿਫਾਲਟ ਤੋਂ ਬਚਣ ਲਈ ਬਾਂਡਧਾਰਕਾਂ ਨਾਲ ਸਰਗਰਮ ਤੌਰ ’ਤੇ ਰਾਬਤਾ ਕਰਨਾ ਚਾਹੀਦਾ ਹੈ। ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਰੈਗੂਲੇਟਰਾਂ ਨੇ ਬਾਂਡ ਭੁਗਤਾਨ ਲਈ ਐਵਰਗ੍ਰਾਂਡੇ ਨੂੰ ਵਿੱਤੀ ਮਦਦ ਦੀ ਪੇਸ਼ਕਸ਼ ਕੀਤੀ ਹੈ। ਨੀਤੀ ਨਿਰਮਾਤਾ ਇਸ ਬਾਰੇ ਵਧੇਰੇ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਐਵਰਗ੍ਰਾਂਡੇ ਦੇ ਬ੍ਰਾਂਡ ਕਿਸ ਕੋਲ ਹਨ। ਐਵਰਗ੍ਰਾਂਡੇ ਸਮੂਹ ਦੀ ਇਲੈਕਟ੍ਰਿਕ-ਕਾਰ ਇਕਾਈ ਨੇ ਆਪਣੇ ਕੁੱਝ ਕਰਮਚਾਰੀਆਂ ਨੂੰ ਤਨਖਾਹ ਦਾ ਭੁਗਤਾਨ ਨਹੀਂ ਕੀਤਾ ਹੈ ਅਤੇ ਕਾਰਖਾਨੇ ਦੇ ਉਪਕਰਨਾਂ ਲਈ ਕਈ ਸਪਲਾਈਕਰਤਾਵਾਂ ਨੂੰ ਭੁਗਤਾਨ ਕਰਨ ’ਚ ਪਿੱਛੇ ਰਹਿ ਗਿਆ ਹੈ।

ਇਹ ਵੀ ਪੜ੍ਹੋ : ਚੀਨ ’ਚ ਖਾਲੀ ਪਏ ਅਪਾਰਟਮੈਂਟਸ ’ਚ ਫਿੱਟ ਹੋ ਸਕਦੀ ਹੈ ਕੈਨੇਡਾ-ਯੂ. ਕੇ. ਸਮੇਤ ਇਨ੍ਹਾਂ ਦੇਸ਼ਾਂ ਦੀ ਪੂਰੀ ਆਬਾਦੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News