ਚੀਨ ਦੀ ਚਿਤਾਵਨੀ- ਭਾਰਤ ਨਾ ਬਣੇ ਅਮਰੀਕਾ ਨਾਲ ਜਾਰੀ ਕੋਲਡ ਵਾਰ ਦਾ ਹਿੱਸਾ
Monday, Jun 01, 2020 - 01:13 PM (IST)
ਨਵੀਂ ਦਿੱਲੀ — ਇਕ ਪਾਸੇ ਜਿੱਥੇ ਭਾਰਤ ਅਤੇ ਅਮਰੀਕਾ ਵਿਚਕਾਰ ਦਵਾਈਆਂ ਦੀ ਸਪਲਾਈ ਨੂੰ ਲੈ ਕੇ ਵਿਵਾਦ ਤੋਂ ਬਾਅਦ ਸੰਬੰਧਾਂ 'ਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਉਥੇ ਚੀਨ ਅਤੇ ਅਮਰੀਕਾ ਵਿਚਕਾਰ ਚਲ ਰਹੀ ਵਪਾਰਕ ਜੰਗ ਲੰਮੇ ਸਮੇਂ ਤੋਂ ਜਾਰੀ ਹੈ। ਭਾਰਤ ਅਤੇ ਅਮਰੀਕਾ ਵਿਚਕਾਰਲੇ ਸੰਬੰਧ ਚੀਨ ਨੂੰ ਰਾਸ ਨਹੀਂ ਆ ਰਹੇ। ਚੀਨ ਦੀ ਅਖਬਾਰ ਗਲੋਬਲ ਟਾਈਮਜ਼ ਨੇ ਭਾਰਤ ਨੂੰ ਸਲਾਹ ਦਿੰਦੇ ਹੋਏ ਲਿਖਿਆ ਹੈ ਕਿ ਬਿਹਤਰ ਹੋਵੇਗਾ ਕਿ ਚੀਨ-ਅਮਰੀਕਾ ਦੇ ਮਾਮਲਿਆਂ ਤੋਂ ਭਾਰਤ ਦੂਰ ਹੀ ਰਹੇ। ਚੀਨ ਨੇ ਭਾਰਤ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ ਅਮਰੀਕਾ-ਚੀਨ ਦਰਮਿਆਨ ਚਲ ਰਹੇ ਵਿਵਾਦ ਤੋਂ ਦੂਰ ਰਹੇ। ਹੋਰ ਤਾਂ ਹੋਰ ਇਹ ਚਿਤਾਵਨੀ ਵੀ ਲਿਖ ਦਿੱਤੀ ਕਿ ਜੇਕਰ ਅਮਰੀਕਾ ਦਾ ਸਾਂਝੇਦਾਰ ਬਣ ਕੇ ਭਾਰਤ ਚੀਨ ਦੇ ਖਿਲਾਫ ਕੁਝ ਕਰਦਾ ਹੈ ਤਾਂ ਆਰਥਿਕ ਨਤੀਜੇ ਖਤਰਨਾਕ ਹੋ ਸਕਦੇ ਹਨ।
ਇਹ ਵੀ ਪੜ੍ਹੋ : Income Tax ਦੇ ਬਦਲੇ ਨਿਯਮ, ਤੁਹਾਡੇ ਬਿਜਲੀ ਬਿੱਲ ਅਤੇ ਵਿਦੇਸ਼ ਯਾਤਰਾ 'ਤੇ ਸਰਕਾਰ ਦੀ ਹੈ ਨਜ਼ਰ
ਭਾਰਤ ਦੇ ਗੁਆਂਢੀ ਦੇਸ਼ ਚੀਨ ਨੇ ਕਿਹਾ ਹੈ ਕਿ ਬਿਹਤਰ ਰਹੇਗਾ ਕਿ ਭਾਰਤ ਇਸ ਸ਼ੀਤ ਯੁੱਧ ਤੋਂ ਬਾਹਰ ਰਹੇ ਤਾਂ ਜੋ ਦੋਹਾਂ ਦੇਸ਼ਾਂ ਦਰਮਿਆਨ ਚੱਲ ਰਹੇ ਵਪਾਰਕ ਸਬੰਧਾਂ ਨੂੰ ਬਣਾਈ ਰੱਖਿਆ ਜਾ ਸਕੇ। ਚੀਨ ਦਾ ਕਹਿਣਾ ਹੈ ਕਿ ਉਸਦਾ ਟੀਚਾ ਭਾਰਤ ਨਾਲ ਵਪਾਰਕ ਸਬੰਧਾਂ ਨੂੰ ਬਿਹਤਰ ਬਣਾਈ ਰੱਖਣਾ ਹੈ। ਇਸ ਲਈ, ਚੀਨ ਭਾਰਤ ਵਿਚ ਚੱਲ ਰਹੀ ਆਰਥਿਕ ਸੁਧਾਰ ਲਈ ਦੋਵਾਂ ਦੇਸ਼ਾਂ ਵਿਚਾਲੇ ਦੇ ਸਬੰਧਾਂ ਨੂੰ ਹੋਰ ਕਾਇਮ ਰੱਖੇਗਾ।
ਚੀਨ ਨੇ ਅੱਗੇ ਚੇਤਾਵਨੀ ਦਿੱਤੀ ਹੈ ਕਿ ਚੀਨ ਕਿਸੇ ਵੀ ਅਜਿਹੀ ਸਥਿਤੀ ਤੋਂ ਬਚਣਾ ਚਾਹੁੰਦਾ ਹੈ ਜਿਸ ਵਿਚ ਰਾਜਨੀਤਿਕ ਕਾਰਨਾਂ ਕਰਕੇ ਭਾਰਤ ਨੂੰ ਆਰਥਿਕ ਨਤੀਜੇ ਭੁਗਤਣੇ ਪੈਣ। ਇਸ ਲਈ, ਮੋਦੀ ਸਰਕਾਰ ਨੂੰ ਭਾਰਤ ਅਤੇ ਚੀਨ ਦੇ ਸੰਬੰਧਾਂ ਬਾਰੇ ਸਕਾਰਾਤਮਕ ਵਿਚਾਰਧਾਰਾ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ।
ਚੀਨ ਨੇ ਨਾ ਸਿਰਫ ਆਰਥਿਕ ਨਤੀਜੇ ਭੁਗਤਣ ਲਈ ਭਾਰਤ ਨੂੰ ਚਿਤਾਵਨੀ ਦਿੱਤੀ ਹੈ, ਸਗੋਂ ਕੋਰਨਾ ਦੇ ਵੱਧ ਰਹੇ ਮਾਮਲਿਆਂ ਵਿਚਾਲੇ ਤਾਲਾਬੰਦੀ ਨੂੰ ਹਟਾਉਣ ਲਈ ਵੀ ਦਿੱਲੀ ਦਾ ਮਜ਼ਾਕ ਉਡਾਇਆ ਹੈ।
ਇਸ ਤੋਂ ਪਹਿਲਾਂ ਲੱਦਾਖ ਖੇਤਰ ਵਿਚ ਭਾਰਤ-ਚੀਨ ਫੌਜ ਵਿਚਕਾਰ ਤਣਾਅ ਨੂੰ ਦੇਖਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਵਾਂ ਦੇਸ਼ਾਂ ਵਿਚਕਾਰ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ। ਟਰੰਪ ਨੇ ਟਵੀਟ ਵਿਚ ਕਿਹਾ ਸੀ, 'ਅਸੀਂ ਭਾਰਤ ਅਤੇ ਚੀਨ ਦੋਵਾਂ ਨੂੰ ਸੁਚਿਤ ਕੀਤਾ ਹੈ ਕਿ ਅਮਰੀਕਾ ਸਰਹੱਦ ਵਿਵਾਦ 'ਚ ਵਿਚੋਲਗੀ ਕਰਨ ਲਈ ਤਿਆਰ, ਇਛੁੱਕ ਅਤੇ ਸਮਰੱਥ ਹਾਂ।
ਇਹ ਵੀ ਪੜ੍ਹੋ : 1 ਜੂਨ ਤੋਂ ਬਦਲ ਰਹੇ ਹਨ ਦੇਸ਼ ਭਰ 'ਚ ਇਹ ਨਿਯਮ, ਸਿੱਧਾ ਹੋਵੇਗਾ ਤੁਹਾਡੇ 'ਤੇ ਅਸਰ