ਚੀਨ ਦੀ ਟੈਨਸੈਂਟ ਨੇ ਬਿੰਨੀ ਬਾਂਸਲ ਤੋਂ ਫਲਿੱਪਕਾਰਟ ਦੀ ਖ਼ਰੀਦੀ ਹਿੱਸੇਦਾਰੀ , 26.4 ਕਰੋੜ ਡਾਲਰ 'ਚ ਕੀਤਾ ਸੌਦਾ

Sunday, Jun 12, 2022 - 07:00 PM (IST)

ਚੀਨ ਦੀ ਟੈਨਸੈਂਟ ਨੇ ਬਿੰਨੀ ਬਾਂਸਲ ਤੋਂ ਫਲਿੱਪਕਾਰਟ ਦੀ ਖ਼ਰੀਦੀ ਹਿੱਸੇਦਾਰੀ , 26.4 ਕਰੋੜ ਡਾਲਰ 'ਚ ਕੀਤਾ ਸੌਦਾ

ਨਵੀਂ ਦਿੱਲੀ : ਚੀਨੀ ਤਕਨਾਲੋਜੀ ਕੰਪਨੀ Tencent ਨੇ ਫਲਿੱਪਕਾਰਟ ਦੇ ਸਹਿ-ਸੰਸਥਾਪਕ ਬਿੰਨੀ ਬਾਂਸਲ ਤੋਂ ਈ-ਕਾਮਰਸ ਪਲੇਟਫਾਰਮ 'ਚ ਹਿੱਸੇਦਾਰੀ ਖਰੀਦੀ ਹੈ। ਅਧਿਕਾਰਤ ਦਸਤਾਵੇਜ਼ਾਂ ਦੇ ਅਨੁਸਾਰ, Tencent ਦੀ ਯੂਰਪੀਅਨ ਸਹਾਇਕ ਕੰਪਨੀ ਨਾਲ 26.4 ਕਰੋੜ ਡਾਲਰ (ਕਰੀਬ 2,060 ਕਰੋੜ ਰੁਪਏ) ਵਿੱਚ ਸੌਦਾ ਕੀਤਾ ਗਿਆ ਹੈ। ਫਲਿੱਪਕਾਰਟ ਦਾ ਮੁੱਖ ਦਫਤਰ ਸਿੰਗਾਪੁਰ ਵਿੱਚ ਹੈ ਅਤੇ ਇਸਦੇ ਸੰਚਾਲਨ ਸਿਰਫ ਭਾਰਤ ਤੱਕ ਸੀਮਿਤ ਹਨ।

ਇਹ ਵੀ ਪੜ੍ਹੋ : ਭਰਮਾਊ ਇਸ਼ਤਿਹਾਰਾਂ ਨੂੰ ਰੋਕਣ ਲਈ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

Tencent Cloud Europe BV ਨਾਲ ਸੌਦੇ ਤੋਂ ਬਾਅਦ, ਇਸਦੇ ਸਹਿ-ਸੰਸਥਾਪਕ ਬਿੰਨੀ ਬਾਂਸਲ ਦੀ ਫਲਿੱਪਕਾਰਟ ਵਿੱਚ ਹਿੱਸੇਦਾਰੀ ਲਗਭਗ 1.84 ਪ੍ਰਤੀਸ਼ਤ ਤੱਕ ਰਹਿ ਗਈ ਹੈ। ਇਹ ਸੌਦਾ 26 ਅਕਤੂਬਰ, 2021 ਨੂੰ ਪੂਰਾ ਹੋਇਆ ਸੀ ਅਤੇ ਮੌਜੂਦਾ ਵਿੱਤੀ ਸਾਲ ਦੀ ਸ਼ੁਰੂਆਤ ਵਿੱਚ ਸਰਕਾਰੀ ਅਧਿਕਾਰੀਆਂ ਨੂੰ ਇਸ ਬਾਰੇ ਦੱਸ ਦਿੱਤਾ ਗਿਆ ਸੀ।

