ਸਬਜ਼ੀਆਂ ਦੀਆਂ ਵਧੀਆਂ ਕੀਮਤਾਂ ਕਾਰਨ ਚੀਨੀ ਨਾਗਰਿਕ ਪ੍ਰਭਾਵਿਤ, ਸਰਕਾਰ ਨੇ ਜਾਰੀ ਕੀਤੇ ਨਿਰਦੇਸ਼

10/30/2021 5:55:21 PM

ਬੀਜਿੰਗ - ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਨੇ ਚੀਨ ਦੇ ਖੇਤੀਬਾੜੀ ਅਤੇ ਪੇਂਡੂ ਮਾਮਲਿਆਂ ਦੇ ਮੰਤਰਾਲੇ (MOA) ਨੂੰ ਬਦਲਦੇ ਮੌਸਮ ਅਤੇ ਆਉਣ ਵਾਲੇ ਲਾ ਨੀਨਾ ਦੇ ਕਾਰਨ ਪੈਦਾ ਹੋਣ ਵਾਲੇ ਸੰਭਾਵੀ ਸੰਕਟ ਨਾਲ ਨਜਿੱਠਣ ਲਈ ਜਲਦੀ ਤੋਂ ਜਲਦੀ ਆਫਤ ਦੀ ਰੋਕਥਾਮ ਅਤੇ ਸਬਜ਼ੀਆਂ ਦੇ ਉਤਪਾਦਨ ਵਿੱਚ ਕਟੌਤੀ ਲਈ ਸੰਕਟਕਾਲੀਨ ਯੋਜਨਾਵਾਂ ਤਿਆਰ ਕਰਨ ਲਈ ਮਜਬੂਰ ਕੀਤਾ ਹੈ। 

 ਇੱਕ ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਚੀਨ ਦੇ ਖੇਤੀਬਾੜੀ ਅਤੇ ਪੇਂਡੂ ਮਾਮਲਿਆਂ ਦੇ ਮੰਤਰਾਲੇ (MOA) ਨੇ ਸਪਰਿੰਗ ਫੈਸਟੀਵਲ ਅਤੇ ਵਿੰਟਰ ਓਲੰਪਿਕ ਤੋਂ ਪਹਿਲਾਂ ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਉੱਤੇ ਕਾਬੂ ਪਾਉਣ ਲਈ ਸਬਜ਼ੀਆਂ ਦੀ ਸਥਿਰ ਸਪਲਾਈ ਅਤੇ ਕੀਮਤਾਂ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਇੱਕ ਨੋਟਿਸ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ : AirIndia ਨੂੰ ਵੱਡੀ ਰਾਹਤ, ਵਿੱਤ ਮੰਤਰਾਲੇ ਨੇ ਸਰਕਾਰੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਸਫ਼ਰ ਕਰਨ ਲੈ ਕੇ ਜਾਰੀ ਕੀਤੇ ਨਿ

ਗਲੋਬਲ ਟਾਈਮਜ਼ ਦੀ ਰਿਪੋਰਟ ਅਨੁਸਾਰ ਗੰਭੀਰ ਮੌਸਮ, ਉੱਚ ਉਤਪਾਦਨ ਅਤੇ ਆਵਾਜਾਈ ਦੇ ਖਰਚੇ, ਬਿਜਲੀ ਕੱਟ ਅਤੇ ਮਹਾਮਾਰੀ ਦੇ ਸੰਚਤ ਪ੍ਰਭਾਵ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਪਿਛਲੇ ਸਤੰਬਰ ਤੋਂ ਵੱਧ ਗਈਆਂ ਹਨ। ਮੰਤਰਾਲੇ ਨੇ ਸਥਾਨਕ ਸਰਕਾਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸ਼ਹਿਰਾਂ ਵਿੱਚ ਨਿਰਵਿਘਨ ਸਪਾਲਈ ਨੂੰ ਯਕੀਨੀ ਬਣਾਉਣ ਲਈ ਉਤਪਾਦਨ ਅਤੇ ਖਪਤ ਦੇ ਅਨੁਪਾਤ ਦੀ ਨਿਗਰਾਨੀ ਕਰਨ।

ਗਲੋਬਲ ਟਾਈਮਜ਼ ਨੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਅੱਗੇ ਦੱਸਿਆ ਕਿ ਬੀਜਿੰਗ ਵਿੱਚ ਹਰੇ ਪਿਆਜ਼ ਦੀ ਥੋਕ ਕੀਮਤ ਪਿਛਲੇ ਦੋ ਮਹੀਨਿਆਂ ਵਿੱਚ 3.0 ਯੂਆਨ ਦੇ ਮੁਕਾਬਲੇ 7.4 ਯੂਆਨ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਗਲੋਬਲ ਟਾਈਮਜ਼ ਨੇ ਚਾਈਨਾ ਇਕਨਾਮਿਕ ਵੀਕਲੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਬੀਜਿੰਗ ਜ਼ਿਨਫਾਡੀ ਮਾਰਕੀਟ ਦੇ ਪ੍ਰਚਾਰ ਵਿਭਾਗ ਦੇ ਇੱਕ ਕਰਮਚਾਰੀ ਨੇ ਮੀਡੀਆ ਨੂੰ ਦੱਸਿਆ ਕਿ ਜ਼ਿਨਫਾਡੀ ਵਿੱਚ ਇਸ ਸਮੇਂ ਸਬਜ਼ੀਆਂ ਦੀ ਰੋਜ਼ਾਨਾ ਸਪਲਾਈ ਲਗਭਗ 15,000 ਟਨ ਹੈ ਜਦੋਂ ਕਿ ਮਹਾਮਾਰੀ ਤੋਂ ਪਹਿਲਾਂ ਇਸੇ ਸਮੇਂ ਦੌਰਾਨ ਰੋਜ਼ਾਨਾ ਸਪਲਾਈ ਲਗਭਗ 18,000 ਟਨ ਸੀ।

ਇਹ ਵੀ ਪੜ੍ਹੋ : ਬਾਈਕ 'ਤੇ ਲਿਜਾ ਰਹੇ ਹੋ ਬੱਚਿਆਂ ਨੂੰ ਤਾਂ ਰਹੋ ਸਾਵਧਾਨ... ਪਹਿਲਾਂ ਜਾਣੋ ਇਹ ਨਿਯਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News