US ਤੋਂ ਦਰਾਮਦ ਕੀਤੇ ਜਾਣ ਵਾਲੇ 75 ਅਰਬ ਡਾਲਰ ਦੇ ਉਤਪਾਦਾਂ ’ਤੇ 10 ਫੀਸਦੀ ਦਾ ਜਵਾਬੀ ਟੈਰਿਫ ਲਾਵੇਗਾ ਚੀਨ

08/24/2019 5:10:13 PM

ਪੇਈਚਿੰਗ — ਅਮਰੀਕਾ ਅਤੇ ਚੀਨ ਵਿਚਾਲੇ ਵਪਾਰਕ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸ ਦੇ ਉਲਟ ਹੁਣ ਤੱਕ ਦੋਵੇਂ ਮੁਲਕ ਕਿਸੇ ਵੀ ਮੁੱਦੇ 'ਤੇ ਪਿੱਛੇ ਹਟਣ ਨੂੰ ਤਿਆਰ ਨਹੀਂ ਹੋ ਰਹੇ।  ਟਰੰਪ ਨੇ ਚੀਨ ਤੋਂ ਦਰਾਮਦੀ 300 ਅਰਬ ਡਾਲਰ ਦੀਆਂ ਵਸਤਾਂ ’ਤੇ ਨਵਾਂ ਟੈਰਿਫ ਲਾਉਣ ਦੀ ਧਮਕੀ ਦਿੱਤੀ ਸੀ। ਚੀਨ ਨੇ ਪਿਛਲੇ ਦਿਨ ਕਿਹਾ ਕਿ ਉਹ ਅਮਰੀਕਾ ਤੋਂ ਦਰਾਮਦ ਕੀਤੇ ਜਾਣ ਵਾਲੇ 75 ਅਰਬ ਡਾਲਰ ਦੇ ਉਤਪਾਦਾਂ ’ਤੇ 10 ਫੀਸਦੀ ਦਾ ਜਵਾਬੀ ਟੈਰਿਫ ਲਾਵੇਗਾ। ਇਸ ਦੇ ਜਵਾਬ ’ਚ ਚੀਨ ਨੇ ਇਹ ਕਦਮ ਚੁੱਕਿਆ ਹੈ। ਇਸ ਕਦਮ ਤੋਂ ਬਾਅਦ ਦੁਨੀਆ ਦੀਆਂ 2 ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ’ਚ ਵਪਾਰ ਜੰਗ (ਟ੍ਰੇਡ ਵਾਰ) ਵਧਣ ਦਾ ਖਦਸ਼ਾ ਹੈ। ਟਰੰਪ ਨੇ ਕਿਹਾ ਕਿ ਚੀਨ ਨੇ ਅਮਰੀਕਾ ਤੋਂ ਸਾਲੋਂ ਸਾਲ ਭਾਰੀ ਮਾਤਰਾ ’ਚ ਪੈਸਾ ਬਣਾਇਆ ਅਤੇ ਹੁਣ ਇਸ ਨੂੰ ਰੋਕਣਾ ਹੀ ਹੋਵੇਗਾ। ਚੀਨ ਵੱਲੋਂ ਅਮਰੀਕੀ ਉਤਪਾਦਾਂ ’ਤੇ ਟੈਰਿਫ ਲਾਉਣ ਦੇ ਐਲਾਨ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਕੰਪਨੀਆਂ ਨੂੰ ਚੀਨ ’ਚ ਆਪਣੇ ਕਾਰੋਬਾਰ ਦੇ ਬਦਲ ਲੱਭਣ ਲਈ ਕਿਹਾ ਹੈ। ਟਰੰਪ ਨੇ ਟਵੀਟ ’ਚ ਕਿਹਾ ਕਿ ਉਹ ਅਮਰੀਕੀ ਕੰਪਨੀਆਂ ਨੂੰ ਆਪਣੀਆਂ ਉਤਪਾਦਨ ਨੀਤੀਆਂ ’ਚ ਬਦਲਾਅ ਕਰਨ ਦਾ ਆਦੇਸ਼ ਦਿੱਤਾ ਹੈ।

ਚੀਨ ਦੇ ਕਸਟਮ ਕਮਿਸ਼ਨ ਨੇ ਇਕ ਹੋਰ ਐਲਾਨ ’ਚ ਕਿਹਾ ਹੈ ਕਿ ਚੀਨ ਅਮਰੀਕਾ ’ਚ ਬਣੇ ਵਾਹਨਾਂ ਅਤੇ ਕਲਪੁਰਜਿਆਂ ’ਤੇ 25 ਫੀਸਦੀ ਜਾਂ 5 ਫੀਸਦੀ ਦਾ ਵਾਧੂ ਟੈਕਸ ਲਾਗੂ ਕਰੇਗਾ । ਇਹ ਸ਼ੁਲਕ 15 ਦਿਸੰਬਰ ਨੂੰ ਦੁਪਹਿਰ 12:01 ਵਜੇ ਲਾਗੂ ਹੋਵੇਗਾ। ਅਮਰੀਕੀ ਸਰਕਾਰ ਨੇ 15 ਅਗਸਤ ਨੂੰ ਐਲਾਨ ਕੀਤਾ ਸੀ ਕਿ ਉਹ 300 ਅਰਬ ਡਾਲਰ ਦੇ ਚੀਨੀ ਉਤਪਾਦਾਂ ’ਤੇ 10 ਫੀਸਦੀ ਦਾ ਵਾਧੂ ਟੈਕਸ ਲਾਵੇਗਾ। ਇਹ ਟੈਕਸ 2 ਪੜਾਵਾਂ 1 ਸਤੰਬਰ ਅਤੇ 15 ਦਸੰਬਰ ਨੂੰ ਲਾਗੂ ਹੋਣਗੇ।

 


Related News