Tencent ਦੀ ਸਹਾਇਕ ਕੰਪਨੀ ਦੀ ਹੁਣ Flipkart ਵਿੱਚ 0.72 ਫੀਸਦੀ ਹਿੱਸੇਦਾਰੀ ਹੈ। ਜੁਲਾਈ 2021 ਤੱਕ, ਫਲਿਪਕਾਰਟ ਦੁਆਰਾ ਸਿੰਗਾਪੁਰ-ਅਧਾਰਤ ਸੋਵਰੇਨ ਵੈਲਥ ਫੰਡ GIC, ਸਾਫਟਬੈਂਕ ਵਿਜ਼ਨ ਫੰਡ 2 ਅਤੇ ਵਾਲਮਾਰਟ ਦੀ ਅਗਵਾਈ ਵਿੱਚ ਇੱਕ ਫੰਡਿੰਗ ਦੌਰ ਵਿੱਚ 3.6 ਅਰਬ ਡਾਲਰ ਇਕੱਠੇ ਕੀਤੇ ਜਾਣ ਤੋਂ ਬਾਅਦ ਇਸਦਾ ਮੁੱਲ 37.6 ਅਰਬ ਡਾਲਰ ਹੋ ਗਿਆ ਸੀ। ਟੇਨਸੈਂਟ ਅਤੇ ਬਿੰਨੀ ਬਾਂਸਲ ਵਿਚਕਾਰ ਇਹ ਸੌਦਾ ਇਸ ਫੰਡਿੰਗ ਦੌਰ ਤੋਂ ਬਾਅਦ ਹੋਇਆ ਹੈ। ਰਿਪੋਰਟਾਂ ਮੁਤਾਬਕ ਇਹ ਸੌਦਾ ਸਿੰਗਾਪੁਰ 'ਚ ਹੋਇਆ ਸੀ।

ਇਹ ਵੀ ਪੜ੍ਹੋ : ਭਾਰਤ ਨੇ 24 ਹਵਾਈ ਅੱਡਿਆਂ ਦੇ ਰੇਡੀਓ ਉਪਕਰਨਾਂ ਦੀ ਸਪਲਾਈ ਲਈ ਰੂਸ ਨਾਲ ਕੀਤਾ ਵੱਡਾ ਸਮਝੌਤਾ

ਟੇਨਸੈਂਟ ਅਤੇ ਬਿੰਨੀ ਬਾਂਸਲ ਵਿਚਕਾਰ ਇਹ ਸੌਦਾ ਇਸ ਫੰਡਿੰਗ ਦੌਰ ਤੋਂ ਬਾਅਦ ਹੋਇਆ ਹੈ। ਰਿਪੋਰਟਾਂ ਮੁਤਾਬਕ ਇਹ ਸੌਦਾ ਸਿੰਗਾਪੁਰ 'ਚ ਹੋਇਆ ਸੀ।

ਨਿਯਮਾਂ ਦੀ ਕੋਈ ਉਲੰਘਣਾ ਨਹੀਂ

ਫਲਿੱਪਕਾਰਟ ਦਾ ਕਹਿਣਾ ਹੈ ਕਿ ਇਹ ਇੱਕ ਜ਼ਿੰਮੇਵਾਰ ਕੰਪਨੀ ਹੈ ਅਤੇ ਇਹ ਸੌਦਾ ਪ੍ਰੈਸ ਨੋਟ 3 ਦੇ ਦਾਇਰੇ ਵਿੱਚ ਨਹੀਂ ਆਉਂਦਾ ਹੈ। ਦਰਅਸਲ, ਪ੍ਰੈਸ ਨੋਟ 3 ਦੇ ਅਨੁਸਾਰ, ਜੇਕਰ ਕਿਸੇ ਕੰਪਨੀ ਨੂੰ ਭਾਰਤ ਦੀ ਸਰਹੱਦ ਨਾਲ ਲੱਗਦੇ ਕਿਸੇ ਦੇਸ਼ ਤੋਂ ਫੰਡ ਪ੍ਰਾਪਤ ਹੁੰਦਾ ਹੈ, ਤਾਂ ਉਸ ਨਿਵੇਸ਼ ਦੀ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ : AGA ਦੀ ਰਿਪੋਰਟ 'ਚ ਦਾਅਵਾ : US ਦੇ Casinos 'ਚ ਜੁਆਰੀਆਂ ਦੇ ਡੁੱਬੇ 5.3 ਬਿਲੀਅਨ ਡਾਲਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News