ਚੀਨ ਦੀ ਵਜ੍ਹਾ ਨਾਲ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਆ ਰਿਹੈ ਉਛਾਲ

Tuesday, Dec 08, 2020 - 06:53 PM (IST)

ਚੀਨ ਦੀ ਵਜ੍ਹਾ ਨਾਲ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਆ ਰਿਹੈ ਉਛਾਲ

ਕੋਲਕਾਤਾ— ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਜਲਦ ਰਾਹਤ ਨਹੀਂ ਮਿਲਣ ਵਾਲੀ ਕਿਉਂਕਿ ਚੀਨ ਨੇ ਪਾਮ ਤੇਲ ਦੀ ਖ਼ਰੀਦ ਭਾਰੀ ਮਾਤਰਾ 'ਚ ਵਧਾ ਦਿੱਤੀ ਹੈ, ਜਿਸ ਨੂੰ ਭਾਰਤ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਇੰਡੋਨੇਸ਼ੀਆ ਅਤੇ ਮਲੇਸ਼ੀਆ ਤੋਂ ਦਰਾਮਦ ਕਰਦਾ ਹੈ। ਇਸ ਕਾਰਨ ਕੀਮਤਾਂ 'ਚ ਤੇਜ਼ੀ ਵੇਖੀ ਜਾ ਰਹੀ ਹੈ। ਹੁਣ ਤੱਕ ਵਿਸ਼ਵ ਪੱਧਰ 'ਤੇ ਉਤਪਾਦਨ 'ਚ ਕਮੀ ਕੀਮਤਾਂ 'ਚ ਵਾਧੇ ਦੇ ਇਕ ਕਾਰਨ ਰਿਹਾ ਸੀ ਪਰ ਹੁਣ ਚੀਨ ਵੱਲੋਂ ਕੀਤੀ ਜਾ ਰਹੀ ਖ਼ਰੀਦ ਵੀ ਇਕ ਪ੍ਰਮੁੱਖ ਕਾਰਨ ਹੈ। ਪਾਮ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਦਾ ਅਸਰ ਸਾਰੇ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਤੇ ਪੈ ਰਿਹਾ ਹੈ।

ਵਪਾਰੀਆਂ ਅਤੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਸਾਰੇ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਮਾਰਚ ਤੱਕ ਮਜਬੂਤੀ ਬਣੀ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋਦਿੱਲੀ ਤੋਂ ਫਲਾਈਟ ਲੈਣਾ ਹੁਣ ਪੈ ਸਕਦਾ ਹੈ ਮਹਿੰਗਾ, ਲੱਗੇਗਾ ਨਵਾਂ ਚਾਰਜ

ਚੀਨ ਪਾਮ ਤੇਲ ਦਾ ਵੱਡਾ ਭੰਡਾਰ ਤਿਆਰ ਕਰ ਰਿਹਾ ਹੈ। ਮਲੇਸ਼ਿਆਈ ਪਾਮ ਤੇਲ ਕੌਂਸਲ ਅਨੁਸਾਰ, ਚੀਨ ਜਨਵਰੀ ਤੋਂ ਅਗਸਤ 2020 ਤੱਕ 4,38,747 ਟਨ ਯਾਨੀ 31.1 ਫ਼ੀਸਦੀ ਦੇ ਵਾਧੇ ਨਾਲ ਲਗਭਗ 18.5 ਲੱਖ ਟਨ ਪਾਮ ਤੇਲ ਦੀ ਖ਼ਰੀਦ ਕਰ ਚੁੱਕਾ ਹੈ। ਚੀਨ, ਮਲੇਸ਼ੀਆ ਤੋਂ 2023 ਤੱਕ 17 ਲੱਖ ਟਨ ਪਾਮ ਤੇਲ ਦੀ ਖ਼ਰੀਦ ਕਰੇਗਾ। ਕਿਹਾ ਜਾ ਰਿਹਾ ਹੈ ਕਿ ਚੀਨੀ ਸਰਕਾਰ ਜੈਨੇਟਿਕ ਰੂਪ ਨਾਲ ਸੋਧੀ ਸੋਇਆਬੀਨ ਦੀਆਂ ਫਸਲਾਂ ਨੂੰ ਬਦਲਣਾ ਚਾਹੁੰਦੀ ਹੈ, ਇਸੇ ਕਰਕੇ ਉਹ ਪਾਮ ਤੇਲ ਦੀ ਦਰਾਮਦ ਵਧਾ ਰਹੀ ਹੈ।

ਇਹ ਵੀ ਪੜ੍ਹੋ- TV, ਫਰਿੱਜ, ਵਾਸ਼ਿੰਗ ਮਸ਼ੀਨ, ਮਾਈਕ੍ਰੋਵੇਵ 20 ਫ਼ੀਸਦੀ ਤੱਕ ਹੋਣਗੇ ਮਹਿੰਗੇ

ਭਾਰਤ ਆਮ ਤੌਰ 'ਤੇ ਹਰ ਸਾਲ ਲਗਭਗ 1.5 ਕਰੋੜ ਟਨ ਖਾਣ ਵਾਲੇ ਤੇਲ ਦੀ ਦਰਾਮਦ ਕਰਦਾ ਹੈ, ਜਿਸ 'ਚ 90 ਲੱਖ ਟਨ ਪਾਮ ਤੇਲ ਅਤੇ 25-25 ਲੱਖ ਟਨ ਸੋਇਆਬੀਨ ਦਾ ਤੇਲ ਅਤੇ ਸੂਰਜਮੁਖੀ ਦਾ ਤੇਲ ਸ਼ਾਮਲ ਹੈ। ਹਾਲਾਂਕਿ, ਅਕਤੂਬਰ 2020 'ਚ ਖ਼ਤਮ ਹੋਏ ਪਿਛਲੇ ਤੇਲ ਸਾਲ 'ਚ ਮਹਾਮਾਰੀ ਕਾਰਨ ਦਰਾਮਦ ਪ੍ਰਭਾਵਿਤ ਹੋਣ ਦੀ ਵਜ੍ਹਾ ਨਾਲ 1.32 ਕਰੋੜ ਟਨ ਖਾਣ ਵਾਲੇ ਤੇਲ ਦੀ ਦਰਾਮਦ ਕੀਤੀ ਗਈ ਹੈ।

ਇਹ ਵੀ ਪੜ੍ਹੋ- ਕਿਸਾਨਾਂ ਤੇ ਵਪਾਰੀਆਂ ਵੱਲੋਂ ਗੰਢਿਆਂ ਦੀ ਬਰਾਮਦ 'ਤੇ ਰੋਕ ਹਟਾਉਣ ਦੀ ਮੰਗ


author

Sanjeev

Content Editor

Related News