ਕੋਰੋਨਾ ਲਾਗ ਦੇ ਬਾਵਜੂਦ ਚੀਨ ਦੀ ਬਰਾਮਦ 2020 ’ਚ 3.6 ਫ਼ੀਸਦੀ ਵਧੀ, ਵਪਾਰ ਸਰਪਲੱਸ 535 ਅਰਬ ਡਾਲਰ
Thursday, Jan 14, 2021 - 12:46 PM (IST)
ਬੀਜਿੰਗ (ਏਜੰਸੀ) — ਕੋਰੋਨਾ ਵਾਇਰਸ ਲਾਗ ਅਤੇ ਅਮਰੀਕਾ ਨਾਲ ਡਿੳੂਟੀ ਯੁੱਧ ਦੇ ਬਾਵਜੂਦ ਪਿਛਲੇ ਸਾਲ 2020 ਵਿਚ ਚੀਨ ਦੀ ਬਰਾਮਦ ਵਧੀ ਹੈ। ਇਸ ਨਾਲ ਚੀਨ ਦਾ ਵਪਾਰ ਸਰਪਲੱਸ 535 ਅਰਬ ਡਾਲਰ ’ਤੇ ਪਹੁੰਚ ਗਿਆ ਹੈ। ਕਸਟਮ ਵਿਭਾਗ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਸਾਲ 2020 ਵਿਚ ਚੀਨ ਦੀ ਬਰਾਮਦ 2019 ਦੇ ਮੁਕਾਬਲੇ 3.6 ਪ੍ਰਤੀਸ਼ਤ ਵਧ ਕੇ 2,600 ਅਰਬ ਡਾਲਰ ਹੋ ਗਈ। 2019 ਵਿਚ ਚੀਨ ਦੀ ਬਰਾਮਦ ਵਿਚ 0.5 ਪ੍ਰਤੀਸ਼ਤ ਵਾਧਾ ਹੋਇਆ ਸੀ। ਇਸ ਮਿਆਦ ਦੌਰਾਨ ਚੀਨ ਦੀ ਦਰਾਮਦ 1.1 ਪ੍ਰਤੀਸ਼ਤ ਘਟ ਕੇ ਲਗਭਗ 2,000 ਅਰਬ ਡਾਲਰ ’ਤੇ ਆ ਗਈ। ਚੀਨ ਦੀ ਆਰਥਿਕਤਾ ਲਾਗ ਦੇ ਪ੍ਰਭਾਵਾਂ ਤੋਂ ਉਭਰ ਕੇ ਵਿਸ਼ਵ ਦੇ ਦੂਜੇ ਦੇਸ਼ਾਂ ਨਾਲੋਂ ਤੇਜ਼ੀ ਨਾਲ ਸੰਭਲੀ ਗਈ ਹੈ। ਇਸ ਦਾ ਫਾਇਦਾ ਚੀਨ ਦੇ ਬਰਾਮਦਕਾਰਾਂ ਨੂੰ ਹੋਇਆ þ। ਇਸ ਮਿਆਦ ਦੌਰਾਨ ਚੀਨੀ ਮਾਸਕ ਅਤੇ ਹੋਰ ਮੈਡੀਕਲ ਸਾਜ਼ੋ-ਸਮਾਨ ਦੀ ਸਪਲਾਈ ਦੀ ਮੰਗ ਵਧੇਰੇ ਸੀ, ਜਿਸਦਾ ਲਾਭ ਬਰਾਮਦਕਾਰਾਂ ਨੇ ਲਿਆ। ਇਸ ਨਾਲ ਚੀਨੀ ਬਰਾਮਦਕਾਰਾਂ ਨੂੰ ਵਿਸ਼ਵ ਦੇ ਦੂਜੇ ਦੇਸ਼ਾਂ ਦੇ ਬਰਾਮਦਕਾਰਾਂ ਦੀ ਬਾਜ਼ਾਰ ਹਿੱਸੇਦਾਰੀ ਹਾਸਲ ਕਰਨ ਵਿਚ ਮਦਦ ਮਿਲੀ। ਦਸੰਬਰ ਵਿਚ ਚੀਨ ਦੀ ਬਰਾਮਦ ਸਾਲ-ਦਰ-ਸਾਲ 18.1 ਪ੍ਰਤੀਸ਼ਤ ਵੱਧ ਕੇ 281.9 ਅਰਬ ਡਾਲਰ ਹੋ ਗਈ। ਇਸ ਮਿਆਦ ਦੇ ਦੌਰਾਨ ਦਰਾਮਦ 6.5 ਪ੍ਰਤੀਸ਼ਤ ਦੇ ਵਾਧੇ ਨਾਲ 203.7 ਅਰਬ ਡਾਲਰ ’ਤੇ ਪਹੁੰਚ ਗਈ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ : Spicejet ਦੇ ਰਹੀ 899 ਰੁਪਏ ਟਿਕਟ ਦੇ ਨਾਲ 1000 ਰੁਪਏ ਦਾ ਟਿਕਟ ਵਾੳੂਚਰ
ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।