ਚੀਨ ਦੀਆਂ ਨਿਰਮਾਣ ਗਤੀਵਿਧੀਆਂ ’ਚ 6 ਮਹੀਨਿਆਂ ’ਚ ਪਹਿਲੀ ਵਾਰ ਹੋਇਆ ਵਾਧਾ
Saturday, Sep 30, 2023 - 06:34 PM (IST)

ਬੀਜਿੰਗ (ਏ. ਪੀ.)- ਚੀਨ ਦੀਆਂ ਨਿਰਮਾਣ ਗਤੀਵਿਧੀਆਂ ’ਚ 6 ਮਹੀਨਿਆਂ ਵਿੱਚ ਪਹਿਲੀ ਵਾਰ ਸਤੰਬਰ ਵਿੱਚ ਵਿਸਤਾਰ ਦਰਜ ਕੀਤਾ ਗਿਆ। ਇਕ ਅਧਿਕਾਰਕ ਸਰਵੇਖਣ ਵਿੱਚ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਵਿੱਚ ਮਹਾਮਾਰੀ ਤੋਂ ਬਾਅਦ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ।
ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ
ਚੀਨ ਦੇ ਸਟੈਟਿਕਸ ਬਿਊਰੋ ਅਤੇ ਇਕ ਉਦਯੋਗ ਸਮੂਹ ਵਲੋਂ ਕੀਤੇ ਗਏ ਇਸ ਸਰਵੇਖਣ ਮੁਤਾਬਕ ਮਾਸਿਕ ਖਰੀਦ ਪ੍ਰਬੰਧਕ ਸੂਚਕ ਅੰਕ ਇਸ ਮਹੀਨੇ ਵਧ ਕੇ 50.2 ਅੰਕ ਹੋ ਗਿਆ, ਜੋ ਅਗਸਤ ’ਚ 49.7 ਅੰਕ ਸੀ। ਇਸ ਸੂਚਕ ਅੰਕ ਵਿੱਚ 50 ਤੋਂ ਵੱਧ ਅੰਕ ਦਾ ਅਰਥ ਹੈ ਕਿ ਗਤੀਵਿਧੀਆਂ ’ਚ ਵਿਸਤਾਰ ਹੋ ਰਿਹਾ ਹੈ ਜਦ ਕਿ ਇਸ ਤੋਂ ਘੱਟ ਅੰਕ ਕਾਂਟ੍ਰੈਕਸ਼ਨ ਨੂੰ ਦਰਸਾਉਂਦਾ ਹੈ। ਨੈਸ਼ਨਲ ਸਟੈਟਿਕਸ ਬਿਊਰੋ ਅਤੇ ਚਾਈਨਾ ਫੈੱਡਰੇਸ਼ਨ ਆਫ ਲਾਜਿਸਟਿਕਸ ਐਂਡ ਪਰਚੇਜਿੰਗ ਨੇ ਕਿਹਾ ਕਿ ਉਤਪਾਦਨ, ਨਵੇਂ ਆਰਡਰ ਅਤੇ ਰੁਜ਼ਗਾਰ ਸਾਰੇ ਸਤੰਬਰ ’ਚ ਵਧੇ ਹਨ। ਹਾਲਾਂਕਿ ਨਿਰਮਾਣ ਨੂੰ ਹਾਲੇ ਵੀ ਕੁੱਝ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਦੁਸਹਿਰਾ ਸਣੇ ਅਕਤੂਬਰ ਮਹੀਨੇ ਆ ਰਹੇ ਹਨ ਇਹ ਵਰਤ ਤੇ ਤਿਉਹਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8