ਚੀਨ ’ਚ ਆ ਸਕਦੀ ਹੈ 2020 ਤੋਂ ਵੀ ਵੱਡੀ ਮੰਦੀ, ਅਰਥਸ਼ਾਸਤਰੀਆਂ ਦੇ ਸਰਵੇਖਣ ’ਚ ਹੋਇਆ ਖੁਲਾਸਾ
Thursday, Sep 15, 2022 - 09:21 PM (IST)
ਬਿਜ਼ਨੈੱਸ ਡੈਸਕ– ਚੀਨ ਸਰਕਾਰ ਲਈ ਸਾਲ ਦੇ ਜ਼ਰੂਰੀ ਟਾਰਗੇਟ ਤੈਅ ਕਰਨ ਦੇ 6 ਮਹੀਨਿਆਂ ਬਾਅਦ ਗ੍ਰੋਥ ਕਾਫੀ ਘੱਟ ਹੋ ਗਈ ਹੈ। ਅਜਿਹੇ ’ਚ ਹੁਣ ਕਈ ਵੱਡੇ ਬੈਂਕਾਂ ਨੂੰ 3 ਫੀਸਦੀ ਗ੍ਰੋਥ ਹਾਸਿਲ ਹੋਣ ਦੀ ਉਮੀਦ ਵੀ ਨਹੀਂ ਦਿਸ ਰਹੀ। ਗ੍ਰੋਥ ਅਨੁਮਾਨ ’ਚ ਮਾਰਚ ਤੋਂ ਬਾਅਦ ਕਾਫੀ ਕਮੀ ਆਈ ਹੈ, ਜਦ ਪਹਿਲੀ ਵਾਰ 5.5 ਫੀਸਦੀ ਦੇ ਅਧਿਕਾਰਤ ਟੀਚੇ ਦਾ ਐਲਾਨ ਕੀਤਾ ਗਿਆ ਸੀ। ਬਲੂਮਬਰਗ ਦੇ ਸਰਵੇ ’ਚ ਇਸ ਸਾਲ ਚੀਨ ਦੀ ਇਕੋਨੋਮਿਕ ਗ੍ਰੋਥ 3.5 ਫੀਸਦੀ ਰਹਿਣ ’ਤੇ ਸਹਿਮਤੀ ਬਣੀ ਹੈ ਜੋ ਪਿਛਲੇ ਚਾਰ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਦੂਜੀ ਸਭ ਤੋਂ ਕਮਜ਼ੋਰ ਸਾਲਾਨਾ ਗ੍ਰੋਥ ਹੋਵੇਗੀ। ਹਾਲਾਂਕਿ, ਮਾਰਗਨ ਸਟੈਨਲੀ ਅਤੇ ਬਾਰਕਲੇਜ ਪੀ.ਐੱਲ.ਸੀ. ਉਨ੍ਹਾਂ ਬੈਂਕਾਂ ’ਚ ਸਾਮਲ ਹਨ, ਜਿਨ੍ਹਾਂ ਨੇ ਸਾਲ ਦੇ ਅਖੀਰ ’ਚ ਰਿਸਕ ਵਧਣ ਕਾਰਨ ਜ਼ਿਆਦਾ ਸੁਸਤ ਗ੍ਰੋਥ ਦਾ ਅਨੁਮਾਨ ਜ਼ਾਹਿਰ ਕੀਤਾ ਹੈ।
ਇਨ੍ਹਾਂ ਕਾਰਨਾਂ ਕਰਕੇ ਲੱਗਾ ਝਟਕਾ
ਚੀਨ ਦੀ ਇਕੋਨੋਮੀ ਨੂੰ ਸਿਰਫ ਉਸਦੀ ਸਖਤ ਕੋਵਿਡ ਜ਼ੀਰੋ ਪਾਲਿਸੀ ਦੇ ਚਲਦੇ ਜਾਰੀ ਤਾਲਾਬੰਦੀ ਅਤੇ ਵਪਾਰਕ ਟੈਸਟਿੰਗ ਕਾਰਨ ਹੀ ਝਟਕਾ ਨਹੀਂ ਲੱਗਾ ਸਗੋਂ ਹਾਊਸਿੰਗ ਬਾਜ਼ਾਰ ’ਚ ਗਿਰਾਵਟ, ਸੋਕਾ ਅਤੇ ਘਰੇਲੂ ਤੇ ਵਿਦੇਸ਼ੀ ਦੋਵਾਂ ਪਾਸੋਂ ਕਮਜ਼ੋਰ ਮੰਗ ਦੇ ਚਲਦੇ ਗ੍ਰੋਥ ਪਟਰੀ ਤੋਂ ਉਤਰ ਗਈ ਹੈ।
ਬਾਰਕਲੇਜ ਨੇ ਕਿੰਨਾ ਘਟਾਇਆ ਗ੍ਰੋਥ ਅਨੁਮਾਨ
ਬਾਰਕਲੇਜ ਦੀ ਚੀਫ ਚਾਈਨਾ ਇਕੋਨੋਮਿਸਟ ਜਿਆਨ ਜਾਂਗ ਨੇ ਪਿਛਲੇ ਹਫਤੇ ਆਪਣੇ ਪੂਰੇ ਸਾਲ ਦੇ ਗ੍ਰੋਥ ਫੋਰਕਾਸਟ ਨੂੰ 3.1 ਫੀਸਦੀ ਤੋਂ ਘਟਾ ਕੇ 2.6 ਫੀਸਦੀ ਕਰ ਦਿੱਤਾ। ਨਾਲ ਹੀ ਇਸ ਲਈ ਲੰਬੇ ਸਮੇਂ ਤਕ ਪ੍ਰੋਪਰਟੀ ’ਚ ਸੁਸਤੀ, ਸਖਤ ਕੋਵਿਡ ਤਾਲਾਬੰਦੀ ਅਤੇ ਸੁਸਤ ਬਾਰੀ ਮੰਗ ਨੂੰ ਹਵਾਲਾ ਦਿੱਤਾ ਸੀ। ਉਨ੍ਹਾਂ ਲਿਖਿਆ ਕਿ ਡਿਵੈਲਪਰਾਂ ਦੇ ਸਾਹਮਣੇ ਕੈਸ਼ ਦੀ ਤੰਗੀ 2023 ’ਚ ਵੀ ਜਾਰੀ ਰਹੇਗੀ ਅਤੇ ਰਿਅਲ ਅਸਟੇਟ ਬਾਜ਼ਾਰ ਦਾ ਭਰੋਸਾ ਕਮਜ਼ੋਰ ਹੋਵੇਗਾ।